ਕਿਸਾਨ ਮੋਰਚੇ ਦਾ ਆਧਾਰ ਮਜ਼ਬੂਤ ਭਵਿੱਖ ਰੌਸ਼ਨ

ਰਮੇਸ਼ਵਰ ਸਿੰਘ

(ਸਮਾਜ ਵੀਕਲੀ)

ਖੇਤੀ ਸਬੰਧੀ ਤਿੰਨ ਕਾਲੇ ਕਾਨੂੰਨਾਂ ਨੂੰ ਲੈ ਕੇ ਪੰਜਾਬ ਵਿੱਚ ਕਿਸਾਨ ਤੇ ਮਜ਼ਦੂਰਾਂ ਨੇ ਮਿਲ ਕੇ ਧਰਨੇ ਤੇ ਮੋਰਚੇ ਲਗਾਉਣੇ ਚਾਲੂ ਕੀਤੇ ਸਨ।ਸਰਕਾਰਾਂ ਨੇ ਇਸ ਕਿਸਾਨ ਮਜ਼ਦੂਰ ਮੋਰਚੇ ਨੂੰ ਗਲਤ ਕਰਨ ਤੇ ਹਟਾਉਣ ਲਈ ਘਟੀਆ ਤੋਂ ਘਟੀਆ ਤਰੀਕੇ ਅਪਣਾਏ ਅਸੀਂ ਸਾਰੇ ਜਾਣਦੇ ਹਾਂ।ਠੰਢ ਗਰਮੀ ਬਰਸਾਤ ਹਰ ਤਰ੍ਹਾਂ ਦਾ ਮੌਸਮ ਦਿੱਲੀ ਦੇ ਮੋਰਚੇ ਤੇ ਬੈਠੇ ਇਨ੍ਹਾਂ ਨੇ ਆਪਣੇ ਸਰੀਰ ਤੇ ਹੰਢਾਇਆ ਵੇਰਵੇ ਵਿਚ ਜਾਣ ਦੀ ਜ਼ਰੂਰਤ ਨਹੀਂ ਕਿਉਂਕਿ ਪੂਰੀ ਦੁਨੀਆ ਜਾਣ ਚੁੱਕੀ ਹੈ।ਦੁਨੀਆਂਦਾਰੀ ਨੂੰ ਚਲਾਉਣ ਲਈ ਅਜਿਹੇ ਮੋਰਚੇ ਲੱਗਣੇ ਚਾਹੀਦੇ ਹਨ।

ਵਿਦੇਸ਼ੀ ਨੇਤਾਵਾਂ ਤੇ ਸਰਕਾਰਾਂ ਨੇ ਆਪਣੇ ਆਪਣੇ ਤਰੀਕੇ ਨਾਲ ਆਵਾਜ਼ ਉਠਾਈ ਹੈ, ਇਸ ਮੋਰਚੇ ਨੂੰ ਲੈ ਕੇ ਮੀਟਿੰਗਾਂ ਕੀਤੀਆਂ।ਭਾਰਤ ਸਰਕਾਰ ਦੇ ਮੂੰਹ ਤੇ ਬਹੁਤ ਗਹਿਰੀਆਂ ਚਪੇੜਾਂ ਮਾਰੀਆਂ ਪਰ ਰੋਟੀ ਕੀ ਹੁੰਦੀ ਹੈ ਸਾਡੀ ਕੇਂਦਰ ਸਰਕਾਰ ਨੂੰ ਪਤਾ ਨਹੀਂ ਹੈ,ਕਾਰਪੋਰੇਟ ਘਰਾਣੇ ਕੀ ਹੁੰਦੇ ਹਨ ਉਨ੍ਹਾਂ ਦੀ ਪੂਜਾ ਕਰਨਾ ਚੰਗੀ ਤਰ੍ਹਾਂ ਜਾਣਦੇ ਹਨ। ਮੁੱਖ ਪ੍ਰਾਪਤੀਆਂ ਦੀ ਗੱਲ ਕਰੀਏ ਇਹ ਇਕ ਅਜਿਹਾ ਮੋਰਚਾ ਹੈ ਜੋ ਜਾਤ ਗੋਤ ਧਰਮ ਤੋਂ ਕੋਹਾਂ ਦੂਰ ਹੈ,ਇਕ ਇਨਸਾਨੀਅਤ ਦਾ ਪਾਠ ਇਸ ਮੋਰਚੇ ਦੇ ਦਰਸ਼ਨ ਕਰਕੇ ਜਾਂ ਸਾਡੇ ਕਿਸਾਨ ਮਜ਼ਦੂਰ ਨੇਤਾਵਾਂ ਦੇ ਬਿਆਨ ਸੁਣ ਕੇ ਪ੍ਰਾਪਤ ਕੀਤਾ ਜਾ ਸਕਦਾ ਹੈ।

