ਮੈਰੀਟੋਰੀਅਸ ਸਕੂਲਾਂ ਦੀ 9ਵੀਂ ਅਤੇ 11ਵੀਂ ਜਮਾਤ ਦੇ ਦਾਖਲੇ ਸਬੰਧੀ ਪ੍ਰੀਖਿਆ ਲਈ ਪ੍ਰਬੰਧ ਮੁਕੰਮਲ

ਪ੍ਰੀਖਿਆ ਦਾ ਸਮਾਂ ਸਵੇਰੇ 10 ਤੋਂ ਸ਼ਾਮ 12 ਵਜੇ ਤੱਕ ਹੋਵੇਗਾ – ਦਲਜੀਤ ਕੌਰ

ਜ਼ਰੂਰੀ ਦਸਤਾਵੇਜ਼ਾਂ ਤੋਂ ਬਿਨਾਂ ਪ੍ਰੀਖਿਆ ਕੇਂਦਰਾਂ ਚ ਦਾਖਲਾ ਸੰਭਵ ਨਹੀਂ ਹੋਵੇਗਾ-ਬਿਕਰਮਜੀਤ ਥਿੰਦ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਮੈਰੀਟੋਰੀਅਸ ਸਕੂਲਾਂ ਦੀ 9ਵੀਂ ਅਤੇ ਗਿਆਰਵੀਂ ਜਮਾਤ ਦੇ ਦਾਖਲੇ ਸਬੰਧੀ ਪ੍ਰੀਖਿਆ 11 ਜੂਨ 2023 ਨੂੰ ਹੋਣ ਜਾ ਰਹੀ ਹੈ। ਜ਼ਿਲ੍ਹਾ ਕਪੂਰਥਲਾ ਵਿੱਚ ਜਿਲ੍ਹਾ ਸਿੱਖਿਆ ਅਧਿਕਾਰੀ ਦਲਜੀਤ ਕੌਰ ਅਤੇ ਉਹ ਜ਼ਿਲਾ ਸਿੱਖਿਆ ਅਧਿਕਾਰੀ ਬਿਕਰਮਜੀਤ ਸਿੰਘ ਥਿੰਦ ਸਟੇਟ ਬਾਡੀ ਦੀ ਰਹਿਨੁਮਾਈ ਹੇਠ ਇਹ ਪ੍ਰਵੇਸ਼ ਪ੍ਰੀਖਿਆ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ (ਘੰਟਾ ਘਰ)ਕਪੂਰਥਲਾ ਵਿਖੇ ਲਈ ਜਾ ਰਹੀ ਹੈ। ਪ੍ਰੀਖਿਆ ਦੇ ਪ੍ਰਬੰਧਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਸਿੱਖਿਆ ਅਧਿਕਾਰੀ ਦਲਜੀਤ ਕੌਰ ਨੇ ਦੱਸਿਆ ਕਿ ਸਵੇਰੇ 10 ਵਜੇ ਤੋਂ 12 ਵਜੇ ਤੱਕ ਹੋਵੇਗੀ। ਜਿਸ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਪ੍ਰੀਖਿਆਰਥੀਆਂ ਦੇ ਰੋਲ ਨੰਬਰ ਵਿਭਾਗ ਦੀ ਵੈਬਸਾਈਟ ਤੇ ਅਪਲੋਡ ਕਰ ਦਿੱਤੇ ਗਏ ਹਨ ਅਤੇ ਸਕੂਲ ਮੁਖੀ ਵਿਦਿਆਰਥੀਆਂ ਨੂੰ ਡਾਊਨਲੋਡ ਕਰਕੇ ਦੇਣ ਅਤੇ ਉਨ੍ਹਾਂ ਨੂੰ ਪ੍ਰੀਖਿਆ ਕੇਂਦਰ ਪਹੁੰਚਾਉਣਾ ਯਕੀਨੀ ਬਣਾਉਣਗੇ।

