ਪ੍ਰਸਿੱਧ ਪ੍ਰਸਿੱਧ ਢਾਡੀ ਭਾਈ ਹਰਨੇਕ ਸਿੰਘ ਬਲੰਦਾ ਦਾ ਜੱਥਾ ਇਗਲੈਂਡ ਫੇਰੀ ਤੋਂ ਪੰਜਾਬ ਪਰਤਿਆ

ਮਹਿਤਪੁਰ (ਸਮਾਜ ਵੀਕਲੀ) (ਸੁਖਵਿੰਦਰ ਸਿੰਘ ਖਿੰੰਡਾ)- ਪ੍ਰਸਿੱਧ ਢਾਡੀ ਹਰਨੇਕ ਸਿੰਘ ਬਲੰਦਾ ਆਪਣੇ ਜਥੇ ਸਮੇਤ ਇਗਲੈਂਡ ਫੇਰੀ ਤੋਂ ਵਾਪਸ ਪੰਜਾਬ ਪਰਤ ਆਏ ਹਨ ਉਨ੍ਹਾਂ ਨੇ ਅਜੀਤ ਦੀ ਟੀਮ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੇ ਢਾਡੀ ਜੱਥੇ ਵੱਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਗੁਰਦੁਆਰਾ ਡਰਬੀ, ਵਿਸਟ ਬਰੋਮ ਦੇ ਗੁਰੂ ਘਰ ਸ੍ਰੀ ਹਰ ਰਾਇ ਸਾਹਿਬ ਜੀ, ਵੁਲਵਰਹੈਂਪਟਨ ਦੇ ਗੁਰਦੁਆਰਾ ਸ਼੍ਰੀ ਗੁਰੂ ਨਾਨਕ ਦਰਬਾਰ ਜੀ ਸਮੇਤ ਵਿਲਨ ਹਾਲ , ਸਟੈਫ ਰੋਡ, ਪਬਲਿਕ ਰੋਡ, ਵਾਲਸਾਲ ਦਰਬਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਬਾਬਾ ਸੰਗ ਜੀ ਅਤੇ ਹੋਰ ਅਨੇਕਾਂ ਗੁਰੂ ਘਰਾਂ ਵਿੱਚ ਸਿਖੀ ਦਾ ਪ੍ਰਚਾਰ ਕਰਦਿਆਂ ਢਾਡੀ ਵਾਰਾਂ ਅਤੇ ਸਿੱਖ ਇਤਿਹਾਸ ਸੁਣਾ ਕੇ ਹਾਜ਼ਰੀ ਲਗਵਾਈ ਅਤੇ ਇਸ ਫੇਰੀ ਦੌਰਾਨ ਉਨ੍ਹਾਂ ਨੂੰ ਸੰਗਤਾਂ ਵੱਲੋਂ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਕਿਹਾ ਉਹ ਹੁਣ ਲਗਾਤਾਰ ਪੰਜਾਬ ਦੀ ਧਰਤੀ ਤੇ ਢਾਡੀ ਵਾਰਾਂ ਰਾਹੀਂ ਸੰਗਤਾਂ ਦੀ ਸੇਵਾ ਕਰ ਰਹੇ ਹਨ ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਲਾਕ ਪੱਧਰੀ ਕਵਿੱਜ਼ ਮੁਕਾਬਲਿਆਂ ‘ਚ ਸਰਕਾਰੀ ਹਾਈ ਸਕੂਲ ਹੈਬਤਪੁਰ ਦੇ ਵਿਦਿਆਰਥੀਆਂ ਦੀ ਰਹੀ ਝੰਡੀ
Next articleਸਾਹਿਬਜਾਦਾ ਬਾਬਾ ਫਤਿਹ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