(ਸਮਾਜ ਵੀਕਲੀ)
ਪੰਛੀਆਂ ਨੇ ਹੈ ਰੌਣਕ ਲਾਈ
ਦਾਣਾ ਖਾ ਗਏ ਵਾਰੋ – ਵਾਰੀ ਭਾਈ ,
ਆਪਣੀਆਂ ਸੁਰੀਲੀਆਂ ਆਵਾਜ਼ਾਂ ਕੱਢ ਕੇ ,
ਚਾਰੇ ਪਾਸੇ ਮਹਿਕ ਖਿਲਾਈ ,
ਹਰ ਕੋਈ ਇਹਨਾਂ ਨੂੰ ਤੱਕੀ ਜਾਵੇ ,
ਤਿਰਛੀ – ਤਿਰਛੀ ਨਜ਼ਰ ਘੁਮਾਵੇ ,
ਭੂਰੇ , ਪੀਲੇ , ਚਿੱਟੇ ਪਿਆਰੇ ,
ਚਾਰੇ ਪਾਸੇ ਖੁਸ਼ੀ ਵਿਖਾਰੇ ,
ਬੱਚਿਆਂ ਨੂੰ ਬੜਾ ਭਾਉਂਦੇ ਨੇ
ਰਲ – ਮਿਲ ਰਹਿਣਾ ਸਿਖਾਉਂਦੇ ਨੇ ,
ਕੁਦਰਤ ਨੇ ਕੈਸੀ ਬਣਤ ਬਣਾਈ ,
ਵਾਤਾਵਰਣ ਵਿੱਚ ਰੌਣਕ ਲਗਾਈ ,
ਕਦੇ ਨਾ ਪਹੁੰਚਾਉ ਇਹਨਾਂ ਨੂੰ ਕਸ਼ਟ ,
ਪੰਛੀਆਂ ਤੇ ਰੁੱਖਾਂ ਬਿਨਾਂ ਵਾਤਾਵਰਨ ਹੋ ਜਾਣਾ ਨਸ਼ਟ ,
ਦਾਣਾ – ਪਾਣੀ ਇਹਨਾਂ ਨੂੰ ਖਿਲਾਓ ,
ਪੰਛੀਆਂ ਨਾਲ ਤੁਸੀਂ ਵੀ ਪਿਆਰ ਪਾਓ ,
ਸਭ ਪੰਛੀ ਸਾਡੇ ਮਿੱਤਰ ਨੇ
ਕਾਂ , ਬਟੇਰ ਤੇ ਭਾਵੇਂ ਤਿੱਤਰ ਨੇ ,
ਪਿਆਰ ਕਰੋ ਤਾਂ ਆਉਂਦੇ ਕੋਲ ,
ਮਿੱਠੇ – ਮਿੱਠੇ ਬੋਲਣ ਬੋਲ ,
‘ ਧਰਮਾਣੀ ‘ ਪੰਛੀਆਂ ਨੂੰ ਮਿੱਤਰ ਬਣਾਓ ,
ਰੁੱਖਾਂ ਤੇ ਪੰਛੀਆਂ ਨਾਲ ਪਿਆਰ ਪਾਓ ,
ਰੁੱਖਾਂ ਤੇ ਪੰਛੀਆਂ ਨਾਲ ਪਿਆਰ ਪਾਓ..।
ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ ( ਪ੍ਰਸਿੱਧ ਲੇਖਕ ਸ੍ਰੀ ਅਨੰਦਪੁਰ ਸਾਹਿਬ ) ਸਾਹਿਤ ਵਿੱਚ ਕੀਤੇ ਵਿਸ਼ੇਸ਼ ਕਾਰਜਾਂ ਲਈ ਲੇਖਕ ਦਾ ਨਾਂ ਇੰਡੀਆ ਬੁੱਕ ਆੱਫ਼ ਰਿਕਾਰਡਜ਼ ਵਿੱਚ ਦਰਜ ਹੈ।
9478561356
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly