ਇਕ ਨਵੇਂ ਯੁੱਗ ਦਾ ਆਗਾਜ਼: ਸ਼ਾਹਬਾਜ਼ ਸ਼ਰੀਫ਼

ਵਿਸਾਖੀ ਤੇ ਵਿਸ਼ੇਸ਼ ਖਿੱਚ ਦਾ ਕੇਂਦਰ ਰਹਿਣ ਵਾਲੇ 27 ਦੇ ਤਰਕਸ਼ੀਲ ਨਾਟਕ ਮੇਲੇ ਬਾਰੇ ਜਾਣਕਾਰੀ ਦਿੰਦੇ ਹੋਏ ਗੁਰਨਾਮ ਸਿੰਘ ਮਹਿਸਮਪੁਰੀ।

ਇਸਲਾਮਾਬਾਦ (ਸਮਾਜ ਵੀਕਲੀ):  ਖ਼ੁਸ਼ੀ ਵਿੱਚ ਖੀਵੇ ਪਾਕਿਸਤਾਨ ਦੀ ਮੁੱਖ ਵਿਰੋਧੀ ਧਿਰ ਦੇ ਆਗੂਆਂ ਨੇ ਸੁਪਰੀਮ ਕੋਰਟ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਪਾਕਿਸਤਾਨ ਦੀ ਮੁੱਖ ਵਿਰੋਧੀ ਧਿਰ ਦੇ ਆਗੂ ਸ਼ਾਹਬਾਜ਼ ਸ਼ਰੀਫ਼ ਨੇ ਸੁਪਰੀਮ ਕੋਰਟ ਦੇ ਫ਼ੈਸਲੇ ਨੂੰ ਇਕ ਨਵੇਂ ਯੁੱਗ ਦਾ ਆਗਾਜ਼ ਦੱਸਿਆ ਹੈ। ਸ਼ਰੀਫ਼ ਨੇ ਟਵੀਟ ਕੀਤਾ, ‘‘ਉਨ੍ਹਾਂ ਸਾਰਿਆਂ ਨੂੰ ਮੁਬਾਰਕ ਜਿਨ੍ਹਾਂ ਸੰਵਿਧਾਨ ਦੀ ਸਰਬਉੱਚਤਾ ਨਾਲ ਜੁੜੀ ਮੁਹਿੰਮ ਦੀ ਹਮਾਇਤ ਦੇ ਨਾਲ ਇਸ ਦਾ ਬਚਾਅ ਕੀਤਾ। ਅੱਜ ਝੂਠ ਤੇ ਫਰੇਬ ਦੀ ਸਿਆਸਤ ਦਫ਼ਨ ਹੋ ਗਈ ਹੈ। ਪਾਕਿਸਤਾਨ ਦੀ ਆਵਾਮ ਜਿੱਤ ਗਈ। ਅੱਲ੍ਹਾ ਪਾਕਿਸਤਾਨ ’ਤੇ ਮਿਹਰ ਕਰੇ।’’ ਸਾਬਕਾ ਵਜ਼ੀਰੇ ਆਜ਼ਮ ਨਵਾਜ਼ ਸ਼ਰੀਫ ਦੀ ਧੀ ਅਤੇ ਪੀਐੱਮਐੱਲ-ਐੱਨ ਦੀ ਉਪ ਪ੍ਰਧਾਨ ਮਰੀਅਮ ਨਵਾਜ਼ ਨੇ ਕਿਹਾ ਕਿ ਫੈਸਲਾ ਸੰਵਿਧਾਨ ਦੀ ਅਵੱਗਿਆ ਕਰਨ ਵਾਲਿਆਂ ਦੇ ਖਿਲਾਫ਼ ਹੈ। ਉਧਰ ਪੀਪਲਜ਼ ਪਾਰਟੀ ਆਫ਼ ਪਾਕਿਸਤਾਨ ਦੇ ਚੇਅਰਮੈਨ ਬਿਲਾਵਲ ਭੁੱਟੋ ਨੇ ਟਵੀਟ ਕੀਤਾ, ‘‘ਜਮਹੂਰੀਅਤ ਸਭ ਤੋਂ ਵੱਡਾ ਬਦਲਾ ਹੈ!

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਾਰਤ ਵੱਲੋਂ ਟਿੱਪਣੀ ਕਰਨ ਤੋਂ ਨਾਂਹ
Next articleਰੂਸ ਮਨੁੱਖੀ ਅਧਿਕਾਰ ਕੌਂਸਲ ਵਿੱਚੋਂ ਮੁਅੱਤਲ