ਗਿੱਧੇ ਤੇ ਭੰਗੜੇ ਦੀਆਂ ਟੀਮਾਂ ਦੁਆਰਾ ਖੂਬ ਰੰਗ ਬੰਨ੍ਹਿਆ ਗਿਆ
ਲੰਡਨ (ਸਮਾਜ ਵੀਕਲੀ ਬਿਊਰੋ)- ਵਿਦੇਸ਼ਾਂ ਵਿੱਚ ਰਹਿ ਰਹੀ ਨੌਜਵਾਨ ਪੀੜ੍ਹੀ ਤੇ ਪੰਜਾਬੀ ਭਾਈਚਾਰੇ ਨੂੰ ਆਪਣੀ ਪੰਜਾਬੀ ਮਾਂ ਬੋਲੀ ਤੇ ਪੰਜਾਬੀ ਦੇ ਅਮੀਰ ਵਿਰਸੇ ਨਾਲ ਜੋੜਨ ਲਈ ਹਮੇਸ਼ਾ ਯਤਨਸ਼ੀਲ ਸੰਸਥਾ ਗੋਲਡਨ ਵਿਰਸਾ ਯੂ ਕੇ ਵੱਲੋਂ ਵਿਸਾਖੀ ਮੇਲਾ 2023, ਬੜੀ ਹੀ ਧੂਮਧਾਮ ਨਾਲ ਰਾਜਵੀਰ ਸਮਰਾ ,ਸੋਨੂੰ ਗਿੱਲ,ਭਿੰਦਾ ਸੋਹੀ, ਰਵਿੰਦਰ ਧਾਲੀਵਾਲ,ਦੀ ਪ੍ਰਧਾਨਗੀ ਹੇਠ ਮਨਾਇਆ ਗਿਆ। ਇਸ ਦੌਰਾਨ ਗਿੱਧੇ ਤੇ ਭੰਗੜੇ ਦੀਆਂ ਟੀਮਾਂ ਦੁਆਰਾ ਪੰਜਾਬ ਦੇ ਅਮੀਰ ਵਿਰਸੇ ਨੂੰ ਦਰਸਾਉਂਦੇ ਰੰਗ ਗਿੱਧਾ ਤੇ ਭੰਗੜੇ ਨਾਲ ਖੂਬ ਰੰਗ ਬੰਨ੍ਹਿਆ ਗਿਆ। ਇਸ ਦੌਰਾਨ ਪੰਜਾਬੀ ਬੋਲੀਆਂ ਨੇ ਜਿੱਥੇ ਪੰਜਾਬੀਆਂ ਨੂੰ ਨੱਚਣ ਲਾ ਦਿੱਤਾ।
ਇਸ ਦੌਰਾਨ ਯੂ ਕੇ ਰਹਿ ਰਹੀ ਨੌਜਵਾਨ ਪੀੜ੍ਹੀ ਨੇ ਵੀ ਪੰਜਾਬੀ ਗਿੱਧੇ ,ਭੰਗੜੇ ਤੇ ਪੰਜਾਬੀ ਬੋਲੀਆਂ ਦਾ ਖੂਬ ਰੰਗ ਮਾਣਿਆ।
ਇਸ ਦੌਰਾਨ ਗੋਲਡਨ ਵਿਰਸਾ ਯੂ ਕੇ ਦੇ ਐੱਮ ਡੀ ਰਾਜਵੀਰ ਸਮਰਾ ਨੇ ਜਿੱਥੇ ਯੂ ਕੇ ਰਹਿੰਦੇ ਪੰਜਾਬੀ ਭਾਈਚਾਰੇ ਦਾ ਵਿਸਾਖੀ ਮੇਲੇ ਨੂੰ ਸਫਲ ਬਣਾਉਣ ਲਈ ਧੰਨਵਾਦ ਕੀਤਾ । ਉਥੇ ਹੀ ਉਹਨਾਂ ਕਿਹਾ ਕਿ ਗੋਲਡਨ ਵਿਰਸਾ ਯੂ ਕੇ ਭਵਿੱਖ ਵਿੱਚ ਵੀ ਨੌਜਵਾਨ ਪੀੜ੍ਹੀ ਨੂੰ ਆਪਣੇ ਅਮੀਰ ਪੰਜਾਬੀ ਵਿਰਸੇ ਨਾਲ ਜੋੜਨ ਲਈ ਇਹੋ ਜਿਹੇ ਉਪਰਾਲੇ ਕਰਦਾ ਰਹੇਗਾ। ਇਸ ਦੌਰਾਨ ਰਾਜੂ ਸੰਸਾਰਪੁਰੀ , ਬਿੰਦੀ ਸੋਹੀ, ਰਣਜੀਤ ਸੈਹੰਬੀ,ਬਿੱਟੂ ਢੇਸੀ, ਬਲਵਿੰਦਰ ਰੰਧਾਵਾ,ਡਾ ਸਾਬੀ,ਜੋਗਾ ਸਿੰਘ,ਅਜੈਬ ਸਿੰਘ ਪਵਾਰ,ਮਾਸਟਰ ਜੋਗਿੰਦਰ ਸਿੰਘ ਸਮਰਾ, ਸੁਰਜੀਤ ਸਿੰਘ ਸੰਧੂ, ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰ ਇਸ ਵਿਸਾਖੀ ਮੇਲੇ ਨੂੰ ਚਾਰ ਚੰਦ ਲਾਏ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly