ਰਮੇਸ਼ਵਰ ਸਿੰਘ (ਸਮਾਜ ਵੀਕਲੀ) : ਬੀ ਐਸ ਐਨ ਐਲ ਪੈਨਸ਼ਨਰਜ਼ ਐਸੋਸ਼ੀਏਸ਼ਨ ਸੰਗਰੂਰ ਵਲੋਂ ਸਥਾਨਕ ਸਿਟੀ ਪਾਰਕ ਵਿਖੇ ‘ ਮਾਨਸਿਕ ਰੋਗਾਂ ਦੇ ਕਾਰਨ,ਲੱਛਣ ਤੇ ਇਲਾਜ’ ਵਿਸ਼ੇ ਤੇ ਵਿਚਾਰ ਗੋਸ਼ਟੀ ਦਾ ਆਯੋਜਨ ਕੀਤਾ ਗਿਆ।ਇਸ ਦੇ ਮੁਖ ਬੁਲਾਰੇ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਜ਼ੋਨ ਜਥੇਬੰਦਕ ਮੁਖੀ ਮਾਸਟਰ ਪਰਮ ਵੇਦ ਸਨ। ਇਸ ਸਮੇਂ ਐਸ਼ੋਸ਼ੀਏਸ਼ਨ ਦੇ ਸਕੱਤਰ ਨੇ ਮਾਸਟਰ ਪਰਮ ਵੇਦ ,ਨਿਰਮਲ ਸਿੰਘ ਦੁੱਗਾਂ ਤੇ ਧਰਮਵੀਰ ਸਿੰਘ ਆਧਾਰਿਤ ਤਰਕਸ਼ੀਲ ਟੀਮ ਦਾ ਸਵਾਗਤ ਕੀਤਾ ਤੇ ਵਿਸ਼ੇ ਬਾਰੇ ਜਾਣਕਾਰੀ ਦਿੱਤੀ।
ਉਸ ਤੋਂ ਬਾਅਦ ਗੋਸ਼ਟੀ ਦੇ ਮੁਖ ਬੁਲਾਰੇ ਮਾਸਟਰ ਪਰਮ ਵੇਦ ਨੇ ਕਿਹਾ ਕਿ ਸਾਨੂੰ ਤੰਦਰੁਸਤ ਤੇ ਖੁਸ਼ਹਾਲ ਜਿੰਦਗੀ ਲਈ ਮਾਨਸਿਕ ਪੱਖੋਂ ਸਿਹਤਮੰਦ ਰਹਿਣਾ ਪਵੇਗਾ।ਮਾਨਸਿਕ ਪੱਖੋਂ ਸਿਹਤਮੰਦ ਲਈ ਚਿੰਤਾ ਰਹਿਤ ਤੇ ਸਮੱਸਿਆ ਸਮੇਂ ਉਸਦੇ ਟਾਕਰੇ ਲਈ ਬੁਧੀ ਦੀ ਵਰਤੋਂ ਕਰਨਾ ਜਰੂਰੀ ਹੈ,ਘਬਰਾਹਟ ,ਢਹਿਢੇਰੀ ਤੇ ਚਿੰਤਾ ਮਾਨਸਿਕ ਬੀਮਾਰੀ ਦੀ ਜਨਮ ਦਾਤਾ ਹੈ ।ਉਨਾਂ ਮਾਨਸਿਕ ਬੀਮਾਰੀ ਦੇ ਲੱਛਣਾਂ ਬਾਰੇ ਦੱਸਿਆ ਕਿ ਹੱਦੋਂ ਵੱਧ ਬੇਲੋੜਾ ਡਰ,ਉਦਾਸੀ ਚਿੰਤਾ, ਥਕਾਵਟ,ਸੁਸਤੀ ,ਕੰਮ ਕਰਨ ਤੋਂ ਮਨ ਦਾ ਉਕਤਾਣਾ, ਥਕਾਵਟ,ਅਨਿੰਦਰਾ,ਮਨ ਦੀ ਇਕਾਗਰਤਾ ਨਾ ਬਣਨਾ,ਬਦਲੇ ਦੀ ਭਾਵਨਾ,ਚਿੜਚਿੜਾਪਣ ਆਦਿ ਮੁੱਖ ਲੱਛਣ ਹਨ।
ਕਾਰਨਾਂ ਬਾਰੇ ਦੱਸਿਆ ਕਿ ਕਿਸੇ ਦੇ ਸਵੈਮਾਣ ਤੇ ਸੱਟ ਵੱਜਣਾ, ਅਣਹੋਂਦ ਦੀ ਭਾਵਨਾ , ਆਰਥਿਕ ਤੇ ਸਮਾਜਿਕ ਨਾ ਬਰਾਬਰੀ , ਬੇਰੁਜ਼ਗਾਰੀ ,ਕਲਪਨਿਕ ਭੂਤਾਂ ਦਾ ਡਰ ਆਦਿ।ਮਾਨਸਿਕ ਰੋਗਾਂ ਤੋਂ ਬਚਾਅ ਲਈ ਉਨ੍ਹਾਂ ਦੱਸਿਆ ਕਿ ਜਿਗਰੀ ਦੋਸਤ ਬਨਾਉਣਾ,ਸੰਗੀਤ ਸੁਨਣਾ, ਨੱਚਣਾ ਗਾਉਣਾ ,ਹਵਾ, ਪਾਣੀ ਤੇ ਮਿੱਟੀ ਨਾਲ ਘੁਲਮਿਲ ਕੇ ਰਹਿਣਾ,ਸਮੱਸਿਆ ਸਮੇਂ ਅਕਲ,ਬੁੱਧੀ ਦੀ ਵਰਤੋਂ ਕਰਨਾ, ਭਾਈਚਾਰਕ ਸਾਂਝ, ਵਧੀਆ ਸਾਹਿਤ ਪੜ੍ਹਨਾ ,ਕਿਸੇ ਅਗਾਂਹਵਧੂ ਸੰਸਥਾ ਨਾਲ ਜੁੜਨਾ ,ਬੇਈਮਾਨੀ, ਹੇਰਾਫੇਰੀ, ਝੂਠ ਤੋਂ ਬਚਣਾ। ਪਰਿਵਾਰ ਦੇ ਕੰਮ ਤੇ ਰਾਇ ਵਿੱਚ ਸ਼ਮੂਲੀਅਤ ਕਰਨਾ, ਯੋਗਾ ਜਾਂ ਸਵੇਰੇ, ਸ਼ਾਮ ਸੈਰ ਕਰਨਾ ਵੀ ਲਾਹੇਵੰਦ ਹੈ। ਇਸ ਸਮੇਂ ਕਾਫੀ ਮਾਤਰਾ ਵਿੱਚ ਤਰਕਸ਼ੀਲ ਸਾਹਿਤ ਵੀ ਵੰਡਿਆ ਗਿਆ।ਅੰਤ ਵਿੱਚ ਪ੍ਰਧਾਨ ਰਘਬੀਰ ਸਿੰਘ ਨੇ ਤਰਕਸ਼ੀਲ ਟੀਮ ਸਮੇਤ ਹਾਜ਼ਰੀਨ ਦਾ
ਧੰਨਵਾਦ ਕੀਤਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly