(ਸਮਾਜ ਵੀਕਲੀ)
ਦੁਪਹਿਰ ਖਿੜੀ ਦੇ
ਫੁੱਲਾਂ ਵਰਗੀ
ਮੇਰੀ ਕਵਿਤਾ
ਆ ਮੇਰੇ ਨਾਲ ਭਿੜ੍ਹਦੀ ਏ
ਸਿਖ਼ਰ ਦੁਪਹਿਰੇ
ਖਿੜ੍ਹਦੀ ਏ
ਤੱਤੀ ਲੂਅ ਨੂੰ
ਵੀ ਜ਼ਰ ਪਾਉਂਦੀ
ਨਾਲ ਧਰਤ ਦੇ
ਲੱਗ ਕੇ ਵੀ
ਅੰਬਰ ਨੂੰ ਹੈ
ਨੱਕ ਚੜ੍ਹਾਓਂਦੀ
ਸੂਹੇ ਗੁਲਾਬਾਂ
ਜੇਹੀ ਖੁਸ਼ਬੂ
ਭਾਵੇਂ ਇਸ ਚੋੰ
ਨਹੀਂ ਹੈ ਆਉਂਦੀ
ਸਿਖ਼ਰ ਦੁਪਹਿਰੇ
ਖਿੜ੍ਹ ਕੇ ਵੀ
ਬਾਦਸ਼ਾਹੀਆਂ ਨੂੰ
ਮਾਤ ਹੈ ਪਾਉਂਦੀ
ਦੁਪਹਿਰ ਖਿੜ੍ਹੀ ਦੇ
ਫੁੱਲਾਂ ਵਰਗੀ
ਮੇਰੀ ਕਵਿਤਾ
ਆ ਮੇਰੇ ਨਾਲ
ਭਿੜ੍ਹਦੀ ਏ
ਸਿਖ਼ਰ ਦੁਪਹਿਰੇ
ਖਿੜ੍ਹਦੀ ਏ
ਹਰਸਿਮਰਤ ਕੌਰ
9417172754
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly