ਕੇਂਦਰ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਸੰਸਦ ਦੇ ਉਦਘਾਟਨ ਸਮਾਰੋਹ ’ਚ ਦੇਸ਼ ਦੇ ਰਾਸ਼ਟਰਪਤੀ ਨੂੰ ਨਾ ਬੁਲਾ ਕੇ ਸੰਵਿਧਨਿਕ ਕਦਰਾਂ ਦਾ ਕੀਤਾ ਘਾਣ-ਸੋਮ ਦੱਤ ਸੋਮੀ

ਜਲੰਧਰ, ਫਿਲੌਰ, ਗੋਰਾਇਆ, ਅੱਪਰਾ (ਜੱਸੀ) (ਸਮਾਜ ਵੀਕਲੀ)-ਅੱਜ ਅੱਪਰਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੋਮ ਦੱਤ ਸੋਮੀ ਕੋ-ਚੇਅਰਮੈਨ ਜਿਲਾ ਕਾਂਗਰਸ ਕਮੇਟੀ ਜਲੰਧਰ ਐੱਸ. ਸੀ ਡਿਪਾਰਟਮੈਂਟ ਨੇ ਕਿਹਾ ਕਿ ਨਵੇਂ ਬਣੇ ਸੰਸਦ ਭਵਨ ਦਾ ਉਦਘਾਟਨ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਦੇਸ਼ ਦੇ ਰਾਸ਼ਟਰਪਤੀ ਨੂੰ ਇਸ ਸਮਾਗਮ ’ਚ ਨਾ ਬੁਲਾਉਣਾ ਪੂਰੇ ਰਾਸ਼ਟਰ ਦਾ ਨਿਰਾਦਰ ਹੈ। ਉਨਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਅਜਿਹਾ ਜਾਣ ਬੁੱਝ ਕੇ ਕਰ ਰਹੀ ਹੈ। ਉਨਾਂ ਅੱਗੇ ਕਿਹਾ ਕਿ ਦੇਸ਼ ਦਾ ਰਾਸ਼ਟਰਪਤੀ ਹੀ ਦੇਸ਼ ਦਾ ਸੰਵਿਧਾਨਿਕ ਮੁਖੀ ਹੈ, ਜਿਸ ਕਾਰਣ ਉਨਾਂ ਨੂੰ ਇਸ ਸਮਾਗਮ ’ਚ ਨਾ ਬੁਲਾਉਣਾ ਬਹੁਤ ਹੀ ਮੰਦਭਾਗਾ ਹੈ। ਉਨਾਂ ਕਿਹਾ ਕਿ ਅਜਿਹਾ ਕਰਕੇ ਭਾਜਪਾ ਦੇਸ਼ ਦੀਆਂ ਸੰਵਿਧਾਨਿਕ ਕਦਰਾਂ ਕੀਮਤਾਂ ਦੇ ਨਾਲ ਖਿਲਵਾੜ ਕਰ ਰਹੀ ਹੈ। ਉਨਾਂ ਅੱਗੇ ਕਿਹਾ ਕਿ ਦੇਸ਼ ਤੇ ਸਮਾਜ ਨੂੰ ਵੀ ਸਮਝ ਲੈਣਾ ਚਾਹੀਦਾ ਹੈ ਕਿ ਭਾਾਜਪਾ ’ਚ ਉਨਾਂ ਦੀ ਕੀ ਥਾਂ ਹੈ। ਇਸ ਲਈ ਅਜਿਹੀ ਪਾਰਟੀ ਕਰਦੇ ਵੀ ਦੇਸ਼ ਦੇ ਹਿੱਤ ’ਚ ਫੈਸਲਾ ਨਹੀਂ ਲੈ ਸਕਦੀ ਤੇ ਨਾ ਹੀ ਸਮਾਜ ਦੇ ਹਿੱਤ ’ਚ ਕੋਈ ਠੋਸ ਫੈਸਲਾ ਕਰ ਸਕਦੀ ਹੈ। ਉਨਾਂ ਕਿਹਾ ਕਿ ਸਮਾਜ ਨੂੰ ਸਮਝ ਲੈਣਾ ਚਾਹੀਦਾ ਹੈ ਤੇ ਅਜਿਹੀ ਪਾਰਟੀ ਨੂੰ ਸਬਕ ਸਿਖਾਉਂਦੇ ਹੋਏ ਸੱਤਾ ਤੋਂ ਲਾਂਭੇ ਕਰ ਦੇਣਾ ਚਾਹੀਦਾ ਹੈ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੋਤਰੇ ਵੱਲੋਂ ਦਾਦੇ ਦੀ ਨਵੀਂ ਪੁਸਤਕ ਦਾ ਸਵਾਗਤ, ਨਵੀਂ ਪੀੜ੍ਹੀ ਲਈ ਚੰਗੀ ਪਿਰਤ- ਸਰਜਿੰਦਰ ਸਿੰਘ
Next articleਲੋਈ ਪਰਿਵਾਰ ਨੇ ਬਜ਼ੁਰਗਾਂ ਦੀ ਯਾਦ ’ਚ ਭੇਂਟ ਕੀਤਾ ਫਰੀਜਰ