ਨਾਟਕ ‘ਸੰਦੂਕੜੀ ਖੋਲ੍ਹ ਨਰੈਣਿਆ’ ਦਾ ਹੋਇਆ ਸਫਲ ਮੰਚਨ
ਕਪੂਰਥਲਾ (ਕੌੜਾ)- ਸ਼ਹੀਦ ਭਗਤ ਸਿੰਘ, ਸ਼ਹੀਦ ਊਧਮ ਸਿੰਘ, ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਗ਼ਦਰੀ ਬਾਬਿਆਂ ਨੂੰ ਸਮਰਪਿਤ 11ਵਾਂ ਇਨਕਲਾਬੀ ਨਾਟਕ ਮੇਲਾ ਸਰਕਾਰੀ ਪ੍ਰਾਇਮਰੀ ਸਕੂਲ ਟਿੱਬਾ ਵਿਖੇ ਸ਼ਹੀਦ ਊਧਮ ਲਾਇਬ੍ਰੇਰੀ, ਤਰਕਸ਼ੀਲ ਸੋਸਾਇਟੀ, ਪ੍ਰਵਾਸੀ ਭਾਰਤੀ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਸਦਕਾ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ। ਜਿਸ ਵਿਚ ਅਦਾਕਾਰ ਮੰਚ ਮੋਹਾਲੀ ਡਾਕਟਰ ਸਾਹਿਬ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਨਾਟਕ ‘ਸੰਦੂਕੜੀ ਖੋਲ੍ਹ ਨਰੈਣਿਆ’ ਅਤੇ ਪਰਵਾਜ ਫਗਵਾੜਾ ਰੰਗਮੰਚ ਵੱਲੋਂ ਨਸ਼ਿਆਂ ਦੇ ਅਧਾਰਿਤ ਬਲਵਿੰਦਰ ਪ੍ਰਤੀ ਨਿਰਦੇਸ਼ਨ ਹੇਠ ‘ਮਿੱਠੀ ਰੁਦਨ ਕਰੇ’ ਨਾਟਕ ਮੇਲਾ ਖੇਡਿਆ ਗਿਆ। ਮੁਖਤਾਰ ਸਹੋਤਾ ਨੇ ਭਾਰਤ ਅਤੇ ਪਾਕਿਸਤਾਨ ਦੇ ਆਪਸੀ ਚੰਗੇ ਸਬੰਧ ਕਾਇਮ ਕਰਨ ਲਈ ਗੀਤ ਗਾਇਆ।
ਜਾਦੂਗਰ ਪਰਮਜੀਤ ਸਿੰਘ ਜਾਦੂ ਦਾ ਸ਼ੋ ਵਿਖਾਇਆ ਅਤੇ ਸ਼ਹੀਦ ਊਧਮ ਸਿੰਘ ਲਾਇਬ੍ਰੇਰੀ ਵੱਲੋਂ ਕਿਤਾਬਾਂ ਦਾ ਸਟਾਲ ਲਗਾਇਆ ਗਿਆ। ਛੋਟੇ ਛੋਟੇ ਬੱਚਿਆਂ ਵੱਲੋਂ ਦੇਸ਼ ਭਗਤੀ ਅਤੇ ਵਾਤਾਵਰਣ ਸਬੰਧੀ ਗੀਤ ਅਤੇ ਕਵਿਤਾਵਾਂ ਪੇਸ਼ ਕੀਤੀਆਂ। ਨਾਟਕ ਮੇਲੇ ਦੇ ਮੁੱਖ ਬੁਲਾਰੇ ਜਰਮਨਜੀਤ ਸਿੰਘ ਅੰਮ੍ਰਿਤਸਰ ਨੇ ਮੌਕੇ ਦੀਆਂ ਜਾਲਮ ਸਰਕਾਰਾਂ ਵੱਲੋਂ ਕਿਸਾਨਾਂ, ਮਜ਼ਦੂਰਾਂ ਅਤੇ ਮੁਲਾਜ਼ਮਾਂ ਨਾਲ ਕੀਤੇ ਜਾ ਰਹੇ ਦੁਰਵਿਵਹਾਰ ਬਿਆਨ ਕੀਤਾ।ਇਸ ਦੌਰਾਨ ਸਾਹਿਬ ਸਿੰਘ ਦਾ ਨਾਟਕ ਜਿਵੇਂ ਜਿਵੇਂ ਅੱਗੇ ਵੱਧ ਰਿਹਾ ਸੀ।
ਉਵੇਂ ਉਵੇਂ ਹੀ ਦਰਸ਼ਕ ਉਸ ਨਾਲ ਜੁੜ ਰਹੇ ਸਨ ਕਮਾਲ ਤਾਂ ਇਹ ਸੀ ਕਿ ਸਵਾ ਘੰਟੇ ਦਾ ਨਾਟਕ ਲੋਕਾਂ ਸਾਹ ਰੋਕ ਕੇ ਦੇਖਿਆ ਅਖੀਰ ਤੱਕ ਲੋਕ ਉਸ ਨਾਲ ਜੁੜੇ ਰਹੇ ਤੇ ਜਦ ਕਲਾਈਮੈਕਸ ਤੇ ਉਹਨਾਂ ਲੋਕਾਂ ਤੇ ਫੁੱਲਾਂ ਦੀ ਵਰਖਾ ਕੀਤੀ ਤਾਂ ਲੋਕ ਖੜ੍ਹੇ ਹੋ ਗਏ ਤੇ ਤਾੜੀਆ ਮਾਰਨ ਲੱਗੇ।
ਅੰਤ ਵਿੱਚ ਤਰਕਸ਼ੀਲ ਸੋਸਾਇਟੀ ਪੰਜਾਬ ਦੇ ਜੋਨ ਜਲੰਧਰ ਦੇ ਆਗੂ ਸੁਰਜੀਤ ਟਿੱਬਾ ਨੇ ਮੇਲੇ ਵਿਚ ਆਏ ਪਤਵੰਤਿਆਂ ਅਤੇ ਦਰਸ਼ਕਾਂ ਦਾ ਧੰਨਵਾਦ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਡਾ. ਸਤਬੀਰ ਸਿੰਘ ਨੇ ਬਾਖੂਬੀ ਨਿਭਾਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly