ਮਾਛੀਵਾੜਾ ਸਾਹਿਬ ਸਮਰਾਲਾ/ਬਲਬੀਰ ਸਿੰਘ ਬੱਬੀ-ਮਿਸਤਰੀ ਜਵਾਹਰ ਸਿੰਘ ਯਾਦਗਾਰੀ ਲਾਇਬਰੇਰੀ ਪਿੰਡ ਗੋਸਲ ਵੱਲੋਂ ਗੋਸਲ ਪ੍ਰਕਾਸ਼ਨ ਲੁਧਿਆਣਾ ਦੇ ਸਹਿਯੋਗ ਨਾਲ ਪਿੰਡ ਬੇਰ ਖੁਰਦ ਵਿਖੇ ਸਰਦਾਰ ਦੁਨੀਆਂ ਦਾਰ ਸਿੰਘ ਉੱਪਲ ਦੀ ਮੋਟਰ ਉੱਪਰ ਪ੍ਰਵਾਸੀ ਲੇਖਕ ਮੇਜਰ ਮਾਂਗਟ ਰੂਬਰੂ ਕੀਤਾ ਗਿਆ। ਮਿਸਤਰੀ ਜਵਾਹਰ ਸਿੰਘ ਯਾਦਗਾਰੀ ਲਾਇਬਰੇਰੀ ਦੇ ਇੰਚਾਰਜ ਗੁਰਦੀਪ ਸਿੰਘ ਮੰਡਾਹਰ ਵੱਲੋਂ ਮੇਜਰ ਮਾਂਗਟ ਦੀ ਸਰੋਤਿਆਂ ਨਾਲ ਜਾਣ ਪਛਾਣ ਕਰਾਉਂਦੇ ਹੋਏ ਉਹਨਾਂ ਦਾ ਇਸ ਇਲਾਕੇ ਵਿੱਚ ਪਹੁੰਚਣ ਤੇ ਧੰਨਵਾਦ ਕੀਤਾ। ਸਰੋਤਿਆਂ ਦੇ ਰੂਬਰੂ ਹੁੰਦੇ ਹੋਏ ਮੇਜਰ ਮਾਗਟ ਨੇ ਇਸ ਇਲਾਕੇ ਨਾਲ ਆਪਣੀ ਸਾਂਝ ਬਾਰੇ ਚਾਨਣਾ ਪਾਉਂਦੇ ਹੋਏ ਦੱਸਿਆ ਕਿ 1981-82 ਦੇ ਗੇੜ ਵਿੱਚ ਉਹ ਇਸ ਇਲਾਕੇ ਵਿੱਚ ਬਹੁਤ ਵਿਚਰਦੇ ਰਹੇ। ਇਸ ਇਲਾਕੇ ਦੇ ਪੁਰਾਣੇ ਲੇਖਕ ਗੁਲਜਾਰ ਪੰਧੇਰ ਸਿਆੜ ਪ੍ਰਕਾਸ਼ ਸਰਵੇਅਰ ਸਹਾਰਨ ਮਾਜਰਾ ਮਨਜੀਤ ਗੋਸਲ ਜਗਤਾਰ ਸੇਖਾ ਜਗਤਾਰ ਨਾਲ ਰਲ ਕੇ ਬਹੁਤ ਸਾਰੀਆਂ ਸਾਹਿਤਕ ਸਰਗਰਮੀਆਂ ਕਰਦੇ ਰਹੇ।
ਇਸ ਤੋਂ ਇਲਾਵਾ ਉਹਨਾਂ ਦਾ ਪਹਿਲਾ ਗੀਤ ਸੰਗ੍ਰਹਿ ਵੀ ਇਸ ਇਲਾਕੇ ਵਿੱਚ ਹੀ ਛੱਪਿਆ। 1991 ਵਿੱਚ ਉਹ ਪ੍ਰਵਾਸ ਕਰ ਗਏ ਕਨੇਡਾ ਰਹਿੰਦੇ ਹੋਏ ਵੀ ਆਪਣੀ ਮਿੱਟੀ ਨਾਲ ਜੁੜੇ ਰਹੇ ਤੇ ਉਹਨਾਂ ਨੇ ਪੰਜਾਬੀ ਮਾਂ ਬੋਲੀ ਵਿੱਚ ਹੀ ਲਿਖਣਾ ਜਾਰੀ ਰੱਖਿਆ ਹੁਣ ਤੱਕ ਉਹਨਾਂ ਦੇ ਤਿੰਨ ਨਾਵਲ ਛੇ ਕਹਾਣੀ ਸੰਗ੍ਰਹਿ ਦੋ ਸਫਰਨਾਮੇ ਅਤੇ ਵਾਰਤਕ ਦੀਆਂ ਕਈ ਪੁਸਤਕਾਂ ਛਪ ਚੁੱਕੀਆਂ ਹਨ ਉਹ ਕਨੇਡਾ ਵਿੱਚ ਵੱਖ-ਵੱਖ ਰੇਡੀਓ ਚੈਨਲਾਂ ਤੇ ਹੋਰ ਪ੍ਰੋਗਰਾਮਾਂ ਵਿੱਚ ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਿਤ ਕਰਨ ਲਈ ਹਮੇਸ਼ਾ ਯੋਗਦਾਨ ਪਾਉਂਦੇ ਰਹੇ ਹਨ। ਸਰੋਤਿਆਂ ਨੂੰ ਪ੍ਰਗਟ ਸਤੋਜ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਕੁਦਰਤ ਦੀ ਗੋਦ ਵਿੱਚ ਉਲੀਕਿਆ ਬਿਲਕੁਲ ਵੱਖਰਾ ਅਨੁਭਵ ਹੈ। ਚਾਰੇ ਪਾਸੇ ਫਸਲਾਂ ਗਿੱਧਾ ਪਾਉਂਦੀਆਂ ਫੁੱਲ ਹੱਸਦੇ ਤੇ ਹਵਾ ਗੀਤ ਗਾ ਰਹੀ ਹੈ। ਅਸੀਂ ਕੁਦਰਤ ਨਾਲ ਇੱਕ ਮਿੱਕ ਹੋਏ ਗੱਲਾਂ ਕਰ ਰਹੇ ਹਾਂ। ਕਰਮਜੀਤ ਗਰੇਵਾਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਵਗਦੀਆਂ ਹਵਾਵਾਂ ਰੁੱਖਾਂ ਦੇ ਸਿਰ ਤੇ ਡਿੱਗਦੇ ਪੱਤੇ ਫਸਲਾਂ ਦਾ ਝੂਮਣਾ ਟਰੈਕਟਰ ਦੇ ਸੁਣਦੇ ਫਰਾਟੇ ਸਰੋਂ ਦੇ ਖਿੜੇ ਫੁੱਲਾਂ ਤੇ ਸਾਹਿਤਕ ਗੱਲਾਂ ਸੁਣ ਕੇ ਬਹੁਤ ਵਧੀਆ ਆਨੰਦ ਆਇਆ ਜਤਿੰਦਰ ਹਾਂਸ ਨੇ ਵੀ ਸਹਿਤ ਪ੍ਰੇਮੀਆਂ ਨੂੰ ਸੰਬੋਧਨ ਕਰਦੇ ਹੋਏ ਮੇਜਰ ਮਾਂਗਟ ਨਾਲ ਬੀਤੇ ਪਲਾਂ ਨੂੰ ਯਾਦ ਕੀਤਾ। ਇਸ ਮੌਕੇ ਗਾਇਕ ਕਰਮਜੀਤ ਗਰੇਵਾਲ ਨੇ ਆਪਣੇ ਗੀਤ ਸੁਣਾਏ ਇਸ ਤੋਂ ਇਲਾਵਾ ਧਰਮਿੰਦਰ ਸ਼ਹਿਦ ਖੰਨਾ ਨੇ ਗਜ਼ਲ ਅਤੇ ਗਰੇਵਾਲ ਖੰਨਾ ਨੇ ਔਰਤ ਦੇ ਉੱਪਰ ਗੀਤ ਸੁਣਾਏ।
ਇਸ ਸਮਾਗਮ ਵਿੱਚ ਸਰਪੰਚ ਸੁਖਪਾਲ ਸਿੰਘ ਬੇਰ ਖੁਰਦ ਡਾਕਟਰ ਮਨਜਿੰਦਰ ਸਿੰਘ ਬੇਰ ਖੁਰਦ ਤੇ ਜਗਮੋਹਨ ਸਿੰਘ ਕੂਲੀ ਕਲਾਂ ਗੁਰਵਿੰਦਰ ਸਿੰਘ ਕੂਹਲੀ ਕੁਲਵਿੰਦਰ ਸਿੰਘ ਮਾਨੂਪੁਰ ਹਰਮਨਜੀਤ ਸਿੰਘ ਗੋਸਲ ਮਾਸਟਰ ਪ੍ਰਿੰਸ ਅਰੋੜਾ ਪ੍ਰਿੰਸੀਪਲ ਬਲਵੰਤ ਸਿੰਘ ਉਕਸੀ ਦੁਨੀਆਂਦਾਰ ਸਿੰਘ ਉੱਪਲ ਪਰਵਿੰਦਰ ਸਿੰਘ ਟੀਟਾ ਮਾਂਗੇਵਾਲ ਧਰਮਪ੍ਰੀਤ ਸਿੰਘ ਕੂਹਲੀ ਹਰਵਿੰਦਰ ਚਹਿਲ ਉੱਚੀ ਦੌਦ ਜਸਵੀਰ ਸਿੰਘ ਚਹਿਲ ਰਸਪਿੰਦਰ ਕੌਰ ਮਾਂਗਟ ਤੋਂ ਇਲਾਵਾ ਬਹੁਤ ਸਾਰੇ ਸਾਹਿਤ ਪ੍ਰੇਮੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly