ਲੇਖਕ

ਭੁਪਿੰਦਰ ਸਿੰਘ ਬੋਪਾਰਾਏ

(ਸਮਾਜ ਵੀਕਲੀ)

ਮਾਂ ਬੋਲੀ ਦੇ ਵਿਹੜੇ ਲੇਖਕ।
ਵੰਡਦੇ ਖੁਸ਼ੀਆਂ ਖੇੜੇ ਲੇਖਕ।

ਕਰਦੇ ਕਦਰ ਮਨੁੱਖਤਾ ਦੀ ਉਹ,
ਜੋ ਨੇ ਸੱਚ ਦੇ ਨੇੜੇ ਲੇਖਕ।

ਨਫ਼ਰਤ ਵੈਰ ਵਿਰੋਧ ਮਿਟਾਕੇ,
ਸਾਂਝਾ ਦੀ ਗੱਲ ਛੇੜੇ ਲੇਖਕ।

ਹਾਕਿਮ ਦੇ ਨਾ’ ਲੋਹਾ ਲੈਂਦੇ,
ਰੱਖਕੇ ਮੌਤ ਕੰਧੇੜੇ ਲੇਖਕ।

ਕੋਮਲ ਮਨ ਮਜ਼ਬੂਤ ਇਰਾਦੇ,
ਸੰਤ ਸਿਪਾਹੀ ਜਿਹੜੇ ਲੇਖਕ।

ਬਣ ਕਾਬਿਲ ਪਤਵਾਰ, ਹਮੇਸ਼ਾਂ,
ਪਾਰ ਲਗਾਉਂਦੇ ਬੇੜੇ ਲੇਖਕ।

ਜਖਮਾਂ ‘ਤੇ ਬਣ ਮੱਲਮ ਲੱਗਦੇ,
ਜਖ਼ਮ ਨਾ ਕਦੀ ਉਚੇੜੇ ਲੇਖਕ।

ਰੋਸੇ, ਸ਼ਿਕਵੇ, ਗਿਲ਼ੇ ਮਿਟਾਵਨ,
ਪਾਉਂਦੇ ਨਹੀਂ ਬਿਖੇੜੇ ਲੇਖਕ।

‘ਬੋਪਾਰਾਏ’ ਰੂਹ ਤੋਂ ਰੂਹ ਦਾ,
ਪੈਂਡਾ ਖੂਬ ਨਿਬੇੜੇ ਲੇਖਕ।

ਭੁਪਿੰਦਰ ਸਿੰਘ ਬੋਪਾਰਾਏ
ਸੰਗਰੂਰ
ਮੋ਼ 97797-91442

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੋਹਣਾ ਪੰਜਾਬ
Next articleਫੌਜੀ ਕਲੌਨੀ ਸਕੂਲ ਦੇ 42 ਬੱਚਿਆਂ ਨੂੰ ਬੈਗ ਵੰਡੇ