ਉਹ ਕਹਿ ਗਈ

ਡਾ. ਤੇਜਿੰਦਰ
(ਸਮਾਜ ਵੀਕਲੀ)
ਬੜਾ ਕਰਮ ਹੋਇਆ ਹੈ ਕਿ, ਅੱਗ ਪਾਣੀ ਨਾਲ ਹੀ ਬਹਿ ਗਈ,
ਹੈਰਾਨ ਹਾਂ ਕਿ ਇੱਕ ਪਿੱਦੀ ਜਿਹੀ, ਕਲੀ ਮੇਰੇ ਨਾ’ ਖਹਿ ਗਈ।
ਕਰਮ ਤਾਂ ਸਨ ਐਸੇ ਸਾਡੇ, ਕਿ ਭਖਦੇ ਕੋਲੇ ਡਿਗਦੇ ਸਿਰ ‘ਚ,
ਪਰ ਪਤਾ ਨਹੀਂ ਹੋਣੀ ਹੁੰਦੇ-ਹੁੰਦੇ, ਕਿੱਦਾਂ ਹੋਣੋਂ ਰਹਿ ਗਈ।
ਗ਼ਮਾਂ ਨਾਲ ਚਕਨਾਚੂਰ, ਕਰਨਾ ਚਾਹੁੰਦੀ ਸੀ ਅਸਾਨੂੰ,
ਮਿਲ਼ੀ ਨਾ ਕਾਮਯਾਬੀ ਤਾਂ, ਜ਼ਿੰਦਗੀ ਥੱਕ ਕੇ ਪਰਾਂ ਬਹਿ ਗਈ।
ਮਲੀਆਮੇਟ ਸਭ ਹੋ ਗਿਆ, ਤੂਫਾਨ ਦੇ ਇਕ ਝਟਕੇ ਨਾਲ,
ਪਰ ਰੀਝਾਂ ਜੜੀ ਝੁੱਗੀ ਮੇਰੀ, ਉਸ ਝਟਕੇ ਨੂੰ ਵੀ ਸਹਿ ਗਈ।
ਕੋਈ ਹੋਰ ਬਹਾਨਾ ਬਣਾਉਂਦੀ, ਤਾਂ ਸ਼ਾਇਦ ਦੁੱਖ ਨ ਹੁੰਦਾ,
ਤੂੰ ਮੇਰੇ ਲੈਵਲ ਦਾ ਹੈਣੀ, ਗੁੱਸੇ ਨਾਲ ਉਹ ਕਹਿ ਗਈ।
ਤੇਰੇ ਬਾਰੇ ਤਾਂ ਮੈਨੂੰ, ਜਦ ਦਾ ਪਤਾ ਲੱਗੈ ‘ਤੇਜਿੰਦਰਾ’,
ਤੈਨੂੰ ਮਿਲਣ ਦੀ ਖਾਹਿਸ਼ ਹੀ, ਮੇਰੇ ਨੈਣਾਂ ‘ਚੋਂ ਵਹਿ ਗਈ।
ਡਾ. ਤੇਜਿੰਦਰ…
Previous articleਮੇਰੀ ਪਾਰਟੀ
Next articleਮਾਘੀ ਸਿੰਹੁ ਬਨਾਮ ਫੱਗਣ ਸਿਆਂ