ਮਨਦੀਪ ਭਦੌੜ ਦੀ ਪਲੇਠੀ ਕਿਤਾਬ “ਮਿੱਟੀ ਦੀ ਮਹਿਕ” ਕਵਿਤਾ ਦੇ ਨਵੇਂ ਸਰੋਕਾਰ ਸਿਰਜਦੀ ਹੈ – ਡਾ. ਕੁਲਦੀਪ ਸਿੰਘ ਦੀਪ
ਬਰਨਾਲਾ (ਚੰਡਿਹੋਕ) ਬੀਤੇ ਦਿਨੀਂ ਸਿਰਜਣਾ ਅਤੇ ਸੰਵਾਦ ਸਾਹਿਤ ਸਭਾ ਰਜਿ ਬਰਨਾਲਾ ਵੱਲੋਂ 17ਵਾਂ ਸਾਹਿਤਕ ਸਮਾਗਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁੰਡੇ ਬਰਨਾਲਾ ਵਿਖੇ ਕਰਵਾਇਆ ਗਿਆ। ਸਭਾ ਦੇ ਪ੍ਰਧਾਨ ਅੰਜਨਾ ਮੈਨਨ ਨੇ ਦੱਸਿਆ ਕਿ ਪੰਜਾਬੀ ਕਵਿਤਰੀ ਮਨਦੀਪ ਭਦੌੜ ਦਾ ਕਾਵਿ ਸੰਗ੍ਰਹਿ “ਮਿੱਟੀ ਦੀ ਮਹਿਕ” ਦੇ ਲੋਕ ਅਰਪਣ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਵਿਭਾ ਕੁਮਰੀਆ ਸ਼ਰਮਾ ਜੀ ਨੇ ਲੁਧਿਆਣਾ ਤੋਂ ਸ਼ਿਰਕਤ ਕੀਤੀ।ਵਿਸ਼ੇਸ਼ ਮਹਿਮਾਨ ਵਜੋਂ ਡਾ ਕੁਲਦੀਪ ਸਿੰਘ ਦੀਪ ਜੀ ਨੇ ਸ਼ਿਰਕਤ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਵਿਚ ਮਨਦੀਪ ਭਦੌੜ ਨੇ ਆਪਣੀਆਂ ਕਵਿਤਾਵਾਂ ਪੇਸ਼ ਕੀਤੀਆਂ।ਸਮੂਹ ਹਾਜ਼ਰੀਨ ਦੀ ਮੌਜੂਦਗੀ ਵਿੱਚ ਕਿਤਾਬ ਨੂੰ ਲੋਕ ਅਰਪਣ ਤੋਂ ਬਾਅਦ ਡਾ. ਤੇਜਾ ਸਿੰਘ ਤਿਲਕ ਜੀ ਨੇ ਕਿਤਾਬ ਉੱਤੇ ਪੇਪਰ ਪੜ੍ਹਦਿਆਂ ਕਿਹਾ ਕਿ ਮਨਦੀਪ ਭਦੌੜ ਦੀ ਕਵਿਤਾ ਨਾਰੀ ਚੇਤਨਾ ਦੀ ਕਵਿਤਾ ਹੈ।ਉਸ ਵਿੱਚ ਨਾਰੀ ਰੁਦਨ ਦੀ ਗੱਲ ਨਹੀਂ ਸਗੋਂ ਨਵਾਂ ਪਣ ਹੈ। ਉਹ ਆਪਣੀ ਪੁਸਤਕ ਵਿੱਚ ਕੋਈ ਨਾਅਰਾ ਬੁਲੰਦ ਨਹੀਂ ਕਰਦੀ ਸਗੋਂ ਨਾਰੀਤਵ ਦੀ ਦਾਇਰੇ ਵਿਚ ਰਹਿ ਕੇ ਆਪਣੀ ਆਵਾਜ਼ ਬੁਲੰਦ ਕਰਦੀ ਹੈ।
ਡਾ. ਕੁਲਦੀਪ ਸਿੰਘ ਦੀਪ ਜੀ ਨੇ ਆਪਣੇ ਵਿਚਾਰਾਂ ਵਿੱਚ ਕਿਹਾ ਕਿ ਨਾਰੀ ਸਾਹਿਤਕਾਰਾਂ ਔਨ ਲਾਈਨ ਸ਼ਾਇਰੀ ਤੋਂ ਆਫ ਲਾਈਨ ਸਭਾ ਵਾਂ ਵੱਲ ਵੱਧ ਰਹੀਆਂ ਹਨ।