ਮੇਰੇ ਖ਼ਿਆਲ ਅਨੁਸਾਰ ਦੁਨੀਆਂ ਵਿੱਚ ਇਹ ਇਕ ਅਜਿਹਾ ਮੋਰਚਾ ਹੈ ਜਿਸ ਵਿੱਚ ਹਰ ਵਰਗ ਨੇ ਆਪਣੇ ਤਰੀਕੇ ਨਾਲ ਸ਼ਾਮਲ ਹੋਣ ਦੀ ਕੜੀ ਮਿਹਨਤ ਕੀਤੀ ਹੈ।ਰਾਜਨੀਤਿਕ ਪਾਰਟੀਆਂ ਮਿਹਣੇ ਮਾਰਦੀਆਂ ਹਨ ਉਹ ਇੱਥੇ ਸ਼ਾਮਲ ਨਹੀਂ ਹੋਏ,ਇਹ ਕੁਝ ਕੁ ਵਿਹਲੜ ਲੋਕਾਂ ਦਾ ਮੋਰਚਾ ਹੈ।ਉਹ ਉਨ੍ਹਾਂ ਤੋਂ ਤੇ ਇਨ੍ਹਾਂ ਤੋਂ ਅਲੱਗ ਹੋ ਗਏ ਇਹ ਸਭ ਮੋਰਚੇ ਨੂੰ ਹਰਾਉਣ ਦੀ ਹਮੇਸ਼ਾਂ ਇਨ੍ਹਾਂ ਦੀ ਕੋਝੀ ਚਾਲ ਹੁੰਦੀ ਹੈਤੇ ਇਸ ਮੋਰਚੇ ਲਈ ਵੀ ਰਹੀ ਹੈ।

ਜੋ ਨੇਤਾ ਦਿੱਲੀ ਨੂੰ ਚਾਰੇ ਪਾਸੇ ਤੋਂ ਘੇਰ ਕੇ ਬੈਠੇ ਹਨ ਤੇ ਸਾਡੇ ਕਿਸਾਨਾਂ ਦੇ ਪਰਿਵਾਰ ਪੂਰਾ ਸਾਥ ਦੇ ਰਹੇ ਹਨ ਬਾਕੀ ਸਮਾਜਿਕ ਜਥੇਬੰਦੀਆਂ ਗਾਇਕ ਤੇ ਲੇਖਕ ਸਮੇਂ ਸਮੇਂ ਤੇ ਮੋਰਚੇ ਵਿਚ ਜਾਂਦੇ ਹਨ ਪਰ ਭਾਰਤ ਜਾਂ ਦੁਨੀਆਂ ਵਿੱਚ ਕਿਤੇ ਵੀ ਹੋਣ ਆਪਣੇ ਤਰੀਕੇ ਨਾਲ ਹਿੱਸਾ ਪਾ ਰਹੇ ਹਨ,ਜੋ ਮੋਰਚੇ ਦੀ ਜਿੱਤ ਦੀ ਖਾਸ ਨਿਸ਼ਾਨੀ ਸਾਹਮਣੇ ਦਿਖਾਈ ਦੇ ਰਹੀ ਹੈ,ਖਾਸ ਗੱਲ ਇਸ ਮੋਰਚੇ ਦੀ ਪ੍ਰਾਪਤੀ ਪਿਛਲੇ ਸਮੇਂ ਰਾਜਾਂ ਵਿਚ ਹੋਈਆਂ ਚੋਣਾਂ ਦੇ ਨਤੀਜੇ ਹਨ ਜਿਸ ਨਾਲ ਕੇਂਦਰ ਸਰਕਾਰ ਤਾਂ ਬਹੁਤ ਦੂਰ ਦੀ ਗੱਲ ਸਾਰੀਆਂ ਰਾਜਨੀਤਕ ਪਾਰਟੀਆਂ ਆਪਣਾ ਆਧਾਰ ਖ਼ਤਮ ਹੁੰਦਾ ਸਾਹਮਣੇ ਵੇਖ ਰਹੀਆਂ ਹਨ।

ਖਾਸ ਗੱਲ ਜੋ ਮੈਂ ਇਸ ਮੋਰਚੇ ਦੀ ਜਿੱਤ ਬਾਰੇ ਕਰਨੀ ਚਾਹੁੰਦਾ ਹਾਂ ਹਮੇਸ਼ਾ ਹੀ ਸਾਨੂੰ ਸਾਡੇ ਰਾਜਨੀਤਕ ਨੇਤਾਵਾਂ ਤੇ ਰਾਜਨੀਤਕ ਪਾਰਟੀਆਂ ਨੇ ਆਪਣੇ ਇਸ਼ਾਰਿਆਂ ਤੇ ਚਲਾਇਆ ਹੈ ਤੇ ਆਪਣੀਆਂ ਉਂਗਲਾਂ ਤੇ ਨਚਾਇਆ ਹੈ।ਪੰਜਾਬ ਵਿੱਚੋਂ ਹਰ ਇਨਕਲਾਬੀ ਸੋਚ ਸਮੇਂ ਸਮੇਂ ਤੇ ਉੱਠਦੀ ਰਹੀ ਹੈ ਤੇ ਕਿਵੇਂ ਜਿੱਤਾਂ ਪ੍ਰਾਪਤ ਕਰਦੀ ਆਈ ਹੈ ਇਤਿਹਾਸ ਗਵਾਹ ਹੈ।ਇਹ ਕਿਸਾਨ ਮੋਰਚਾ ਮੇਲ ਮਿਲਾਪ ਨਾਲ ਕਿਸਾਨ ਤੇ ਮਜ਼ਦੂਰ ਏਕਤਾ ਨਾਲ ਅਜਿਹਾ ਗਹਿਰਾ ਬਣ ਗਿਆ ਜਿਸ ਨੇ ਰੂਪ ਧਾਰ ਕੇ ਸੰਯੁਕਤ ਮੋਰਚੇ ਦਾ ਰੂਪ ਧਾਰ ਲਿਆ ਹੈ।ਹੁਣ ਲੋਕ ਸਭਾ ਤੇ ਰਾਜ ਸਭਾ ਦੇ ਇਜਲਾਸ ਚੱਲ ਰਹੇ ਹਨ।

ਇਹ ਇਜਲਾਸ ਸ਼ੁਰੂ ਹੋਣ ਤੋਂ ਪਹਿਲਾਂ ਸੰਯੁਕਤ ਮੋਰਚੇ ਵੱਲੋਂ ਜੋ ਬਿਆਨ ਜਾਰੀ ਕੀਤਾ ਗਿਆ ਸੀ ਕਿ ਜੋ ਕਿਸਾਨ ਮਜ਼ਦੂਰ ਦੇ ਹੱਕ ਵਿਚ ਨਹੀਂ ਬੋਲੇਗਾ,ਉਹ ਰਾਜਨੀਤਕ ਪਾਰਟੀਆਂ ਤੇ ਨੇਤਾਵਾਂ ਨੂੰ ਅਸੀਂ ਸਬਕ ਆਪਣੇ ਤਰੀਕੇ ਨਾਲ ਸਿਖਾਵਾਂਗੇ।ਇਹ ਇੱਕ ਕਿਸਾਨ ਤੇ ਮਜ਼ਦੂਰਾਂ ਵੱਲੋਂ ਲੋਕ ਰਾਜ ਦੀ ਜੋ ਪਰਿਭਾਸ਼ਾ ਰਾਜਨੀਤਕ ਪਾਰਟੀਆਂ ਨੂੰ ਪੜ੍ਹਾਈ ਗਈ ਉਸ ਦਾ ਨਤੀਜਾ ਸਾਰਿਆਂ ਦੇ ਸਾਹਮਣੇ ਹੈ।ਹੁਣ ਹਰ ਰਾਜਨੀਤਕ ਪਾਰਟੀ ਨੂੰ ਕਿਸਾਨ ਤੇ ਮਜ਼ਦੂਰ ਨਜ਼ਰ ਆ ਰਹੇ ਹਨ ਤੇ ਉਨ੍ਹਾਂ ਦੀ ਆਵਾਜ਼ ਉਠਾ ਰਹੇ ਹਨ।ਮਿਲ ਜੁਲ ਕੇ ਜਿਸ ਤਰ੍ਹਾਂ ਆਪਾਂ ਨੂੰ ਬੇਵਕੂਫ਼ ਬਣਾਉਂਦੇ ਰਹੇ ਹਨ,ਹੁਣ ਪਾਰਲੀਮੈਂਟ ਦੇ ਸਾਹਮਣੇ ਇਕ ਦੂਜੇ ਨੂੰ ਮਿਹਣੇ ਮਾਰ ਕੇ ਆਪਣੇ ਢਿੱਡ ਨੰਗੇ ਕਰ ਰਹੇ ਹਨ।

ਸਾਨੂੰ ਰਾਜਨੀਤਕ ਪਾਰਟੀਆਂ ਨੇ ਕਿਵੇਂ ਤੋੜ ਕੇ ਰੋਟੀਆਂ ਸੇਕੀਆਂ ਸਨ,ਹੁਣ ਇਸ ਗਹਿਰੇ ਮੇਲ ਜੋਲ ਨੂੰ ਵੇਖ ਕੇ ਇਨ੍ਹਾਂ ਦਾ ਭਵਿੱਖ ਕੀ ਚੁੱਲ੍ਹੇ ਠੰਢੇ ਹੁੰਦੇ ਨਜ਼ਰ ਆ ਰਹੇ ਹਨ।ਜਿਸ ਦਿਨ ਤੋਂ ਦਿੱਲੀ ਜਾ ਕੇ ਕਿਸਾਨ ਮਜ਼ਦੂਰਾਂ ਨੇ ਘੇਰਿਆ ਸੀ ਪਤਾ ਉਸ ਦਿਨ ਹੀ ਲੱਗ ਗਿਆ ਸੀ ਕਿ ਇਹ ਜਿੱਤ ਦੀ ਪਹਿਲੀ ਨਿਸ਼ਾਨੀ,ਹੁਣ ਇਹ ਘੋਲ ਜਿੰਨਾ ਵੀ ਲੰਮਾ ਹੁੰਦਾ ਜਾਵੇਗਾ ਉਸ ਵਿੱਚੋਂ ਇਨਕਲਾਬੀ ਤੇ ਗਹਿਰੀ ਸੋਚ ਹੋਰ ਪੈਦਾ ਹੋਵੇਗੀ ਜਿਸ ਨਾਲ ਰਾਜਨੀਤਕ ਪਾਰਟੀਆਂ ਨੂੰ ਬੁਖਾਰ ਚੜ੍ਹਿਆ ਹੋਇਆ ਨਜ਼ਰ ਆ ਰਿਹਾ ਹੈ।

ਬਹੁਤ ਜਲਦੀ ਕਾਲੇ ਕਾਨੂੰਨ ਖ਼ਤਮ ਕਰਨ ਬਾਰੇ ਸਰਕਾਰ ਸੋਚ ਰਹੀ ਹੈ ਕਿਉਂਕਿ ਹੁਣ ਸਰਕਾਰ ਨੂੰ ਆਪਣਾ ਭਵਿੱਖ ਧੁੰਦਲਾ ਵਿਖਾਈ ਦੇ ਰਿਹਾ ਹੈ।ਕਿਸਾਨ ਮਜ਼ਦੂਰ ਦੀ ਏਕਤਾ ਵਿੱਚੋਂ ਨਵੀਂ ਇਨਕਲਾਬੀ ਸੋਚ ਪੈਦਾ ਹੋ ਚੁੱਕੀ ਹੈ ਤੇ ਜਿੱਤ ਸਾਹਮਣੇ ਕੰਧ ਤੇ ਉੱਕਰੀ ਹੋਈ ਹੈ।ਇਹ ਮੋਰਚਾ ਇੱਕ ਇਤਿਹਾਸਕ ਮੋਰਚਾ ਬਣ ਜਾਵੇਗਾ,ਪੂਰੀ ਦੁਨੀਆਂ ਵਿੱਚ ਜਦੋਂ ਵੀ ਕੋਈ ਅਜਿਹਾ ਘੋਲ ਚਾਲੂ ਕਰੇਗਾ ਤਾਂ ਇਸ ਮੋਰਚੇ ਦੇ ਪੰਨੇ ਖੋਲ੍ਹ ਕੇ ਜ਼ਰੂਰ ਪੜ੍ਹੇਗਾ।

ਰਮੇਸ਼ਵਰ ਸਿੰਘ ਪਟਿਆਲਾ

ਸੰਪਰਕ ਨੰਬਰ-9914880392

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਔਰਤ
Next articleਫੋਕੀ ਸ਼ੋਹਰਤ ਦਾ ਜਾਮ ਪੀ ਰਹੀਆਂ ਹਨ ਸਰਕਾਰਾਂ ਖਿਡਾਰੀਆਂ ਦਾ ਸ਼ੋਸ਼ਣ ਕਰਕੇ