HOME ਮਹਾਂਪੁਰਖਾਂ ਦੇ ਪਰਉਪਕਾਰੀ ਜੀਵਨ ਸਬੰਧੀ ਮੁਖਤਾਰ ਚੰਦੀ ਦੀ ਕਿਤਾਬ ਰਿਲੀਜ਼

ਮਹਾਂਪੁਰਖਾਂ ਦੇ ਪਰਉਪਕਾਰੀ ਜੀਵਨ ਸਬੰਧੀ ਮੁਖਤਾਰ ਚੰਦੀ ਦੀ ਕਿਤਾਬ ਰਿਲੀਜ਼

4

ਕਪੂਰਥਲਾ,  (ਸਮਾਜ ਵੀਕਲੀ)   (ਕੌੜਾ ) -ਮਹਾਨ ਸ਼ਹੀਦ ਸੰਤ ਬਾਬਾ ਬੀਰ ਸਿੰਘ ਜੀ ਨੌਰੰਗਾਬਾਦ ਵਾਲਿਆਂ ਦੀ ਨਿੱਘੀ ਯਾਦ ਵਿੱਚ ਗੁਰਦੁਆਰਾ ਦਮਦਮਾ ਸਾਹਿਬ ਠੱਟਾ ਵਿਖੇ 182ਵਾਂ ਸਲਾਨਾ ਸ਼ਹੀਦੀ ਜੋੜ ਮੇਲਾ ਸਤਾਈਆਂ ਦਾ ਸਮਾਗਮ ਸੰਤ ਬਾਬਾ ਹਰਜੀਤ ਸਿੰਘ ਮੁੱਖ ਸੇਵਾਦਾਰ ਦੀ ਸੁਚੱਜੀ ਅਗਵਾਈ ਹੇਠ ਕਰਵਾਇਆ ਗਿਆ । ਇਸ ਮੌਕੇ ਵਿਦਵਾਨ ਸਿੱਖ ਲੇਖਕ ਸਾਹਿਤ ਸਭਾ ਸੁਲਤਾਨਪੁਰ ਲੋਧੀ ਦੇ ਜਨਰਲ ਸਕੱਤਰ ਮੁਖਤਾਰ ਸਿੰਘ ਚੰਦੀ ਵੱਲੋਂ ਗੁਰਦੁਆਰਾ ਦਮਦਮਾ ਸਾਹਿਬ ਠੱਟਾ ਦੇ ਇਤਿਹਾਸ ਅਤੇ ਪਰੰਪਰਾਂ ਅਤੇ ਮਹਾਂਪੁਰਖਾਂ ਦੇ ਪਰਉਪਕਾਰੀ ਜੀਵਨ ਬਾਰੇ ਲਿਖੀ ਗਈ। ਵਡਮੁੱਲੀ ਧਾਰਮਿਕ ਪੁਸਤਕ ਅੱਜ ਗੁਰਦੁਆਰਾ ਦਮਦਮਾ ਸਾਹਿਬ ਠੱਟਾ ਦੇ ਮੁੱਖ ਸੇਵਾਦਾਰ ਸੰਤ ਬਾਬਾ ਹਰਜੀਤ ਸਿੰਘ, ਸੰਤ ਬਾਬਾ ਗੁਰਦੀਪ ਸਿੰਘ ਡੇਰਾ ਬਾਬਾ ਸ੍ਰੀ ਚੰਦ ਬੂੜੇਵਾਲ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਦੀ ਹਾਜ਼ਰੀ ਵਿੱਚ ਸੰਗਤਾਂ ਨੂੰ ਅਰਪਿਤ ਕੀਤੀ ਗਈ। ਇਸ ਮੌਕੇ ਸੰਤ ਬਾਬਾ ਹਰਜੀਤ ਸਿੰਘ ਜੀ ਵੱਲੋਂ ਗੁਰਦੁਆਰਾ ਦਮਦਮਾ ਸਾਹਿਬ ਠੱਟਾ ਇਤਿਹਾਸ ਪਰੰਪਰਾ ਅਤੇ ਮਹਾਂਪੁਰਖਾਂ ਦੇ ਪਰਉਪਕਾਰੀ ਜੀਵਨ ਸਬੰਧੀ ਲਿਖੀ ਕਿਤਾਬ ਸਬੰਧੀ ਲੇਖਕ ਮੁਖਤਾਰ ਸਿੰਘ ਚੰਦੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਪੁਸਤਕ ਵਿੱਚ ਇਸ ਅਸਥਾਨ ਦੇ ਮਾਣਮੱਤੇ ਇਤਿਹਾਸ, ਇੱਥੋਂ ਦੀਆਂ ਮਹਾਨ ਰਵਾਇਤਾਂ ਤੇ ਮਰਿਆਦਾਵਾਂ ਨੂੰ ਡੂੰਘੀ ਘੋਖ ਪੜਤਾਲ ਕਰਕੇ ਸੰਗਤਾਂ ਦੇ ਦ੍ਰਿਸ਼ਟੀਗੋਚਰ ਕੀਤਾ ਗਿਆ ਹੈ। ਇਸੇ ਤਰ੍ਹਾਂ ਇਥੋਂ ਦੇ ਮਹਾਂਪੁਰਖਾਂ ਵਲੋਂ ਇਸ ਇਲਾਕੇ ਵਿੱਚ ਗੁਰਮਤਿ ਦੇ ਪ੍ਰਚਾਰ, ਪਸਾਰ ਅਤੇ ਸਿੱਖੀ ਦੀ ਫੁਲਵਾੜੀ ਦੀ ਪ੍ਰਫੁੱਲਤਾ ਲਈ ਪਾਏ ਵਡਮੁੱਲੇ ਯੋਗਦਾਨ ਨੂੰ ਬੜੇ ਭਾਵਪੂਰਤ ਸ਼ਬਦਾਂ ਵਿੱਚ ਪਰੋ ਕੇ ਸੰਗਤਾਂ ਦੇ ਸਨਮੁੱਖ ਕੀਤਾ ਹੈ। ਉਹਨਾਂ ਦੇ ਇਸ ਖੋਜ ਭਰਪੂਰ ਉਪਰਾਲੇ ਲਈ ਪ੍ਰਸ਼ੰਸਾ ਕੀਤੀ। ਉਹਨਾਂ ਸਮੁੱਚੀਆਂ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਇਤਿਹਾਸਕ ਕਿਤਾਬ ਨੂੰ ਪ੍ਰਾਪਤ ਕਰਕੇ ਵੱਧ ਤੋਂ ਵੱਧ ਇਤਿਹਾਸ ਬਾਰੇ ਜਾਣਕਾਰੀ ਹਾਸਿਲ ਕੀਤੀ ਜਾਵੇ। ਇਸ ਮੌਕੇ ਸਾਹਿਤਕਾਰ ਮੁਖਤਾਰ ਸਿੰਘ ਚੰਦੀ ਵੱਲੋਂ ਜਿੱਥੇ ਮੁੱਖ ਸੇਵਾਦਾਰ ਸੰਤ ਬਾਬਾ ਹਰਜੀਤ ਸਿੰਘ ਦਾ ਧੰਨਵਾਦ ਕੀਤਾ ਉੱਥੇ ਹੀ ਉਹਨਾਂ ਵੱਲੋਂ ਕਿਤਾਬ ਦੇ ਹਰ ਪੱਖ ਵਿੱਚ ਦਿੱਤੇ ਗਏ ਸਹਿਯੋਗ ਲਈ ਧੰਨਵਾਦ ਕੀਤਾ ਗਿਆ। ਉਹਨਾਂ ਦੱਸਿਆ ਕਿ ਧਰਮ ਅਤੇ ਵਿਰਸੇ ਨਾਲ ਸੰਬੰਧਿਤ ਵਾਰਤਿਕ ਦੀ ਇਹ ਉਨਾਂ ਦੀ ਪਹਿਲੀ ਪੁਸਤਕ ਹੈ। ਉਹਨਾਂ ਕਿਹਾ ਕਿ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੀ ਲੰਮੇ ਸਮੇਂ ਤੋਂ ਮੰਗ ਸੀ ਕਿ ਇਸ ਪਵਿੱਤਰ ਅਸਥਾਨ ਦੇ ਮਾਣ ਮਤੇ ਇਤਿਹਾਸ ,ਅਮੀਰ ਵਿਰਾਸਤ ਅਤੇ ਇੱਥੋਂ ਦੇ ਮਹਾਂਪੁਰਖਾਂ ਵੱਲੋਂ ਗੁਰਮਤਿ ਦੇ ਪ੍ਰਚਾਰ ਪ੍ਰਸਾਰ ਲਈ ਕੀਤੀਆਂ ਘਾਲਣਾਵਾਂ ਤੇ ਸੇਵਾਵਾਂ ਨੂੰ ਲਿਖਤੀ ਰੂਪ ਵਿੱਚ ਸੰਗਤਾਂ ਦੇ ਸਨਮੁਖ ਕੀਤਾ ਜਾਵੇ। ਉਨਾਂ ਇਸ ਲਈ ਆਪਣੇ ਵੱਲੋਂ ਭਰਪੂਰ ਯਤਨ ਕੀਤਾ ਹੈ ਤਾਂ ਜੋ ਸੰਗਤਾਂ ਨੂੰ ਇਸ ਕਿਤਾਬ ਰਾਹੀਂ ਇਸ ਪਵਿੱਤਰ ਅਸਥਾਨ ਦੀ ਇਤਿਹਾਸਿਕ ਜਾਣਕਾਰੀ ਵੱਧ ਤੋਂ ਵੱਧ ਮਿਲ ਸਕੇ। ਇਸ ਮੌਕੇ ਸੰਤ ਬਾਬਾ ਹਰਜੀਤ ਸਿੰਘ ਜੀ ਵੱਲੋਂ ਲੇਖਕ ਮੁਖਤਾਰ ਸਿੰਘ ਚੰਦੀ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਸਟੇਟ ਅਵਾਰਡੀ ਪ੍ਰਿੰਸੀਪਲ ਲਖਬੀਰ ਸਿੰਘ ਸੈਦਪੁਰ, ਡਾਕਟਰ ਪਰਮਜੀਤ ਸਿੰਘ ਮਾਨਸਾ ,ਮੁਖਤਾਰ ਸਿੰਘ ਖਿੰਡਾ ਰਿਟਾਇਰਡ ਸੁਪਰਡੈਂਟ, ਜਸਵੰਤ ਸਿੰਘ ਨੰਢਾ, ਸਾਬਕਾ ਐਸਡੀਓ ਸੁਖਦੇਵ ਸਿੰਘ, ਇੰਦਰਜੀਤ ਸਿੰਘ ਸਕੱਤਰ, ਸੰਤੋਖ ਸਿੰਘ ਪ੍ਰਧਾਨ ਗੁਰੂ ਨਾਨਕ ਸੇਵਕਕ ਪ੍ਰਧਾਨ ਗੁਰਦਿਆਲ ਸਿੰਘ, ਸੁਖਬੀਰ ਸਿੰਘ, ਲਖਵੀਰ ਸਿੰਘ ਖਿੰਡਾ ਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਸਤਾਈਆਂ ਦੇ ਸ਼ਹੀਦੀ ਜੋੜ ਮੇਲੇ ਮੌਕੇ ਲੱਖਾਂ ਸੰਗਤਾਂ ਹੋਈਆਂ ਨਤਮਸਤਕ
Next articleਬੀ.ਸੀ.ਐਮ.ਸਕੂਲ ਵੱਲੋਂ ਮਾਂ ਦਿਵਸ ਤੇ ਵਿਸ਼ੇਸ਼ ਸਮਾਗਮ ਦਾ ਆਯੋਜਨ