ਇਹ ਵੀ ਪ੍ਰਗਤੀ ਅਤੇ ਸਾਹਿਤਕ ਕ੍ਰਾਂਤੀ ਦਾ ਸੂਚਿਕ ਹੈ। ਕਿਤਾਬ ਮਿੱਟੀ ਦੀ ਮਹਿਕ ਵਿੱਚ ਵਿਸ਼ਾ, ਅਲੰਕਾਰ,ਛੰਦ,ਕਲਾ,ਲੈਅ,ਸੁਰ,ਰਵਾਨੀ ,ਸੰਵੇਦਨਸ਼ੀਲ , ਸਮਾਜਿਕ ਮਸਲੇ, ਰਿਸ਼ਤਿਆਂ ਦੀ ਭੰਨ ਤੋੜ, ਕੁਦਰਤ, ਪਿਆਰ ਮੁਹੱਬਤਾਂ ਦੀ ਆਸਵੰਦ ਕਵਿਤਾ ਹੈ। ਵਿਭਾ ਕੁਮਰੀਆ ਸ਼ਰਮਾ ਜੀ ਨੇ ਮਨਦੀਪ ਭਦੌੜ ਜੀ ਦੀ ਕਵਿਤਾ ਵਿਚਲੇ ਭਾਵ ਉਸਦੇ ਦੇ ਦਿਲ ਦੀਆਂ ਭਾਵਨਾਵਾਂ ਦੀ ਡੁੰਘਾਈ ਨੂੰ ਸਮਝਣ ਅਤੇ ਮਹਿਸੂਸ ਕਰਨ ਲਈ ਸੂਝਵਾਨ ਪਾਠਕਾਂ ਦੀ ਲੋੜ ਹੈ।
ਭੁਪਿੰਦਰ ਸਿੰਘ ਬੇਦੀ ਅਤੇ ਅੰਜਨਾ ਮੈਨਨ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।
ਮਨਦੀਪ ਕੌਰ ਭਦੌੜ ਜੀ ਨੂੰ ਸਭਾ ਵੱਲੋਂ ਹਰੇ ਰੰਗ ਦੀ ਫੁਲਕਾਰੀ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਜੀ ਨੂੰ ਵੀ ਸਨਮਾਨਤ ਚਿੰਨ੍ਹ ਭੇਂਟ ਕੀਤੇ ਗਏ। ਡਾ ਤੇਜਾ ਸਿੰਘ ਤਿਲਕ ਜੀ ਨੂੰ ਪੇਪਰ ਪੜ੍ਹਨ ਲਈ ਸਾਹਿਤਕ ਪੁਸਤਕ ਭੇਂਟ ਕੀਤੀ ਗਈ । ਇਸ ਮੌਕੇ ਬੱਚਿਆਂ ਦੀ ਪੁਸਤਕ ਨਵੀਂਆਂ “ਕਲਮਾਂ ਨਵੀਂ ਉਡਾਣ ” ਦਾ ਪੰਜਾਬ ਭਵਨ ਸਰੀ ਕਨੇਡਾ ਦੇ ਸੰਸਥਾਪਕ ਸ੍ਰੀ ਸੁੱਖੀ ਬਾਠ ਜੀ ਵੱਲੋਂ ਬਣਵਾਇਆ ਬਰਨਾਲਾ ਟੀਮ ਦਾ ਕੈਲੰਡਰ ਵੀ ਲੋਕ ਅਰਪਣ ਕੀਤਾ ਗਿਆ।ਇਸ ਮੌਕੇ ਵੀਰ ਪਾਲ ਮੇਹੁਲ ਬਠਿੰਡਾ, ਜਸਪ੍ਰੀਤ ਕੌਰ ਬੱਬੂ, ਸੁਖਪਾਲ ਕੌਰ ਬਾਠ, ਉਰਵਸ਼ੀ ਗੁਪਤਾ, ਅਕ੍ਰਿਤੀ, ਮੁਸਕਾਨ, ਲੱਛਮੀ, ਅਮਨਦੀਪ ਕੌਰ,ਰਾਮ ਸਰੂਪ ਸ਼ਰਮਾ, ਪਾਲ ਸਿੰਘ ਲਹਿਰੀ, ਡਾ ਗਗਨਦੀਪ ਸੰਧੂ, ਚਰਨ ਸਿੰਘ, ਮੋਹਨੀਸ਼ ਮੀਸ਼ਾ,ਚਰਨੀ ਬੇਦਿਲ,ਦਲਵਾਰ ਸਿੰਘ ਫੌਜੀ ਜੀ ਨੇ ਕਵੀ ਦਰਬਾਰ ਵਿਚ ਭਾਗ ਲਿਆ। ਇਸ ਮੌਕੇ ਪਰਦੀਪ ਕੌਰ ਟੱਲੇਵਾਲ,ਰਾਮਪਾਲ ਸ਼ਾਹਪੁਰੀ, ਅਸ਼ੋਕ ਭਾਰਤੀ,ਰਿੰਕੀ ਸ਼ਰਮਾ, ਨਿਤੀਸ਼ ਸ਼ਰਮਾ, ਅਕਾਸ਼, ਮੀਨਾ, ਭੀਮ ਸੈਨ ਅਤੇ ਜੇ.ਕੇ ਸਟੂਡੀਓ ਹਾਜ਼ਰ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly