ਪੰਜਵਾਂ ਅਸ਼ੋਕ ਵਿਜੈ ਦਸ਼ਮੀ ਮਹਾਉਤਸਵ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ

ਸਰਕਾਰਾਂ ਵਲੋਂ ਮਨੁੱਖਤਾਵਾਦੀ ਸੰਵਿਧਾਨ ਨੂੰ ਬਦਲ ਕੇ ਮਨੂਵਾਦੀ ਵਿਚਾਰਧਾਰਾ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ- ਪੈਂਥਰ

ਕਪੂਰਥਲਾ (ਸਮਾਜ ਵੀਕਲੀ) (ਕੌੜਾ)-ਅਸ਼ੋਕ ਵਿਜੇ ਦਸ਼ਮੀ ਫੈਸਟੀਵਲ ਕਮੇਟੀ, ਰੇਲ ਕੋਚ ਫੈਕਟਰੀ, ਕਪੂਰਥਲਾ ਵੱਲੋਂ ਪੰਜਵਾਂ ਅਸ਼ੋਕ ਵਿਜੈ ਦਸ਼ਮੀ ਮਹਾਉਤਸਵ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ । ਜਿਸ ਦੀ ਪ੍ਰਧਾਨਗੀ ਕਮੇਟੀ ਦੇ ਚੇਅਰਮੈਨ ਜੀਤ ਸਿੰਘ, ਓ ਬੀ ਸੀ ਐਸੋਸੀਏਸ਼ਨ ਦੇ ਜ਼ੋਨਲ ਵਰਕਿੰਗ ਪ੍ਰਧਾਨ ਅਰਵਿੰਦ ਕੁਮਾਰ, ਬਾਬਾ ਸਾਹਿਬ ਡਾਕਟਰ ਬੀ. ਆਰ. ਅੰਬੇਡਕਰ ਸੁਸਾਇਟੀ ਦੇ ਪ੍ਰਧਾਨ ਕ੍ਰਿਸ਼ਨ ਲਾਲ ਜੱਸਲ, ਗੁਰੂ ਰਵਿਦਾਸ ਸੇਵਕ ਸਭਾ ਦੇ ਪ੍ਰਧਾਨ ਕ੍ਰਿਸ਼ਨ ਸਿੰਘ, ਬਾਬਾ ਜੀਵਨ ਸਿੰਘ ਸੁਸਾਇਟੀ ਦੇ ਜਨਰਲ ਸਕੱਤਰ ਅਵਤਾਰ ਸਿੰਘ ਮੌੜ, ਭਾਰਤੀ ਬੋਧ ਮਹਾਸਭਾ ਦੇ ਪ੍ਰਧਾਨ ਤੇਜ ਪਾਲ ਸਿੰਘ ਬੋਧ ਅਤੇ ਭਗਵਾਨ ਵਾਲਮੀਕ ਨੌਜਵਾਨ ਸਭਾ ਦੇ ਪ੍ਰਧਾਨ ਵਿਜੇ ਚਾਵਲਾ ਅਤੇ ਬਾਮਸੇਫ ਦੇ ਕੌਮੀ ਪ੍ਰਧਾਨ ਅਤਰਵੀਰ ਸਿੰਘ ਆਦਿ ਨੇ ਸਾਂਝੇ ਤੌਰ ’ਤੇ ਕੀਤੀ। ਓਬੀਸੀ ਐਸੋਸੀਏਸ਼ਨ ਦੇ ਜ਼ੋਨਲ ਪ੍ਰਧਾਨ ਉਮਾ ਸ਼ੰਕਰ ਸਿੰਘ ਨੇ ਮੰਚ ਸੰਚਾਲਨ ਕੀਤਾ ਅਤੇ ਕਾਰਵਾਈ ਨੂੰ ਸੁਚੱਜੇ ਢੰਗ ਨਾਲ ਚਲਾਇਆ। ਸੁਰੇਸ਼ ਚੰਦਰ ਬੋਧ ਨੇ ਪੰਚਸ਼ੀਲ ਅਤੇ ਤ੍ਰਿਸ਼ਾਰਨ ਦਾ ਪਾਠ ਕਰਵਾਇਆ। ਪੂਰਨ ਸਿੰਘ ਨੇ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਨੂੰ ਸਹੁੰ ਚੁਕਵਾ ਕੇ ਸਮਾਰੋਹ ਦੀ ਸ਼ੁਰੂਆਤ ਕਰਵਾਈ।

ਇਸ ਸ਼ੁਭ ਅਵਸਰ ਤੇ ਧੰਮ ਕ੍ਰਾਂਤੀ ਦਿਵਸ ਦੀ ਵਧਾਈ ਦਿੰਦੇ ਹੋਏ ਸ. ਜੀਤ ਸਿੰਘ, ਲੇਖਕ ਆਰ ਕੇ ਪਾਲ, ਬਾਮਸੇਫ ਦੇ ਰਾਸ਼ਟਰੀ ਪ੍ਰਧਾਨ ਅਤਰਵੀਰ ਸਿੰਘ, ਓਬੀਸੀ ਐਸੋਸੀਏਸ਼ਨ ਉਪ ਪ੍ਰਧਾਨ ਪ੍ਰਮੋਦ ਕੁਮਾਰ, ਅਤੇ ਅੰਬੇਡਕਰ ਸੁਸਾਇਟੀ ਦੇ ਜਨਰਲ ਸਕੱਤਰ ਧਰਮਪਾਲ ਪੈਂਥਰ ਆਦਿ ਨੇ ਦੱਸਿਆ ਕਿ ਅਸ਼ੋਕ ਵਿਜੈ ਦਸ਼ਮੀ ਧੰਮ ਕ੍ਰਾਂਤੀ ਦਿਵਸ ਨਾਲ ਸਬੰਧਤ ਹੈ। ਇਹ ਧੰਮ ਕ੍ਰਾਂਤੀ ਦਿਵਸ ਬਾਬਾ ਸਾਹਿਬ ਨੇ ਨਾਗਪੁਰ ਦੀ ਧਰਤੀ ਤੇ ਆਪਣੇ ਲੱਖਾਂ ਪੈਰੋਕਾਰਾਂ ਦੇ ਨਾਲ ਵਿਜੈ ਦਸ਼ਮੀ ਦੇ ਦਿਨ ਬੁੱਧ ਧੰਮ ਗ੍ਰਹਿਣ ਕੀਤਾ ਸੀ। ਸਾਨੂੰ ਮਹਾਂਪੁਰਸ਼ਾਂ ਦੁਆਰਾ ਸ਼ੁਰੂ ਕੀਤੀ ਗਈ ਧੰਮ ਕ੍ਰਾਂਤੀ ਦੀ ਲਹਿਰ ਨੂੰ ਜਾਰੀ ਰੱਖਣਾ ਹੈ। ਅੰਤ ਵਿੱਚ ਸਾਰੇ ਬੁਲਾਰਿਆਂ ਨੇ ਕਿਹਾ ਕਿ ਬਾਬਾ ਸਾਹਿਬ ਡਾ ਅੰਬੇਡਕਰ ਨੇ ਭਾਰਤੀ ਸੰਵਿਧਾਨ ਤਿਆਰ ਕੀਤਾ ਸੀ ਜੋ ਕਿ ਤਥਾਗਤ ਬੁੱਧ ਦੀ ਵਿਚਾਰਧਾਰਾ, ਬਰਾਬਰੀ, ਆਜ਼ਾਦੀ, ਭਾਈਚਾਰੇ ਅਤੇ ਨਿਆਂ ‘ਤੇ ਅਧਾਰਤ ਸੀ। ਜਿਸ ਨੂੰ ਕਿਸੇ ਵੀ ਹਾਲਤ ਵਿੱਚ ਲਾਗੂ ਨਹੀਂ ਹੋਣ ਦਿੱਤਾ ਗਿਆ । ਮੌਕੇ ਦੀਆਂ ਸਰਕਾਰਾਂ ਵਲੋਂ ਮਨੁੱਖਤਾਵਾਦੀ ਸੰਵਿਧਾਨ ਨੂੰ ਬਦਲ ਕੇ ਮਨੂਵਾਦੀ ਵਿਚਾਰਧਾਰਾ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਨੂੰ ਕਿਸੇ ਵੀ ਹਾਲਤ ਵਿੱਚ ਸਹਿਣ ਨਹੀਂ ਕੀਤਾ ਜਾ ਸਕਦਾ।

ਇਨ੍ਹਾਂ ਤੋਂ ਇਲਾਵਾ, ਇਕੱਠ ਨੂੰ ਸੰਬੋਧਨ ਕਰਦਿਆਂ ਕ੍ਰਿਸ਼ਨ ਸਿੰਘ, ਆਰਸੀ ਮੀਨਾ, ਤੇਜ ਪਾਲ ਸਿੰਘ ਬੋਧ, ਅਰਵਿੰਦ ਕੁਮਾਰ ਅਤੇ ਅਵਤਾਰ ਸਿੰਘ ਮੌੜ ਆਦਿ ਨੇ ਕਿਹਾ ਕਿ ਅੱਜ ਸਾਰਾ ਸੰਸਾਰ ਹਥਿਆਰਾਂ ਵੱਲ ਤੇਜ਼ੀ ਨਾਲ ਵਧ ਰਿਹਾ ਹੈ, ਜਿਸ ਕਾਰਨ ਮਨੁੱਖ ਦਾ ਵਿਨਾਸ਼ ਹੋਣਾ ਨਿਸ਼ਚਿਤ ਹੈ। ਅੱਜ ਦੁਨੀਆ ਨੂੰ ਬੁੱਧ ਦੇ ਅਹਿੰਸਾ ਦੇ ਮਾਰਗ ਤੇ ਚਲਣ ਦੀ ਲੋੜ ਹੈ ਨਾ ਕਿ ਯੁੱਧ ਦੀ। ਬੁੱਧ ਨੇ ਸਭ ਤੋਂ ਪਹਿਲਾਂ ਵਿਸ਼ਵ ਨੂੰ ਅਹਿੰਸਾ ਦਾ ਮਾਰਗ ਅਪਣਾਉਣ ਦਾ ਸੰਦੇਸ਼ ਦਿੱਤਾ ਅਤੇ ਸਮਰਾਟ ਅਸ਼ੋਕ ਨੇ ਇਸ ਮਾਰਗ ਦੀ ਪਾਲਣਾ ਕੀਤੀ ਅਤੇ ਲੋਕ ਭਲਾਈ ਦੀਆਂ ਯੋਜਨਾਵਾਂ ਨੂੰ ਲਾਗੂ ਕੀਤਾ। ਮਿਸ਼ਨਰੀ ਕਲਾਕਾਰ ਕਮਲ ਤਲਣ ਅਤੇ ਬੀਬਾ ਰੀਟਾ ਸਿਧੂ ਨੇ ਮਿਸ਼ਨਰੀ ਰਚਨਾਵਾਂ ਨਾਲ ਸਰੋਤਿਆਂ ਦਾ ਮਨੋਰੰਜਨ ਕੀਤਾ। ਕਮੇਟੀ ਵਲੋਂ ਚਾਹ ਪਕੌੜੇ ਅਤੇ ਕਿਤਾਬਾਂ ਦਾ ਲੰਗਰ ਲਗਾਏ ਗਏ । ਮਿਸ਼ਨਰੀ ਸੰਗੀਤ ਪਾਰਟੀ ਨੂੰ ਬਾਬਾ ਸਾਹਿਬ ਦੀ ਤਸਵੀਰ ਵਾਲੀਆਂ ਦੀਵਾਰ ਘੜੀਆਂ ਦੇ ਕੇ ਸਨਮਾਨਿਤ ਕੀਤਾ ਗਿਆ ।

ਸਮਾਗਮ ਵਿੱਚ ਮਨਜੀਤ ਸਿੰਘ ਕੈਲਾਪੁਰੀਆ, ਝਲਮਨ ਸਿੰਘ, ਸੋਹਣ ਬੈਠਾ, ਜਸਪਾਲ ਸਿੰਘ ਚੌਹਾਨ, ਸੰਤੋਖ ਰਾਮ ਜਨਾਗਲ, ਕਰਨ ਸਿੰਘ, ਅਸ਼ੋਕ ਕੁਮਾਰ, ਕਸ਼ਮੀਰ ਸਿੰਘ, ਨਿਰਵੈਰ ਸਿੰਘ, ਬ੍ਰਹਮ ਪਾਲ ਸਿੰਘ, ਬਦਰੀ ਪ੍ਰਸਾਦ, ਸੁਨੀਸ਼ ਕੁਮਾਰ ਕੜਾਲ ਕਲਾਂ ਰਵਿੰਦਰ ਕੁਮਾਰ, ਭਗਵਾਨ ਵਾਲਮੀਕ ਸਭਾ ਭੁਲਾਣਾ ਤੋਂ ਬਾਬੂ ਭੁਲਾਣਾ, ਦੀਸ਼ਾ ਭੁਲਾਣਾ ਬਲਵਿੰਦਰ ਸੋਢੀ , ਨਿਰਮਲ ਸਿੰਘ, ਹੰਸ ਰਾਜ ਬਸੀ, ਸਲਵਿੰਦਰ ਸਿੰਘ ਬੂਲਪੁਰ, ਲਖਨ ਪਾਹਨ ਅਤੇ ਅਵਤਾਰ ਸਿੰਘ ਆਦਿ ਮਿਸ਼ਨਰੀ ਮਹਿਲਾਵਾਂ ਅਤੇ ਸਾਥੀਆਂ ਨੇ ਭਾਰੀ ਗਿਣਤੀ ਵਿੱਚ ਹਾਜ਼ਰੀ ਭਰੀ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਾਣੀ ਹੈ ਅਨਮੋਲ
Next articleਮਾਸਟਰ ਕੇਡਰ ਯੂਨੀਅਨ ਦੀ ਸਿੱਖਿਆ ਮੰਤਰੀ ਨਾਲ ਹੋਈ ਅਹਿਮ ਮੀਟਿੰਗ