ਖੈੜਾ ਬੇਟ ਵਿਖੇ ਸਲਾਨਾ ਜੋੜ ਮੇਲਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਡੇਰਾ ਬਾਬਾ ਚਰਨ ਦਾਸ ਜੀ ਉਦਾਸੀਨ ਖੈੜਾ ਬੇਟ ਵਿਖੇ ਸੰਤ ਬਾਬਾ ਹਰਨਾਮ ਦਾਸ ਜੀ, ਸੰਤ ਰਾਮ ਆਸਰੇ, ਸੰਤ ਬਾਬਾ ਸ਼ਾਂਤੀ ਦਾਸ ਜੀ ਅਤੇ ਸੰਤ ਬਾਬਾ ਪ੍ਕਾਸ਼ ਮੁਨੀ ਜੀ ਦੀ ਸਲਾਨਾ ਬਰਸੀ ਦੇ ਸਬੰਧ ਵਿੱਚ ਸਲਾਨਾ ਜੋੜ ਮੇਲਾ ਸਮੂਹ ਨਗਰ ਨਿਵਾਸੀ, ਇਲਾਕੇ ਦੀਆਂ ਸੰਗਤਾਂ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਮੁੱਖ ਸੇਵਾਦਾਰ ਮਹੰਤ ਮਹਾਤਮਾ ਮੁਨੀ ਜੀ ਦੀ ਦੇਖ -ਰੇਖ ਹੇਠ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਤੀਸਰੀ ਲੜੀ ਦੇ 31 ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਸਵੇਰੇ 10 ਵਜੇ ਪੈਣ ਤੋਂ ਉਪਰੰਤ ਵਿਸ਼ਾਲ ਧਾਰਮਿਕ ਦੀਵਾਨ ਸਜਾਇਆ ਗਿਆ।

ਜਿਸ ਦੌਰਾਨ ਪੰਥ ਪ੍ਰਸਿੱਧ ਕਥਾਵਾਚਕ ਭਾਈ ਜੀਵਾ ਸਿੰਘ ਦਮਦਮੀ ਟਕਸਾਲ ਵਾਲੇ, ਬਾਬਾ ਗੁਲਾਬ ਸਿੰਘ ਚਮਕੌਰ ਸਾਹਿਬ ਵਾਲੇ, ਭਾਈ ਮਨਜਿੰਦਰ ਸਿੰਘ ਹਰਿਰਾਏ ਪੁਰ ਵਾਲੇ, ਕਥਾਵਾਚਕ ਭਾਈ ਸੁਖਦੇਵ ਸਿੰਘ ਡੱਲਾ ਸਾਹਿਬ ਵਾਲੇ, ਕਥਾਵਾਚਕ ਗਿਆਨੀ ਗੁਰਵਿੰਦਰ ਸਿੰਘ ਨੰਗਲੀ ਵਾਲੇ, ਕਵੀਸ਼ਰ ਮਾਸਟਰ ਭੀਮ ਸਿੰਘ ਮੌੜ ਆਈ ਸੰਗਤ ਨੂੰ ਗੁਰਬਾਣੀ ਨਾਲ ਜੋੜ ਕੇ ਨਿਹਾਲ ਕੀਤਾ। ਜਦ ਕਿ ਮਹਾਮੰਗਲੇਸਵਰ ਮਹੰਤ ਸ਼ਾਂਤਾ ਨੰਦ ਜਲੰਧਰ ਵਾਲੇ ਅਤੇ ਮਹੰਤ ਪਰਮਾਨੰਦ ਨੇ ਸੰਗਤਾਂ ਨਾਲ ਪ੍ਰਵਚਨਾਂ ਦੀ ਸਾਂਝ ਪਾਈ। ਇਸ ਦੌਰਾਨ ਸੰਤ ਬਾਬਾ ਲੀਡਰ ਸਿੰਘ ਜੀ, , ਬਾਬਾ ਜੈ ਸਿੰਘ ਮਹਿਮਦਵਾਲ, ਵਾਲੇ ਬਾਬਾ ਹਰਜੀਤ ਸਿੰਘ ਠੱਟੇ ਵਾਲੇ, ਮਹੰਤ ਮਹਿੰਦਰ ਦਾਸ, ਮਹੰਤ ਦਸੋ ਦਰਸ਼ਨ ਹਰਿਦੁਆਰ ਵਾਲੇ, ਮਹੰਤ ਜੀਵਨ ਮੁਨੀ ਸਮੇਤ ਵੱਖ ਵੱਖ ਸੰਪਰਦਾਵਾਂ ਦੇ ਮਖੀ ਮਹੰਤ ਤੋਂਬਾਬਾ ਪਰਮਾਨੰਦ ਜੀ, ਬਾਬਾ ਅੰਮ੍ਰਿਤ ਮੁਨੀ ਜੀ ਮਾਨਸੇ ਵਾਲੇ, ਸੰਤ ਬਲਬੀਰ ਸਿੰਘ ਸੀਚੇਵਾਲ, ਬਾਬਾ ਅਮਰੀਕ ਸਿੰਘ ਖੁਖਰੈਣ ਵਾਲੇ, ਮਹੰਤ ਯੋਗ ਮੁਨੀ ਜੀ,ਬਾਬਾ ਸ਼ਮਸ਼ੇਰ ਸਿੰਘ ਜਾਤੀਕੇ ਵਾਲੇ ਇਲਾਵਾ ਇਲਾਹਾਬਾਦ ਬੜਾ ਅਖਾੜਾ ਦੇ ਉਦਾਸੀਨ ਭੇਖ ਦੇ ਸੰਤ ਮਹਾਂਪੁਰਸ਼ ਤੋਂ ਇਲਾਵਾ ਐਮ ਐਲ ਏ ਰਾਣਾ ਇੰਦਰਪ੍ਰਤਾਪ ਸਿੰਘ,ਬਲਾਕ ਸੰਮਤੀ ਮੈਂਬਰ ਬੱਬੂ ਖੈੜਾ, ਨੰਬਰਦਾਰ ਬਲਕਾਰ ਸਿੰਘ, ਮਿਸਤਰੀ ਅਜੀਤ ਸਿੰਘ, ਤਰਲੋਕ ਸਿੰਘ ਬੂਹ, ਮੇਹਰ ਸਿੰਘ ਵਿਰਕ, ਸਰਪੰਚ ਸੁਖਦੇਵ ਸਿੰਘ, ਸਤਨਾਮ ਸਿੰਘ ਸਰਪੰਚ ਅਕਬਰ ਪੁਰ, ਹਰਨੇਕ ਸਿੰਘ ਬੂਹ, ਦਵਿੰਦਰ ਸਿੰਘ ਬਾਊ,ਬਿਕਰਮ ਸਿੰਘ ਉੱਚਾ, ਬਲਜਿੰਦਰ ਸਿੰਘ ਵਿਰਕ ਕਬੱਡੀ ਪ੍ਰਮੋਟਰ, ਨੰਬਰਦਾਰ ਸਤਨਾਮ ਸਿੰਘ ਸਰਪੰਚ, ਮੰਗਲ ਸਿੰਘ ਮੁੰਡੀ, ਸੇਵਾ ਸਿੰਘ ਪੱਡਾ,ਸਰਪੰਚ ਇੰਦਰਜੀਤ ਸਿੰਘ,ਜੈਮਲ ਸਿੰਘ ਜ਼ਿਲ੍ਹਾ ਖਜ਼ਾਨਾ ਅਫਸਰ, ਫਤਿਹ ਸਿੰਘ, ਮਹਿੰਦਰ ਸਿੰਘ ਭਿੰਦਾ, ਇੰਦਰਜੀਤ ਸਿੰਘ ਬੂਹ, ਮਨਪ੍ਰੀਤ ਸਿੰਘ ਯੂਥ ਆਗੂ,ਸਰਪੰਚ ਚਰਨ ਸਿੰਘ, ਸਰਪੰਚ ਯਾਦਵਿੰਦਰ ਸਿੰਘ,ਬਲਾਕ ਸੰਮਤੀ ਮੈਂਬਰ ਗੁਰਿੰਦਰ ਪਾਲ ਸਿੰਘ , ਜਥੇਦਾਰ ਪਿਆਰਾ ਸਿੰਘ ਨਵਾਂ, ਸੁਖਵਿੰਦਰ ਸਿੰਘ ਨਵਾਂ ਸਮੇਤ ਦੇਸ਼ ਵਿਦੇਸ਼ ਤੋਂ ਹਜ਼ਾਰਾਂ ਸੰਗਤਾਂ ਨੇ ਗੁਰੂ ਘਰ ਨਤਮਸਤਕ ਹੋ ਕੇ ਹਾਜ਼ਰੀ ਭਰੀ। ਇਸ ਮੌਕੇ ਵੱਖ- ਵੱਖ ਤਰ੍ਹਾਂ ਦੇ ਪਕਵਾਨ ਅਤੇ ਗੁਰੂ ਦੇ ਲੰਗਰ ਅਤੁੱਟ ਵਰਤਾਏ ਗਏ।

 

Previous articleਬਲਵੀਰ ਬੱਬੀ ਦਾ ਧਾਰਮਿਕ ਸ਼ਬਦ ਧੰਨ ਭਾਗ ਉਨ੍ਹਾਂ ਦੇ ਜੀ ਹੋਇਆ ਰਿਲੀਜ਼
Next articleAuckland Mayor warns of ‘more dangerous’ severe weather