ਪ੍ਰਵੇਸ਼ ਪ੍ਰੀਖਿਆ ਸਬੰਧੀ ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਬਿਕਰਮਜੀਤ ਸਿੰਘ ਸਟੇਟ ਐਵਾਰਡੀ ਨੇ ਦੱਸਿਆ ਕਿ ਪ੍ਰੀਖਿਆ ਕੇਂਦਰ ਵਿੱਚ ਲੋੜੀਂਦਾ ਸਟਾਫ ਲਗਾ ਦਿੱਤਾ ਗਿਆ ਅਤੇ ਪ੍ਰੀਖਿਆ ਪੂਰਨ ਪਾਰਦਰਸ਼ੀ ਤਰੀਕੇ ਨਾਲ ਲਈ ਜਾਵੇਗੀ। ਉਨ੍ਹਾਂ ਦੱਸਿਆ ਕਿ
ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਲੜਕੀਆਂ ਵਿੱਚ49 ਵਿਦਿਆਰਥੀ ਇਸ ਪ੍ਰੀਖਿਆ ਲਈ ਅਪੀਅਰ ਹੋਣਗੇ। ਜਿਹਨਾਂ ਦੀ ਚੋਣ ਮੈਰੀਟੋਰੀਅਸ ਜਮਾਤਾਂ ਲਈ ਕੀਤੀ ਜਾਵੇਗੀ। ਉਨ੍ਹਾਂ ਸਕੂਲ ਮੁਖੀਆਂ ਨੂੰ ਅਪੀਲ ਕੀਤੀ ਕਿ ਉਹ ਵਿਦਿਆਰਥੀਆਂ ਨੂੰ ਪ੍ਰੀਖਿਆ ਕੇਂਦਰ ਵਿਚ ਪਹੁੰਚਾਉਣ ਲਈ ਇਕ ਅਧਿਆਪਕ ਦੀ ਡਿਊਟੀ ਲਗਾਉਣ ਤਾਂ ਜੋ ਵਿਦਿਆਰਥੀਆਂ ਨੇ ਪ੍ਰੀਖਿਆ ਕੇਂਦਰ ਵਿਚ ਰਿਪੋਰਟ ਕਰ ਸਕਣ। ‌

ਵਿਦਿਆਰਥੀ ਪ੍ਰੀਖਿਆ ਕੇਂਦਰ ਸੀ ਲੈ ਕੇ ਆਉਣਾ ਜਰੂਰੀ ਦਸਤਾਵੇਜ-ਬਿਕਰਮਜੀਤ ਥਿੰਦ

ਉਪ ਜਿਲ੍ਹਾ ਸਿੱਖਿਆ ਅਧਿਕਾਰੀ ਬਿਕਰਮਜੀਤ ਸਿੰਘ ਥਿੰਦ ਨੇ ਵਿਦਿਆਰਥੀਆਂ ਨੂੰ ਮੈਰੀਟੋਰੀਅਸ ਸਕੂਲ ਰੋਲ ਨੰਬਰ ,ਅਡਮਿਟ ਕਾਰਡ, 10ਵੀ ਜਮਾਤ ਦੀ ਪ੍ਰੀਖਿਆ ਸਲਿੱਪ ਅਤੇ ਆਧਾਰ ਕਾਰਡ ਨਾਲ ਲੈ ਕੇ ਆਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਇਨ੍ਹਾਂ ਦਸਤਾਵੇਜ਼ਾਂ ਤੋਂ ਬਿਨਾਂ ਪ੍ਰੀਖਿਆ ਕੇਂਦਰਾਂ ਚ ਦਾਖਲਾ ਸੰਭਵ ਨਹੀਂ ਹੋਵੇਗਾ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੈਬਨਿਟ ਮੰਤਰੀ ਸ. ਬਲਕਾਰ ਸਿੰਘ ਨੇ ਨੰਬਰਦਾਰਾਂ ਦੀਆਂ ਮੰਗਾਂ ਮੰਨੇ ਜਾਣ ਦਾ ਦਿੱਤਾ ਭਰੋਸਾ – ਅਸ਼ੋਕ ਸੰਧੂ ਸੀ. ਮੀਤ ਪ੍ਰਧਾਨ ਪੰਜਾਬ
Next articleਸੀਨੀਅਰ ਪੱਤਰਕਾਰ ਜਗਦੀਸ਼ ਸਿੰਘ ਗਿੱਲ ਦੀ ਮੌਤ ‘ਤੇ ਸਮਾਰਟ ਸਕੂਲ ਹੰਬੜਾਂ ਦੇ ਸਮੂਹ ਸਟਾਫ ਵੱਲੋਂ ਦੁੱਖ ਦਾ ਪ੍ਰਗਟਾਵਾ