ਅਸਟ੍ਰੇਲੀਆ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਪੰਜਾਬੀਆਂ ਦੀ ਹਰਮਨ ਪਿਆਰੀ ਖੇਡ ਕਬੱਡੀ ਨੂੰ ਪਿਛਲੇ ਕਈ ਦਹਾਕਿਆਂ ਤੋਂ ਭਾਰਤ ਤੇ ਅਸਟ੍ਰੇਲੀਆ ਵਿੱਚ ਪ੍ਫੁਲਿਤ ਕਰ ਰਹੇ ਨਾਮਵਰ ਖੇਡ ਪ੍ਮੋਟਰ ਸ੍ ਕੁਲਦੀਪ ਸਿੰਘ ਬਾਸੀ ਭਲਵਾਨ ਅਤੇ ਹਰਦੇਵ ਸਿੰਘ ਗਿੱਲ ਦੇ ਯਤਨਾਂ ਸਦਕਾ ਪਿਛਲੇ ਦਿਨਾਂ ਵਿੱਚ ਪੰਜਾਬ ਦੇ ਕਈ ਪ੍ਸਿੱਧ ਕਬੱਡੀ ਖਿਡਾਰੀਆਂ ਦੇ ਅਸਟ੍ਰੇਲੀਆ ਦੇ ਵੀਜੇ ਲੱਗੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਾਸੀ ਭਲਵਾਨ ਨੇ ਦੱਸਿਆ ਕਿ ਪਿਛਲੇ ਦਿਨਾਂ ਵਿੱਚ ਪ੍ਸਿੱਧ ਕਬੱਡੀ ਖਿਡਾਰੀ ਨਿਰਮਲ ਲੋਪੋਕੇ, ਮਨਜਿੰਦਰ ਚੱਕੀ,ਲੰਬੜ ਮੱਲੀਆਂ,ਮਨਜਿੰਦਰ ਢੋਲਕੀ,ਹੈੱਲੀ ਸਾਦੀਹਰੀ,ਕਬੱਡੀ ਖਿਡਾਰਨ ਬਲਜੀਤ ਕੌਰ ਔਲਖ,ਆਰਤੀ ਦੇਵੀ ਤੋਂ ਇਲਾਵਾ ਗੁਰਦੀਪ ਸਿੰਘ ਬਿੱਟੀ ਘੱਗਾ,ਸ਼ੇਰਾ ਗਿੱਲ,ਕੁਲਵਿੰਦਰ ਬਰਗਾੜੀ,ਮਨਦੀਪ ਬਰਾੜ, ਅਵਤਾਰ ਸਿੰਘ ਬਣਾਵਾਲੀ ਨੂੰ ਵੀ ਅਸਟ੍ਰੇਲੀਆ ਦੇ ਵੀਜੇ ਮਿਲੇ ਹਨ। ਅੱਜ ਸਾਡੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਬਾਸੀ ਭਲਵਾਨ ਨੇ ਦੱਸਿਆ ਕਿ ਹਰਦੇਵ ਸਿੰਘ ਗਿੱਲ ਨੇ ਇਸ ਕੰਮ ਵਿੱਚ ਉਨ੍ਹਾਂ ਦਾ ਪੂਰਾ ਸਾਥ ਦਿੱਤਾ।
ਜਿੰਨਾ ਦੇ ਚਹੇਤੇ ਖਿਡਾਰੀ ਮਨਜਿੰਦਰ ਢੋਲਕੀ ਕਾਲਾ ਸੰਘਿਆ, ਲੰਬੜ ਮੱਲੀਆਂ ਨੂੰ ਵੀ ਅਸਟ੍ਰੇਲੀਆ ਦਾ ਵੀਜਾ ਮਿਲਿਆ ਹੈ। ਇਹ ਸਾਰੇ ਖਿਡਾਰੀ 6 ਨਵੰਬਰ ਨੂੰ ਅਸਟ੍ਰੇਲੀਆ ਮੈਲਬੌਰਨ ਕਬੱਡੀ ਕੱਪ ਤੇ ਆਪਣੇ ਜੌਹਰ ਦਿਖਾਉਣਗੇ। ਉਨ੍ਹਾਂ ਦੱਸਿਆ ਕਿ ਕੁਝ ਖਿਡਾਰੀਆਂ ਦੇ ਵੀਜੇ ਹਾਲੇ ਲੱਗਣੇ ਬਾਕੀ ਹਨ। ਜਿਨ੍ਹਾਂ ਨੂੰ ਆਸ ਮੁਤਾਬਕ ਵੀਜੇ ਮਿਲ ਜਾਣਗੇ। ਸਾਡੇ ਇਸ ਕੰਮ ਲਈ ਕਬੱਡੀ ਦੇ ਪ੍ਸਿੱਧ ਕੁਮੈਂਟੇਟਰ ਸਤਪਾਲ ਮਾਹੀ ਖਡਿਆਲ ਨੇ ਬੜੀ ਇਮਾਨਦਾਰੀ ਨਾਲ ਸਾਥ ਦਿੱਤਾ। ਉਨ੍ਹਾਂ ਨੇ ਦਿਨ ਰਾਤ ਮਿਹਨਤ ਕੀਤੀ ਪਰ ਉਹ ਖੁਦ ਇਸ ਵਾਰ ਵੀਜਾ ਨਾ ਮਿਲਣ ਕਾਰਣ ਰਹਿ ਗਏ ਹਨ। ਜੋ ਅਗਲੇ ਸਫਰ ਚ ਜਲਦੀ ਸਾਡੇ ਨਾਲ ਹੋਣਗੇ। ਉਨ੍ਹਾਂ ਕਿਹਾ ਕਿ ਕਬੱਡੀ ਨੂੰ ਹੋਰ ਮਜਬੂਤ ਬਨਾਉਣ ਲਈ ਅਸੀਂ ਆਪਣੇ ਯਤਨ ਜਾਰੀ ਰੱਖਾਂਗੇ। ਉਨ੍ਹਾਂ ਸਮੂਹ ਕਬੱਡੀ ਪ੍ਰੇਮੀਆਂ ਨੂੰ 6 ਨਵੰਬਰ ਵਾਲੇ ਕਬੱਡੀ ਕੱਪ ਵਿੱਚ ਪਹੁੰਚਣ ਦੀ ਅਪੀਲ ਕੀਤੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਉੱਘੇ ਖੇਡ ਪ੍ਰਬੰਧਕ ਗੁਰਦੀਪ ਸਿੰਘ ਬਿੱਟੀ ਘੱਗਾ ਨੇ ਕਿਹਾ ਕਿ ਸ੍ ਕੁਲਦੀਪ ਸਿੰਘ ਬਾਸੀ ਭਲਵਾਨ ਜੋ ਪਿਛਲੇ ਕਈ ਦਹਾਕਿਆਂ ਤੋਂ ਕਬੱਡੀ ਅਤੇ ਕੁਸ਼ਤੀ ਨੂੰ ਸਮਾਂਤਰ ਪ੍ਮੋਟ ਕਰ ਰਹੇ ਹਨ ਉਨ੍ਹਾਂ ਨੇ ਸਾਨੂੰ ਅਸਟ੍ਰੇਲੀਆ ਬੁਲਾਇਆ ਹੈ। ਜੋ ਕਿ ਆਉਣ ਵਾਲੇ ਦਿਨਾਂ ਵਿੱਚ ਅਸਟ੍ਰੇਲੀਆ ਵਿੱਚ ਹੋਣ ਵਾਲੇ ਟੂਰਨਾਮੈਂਟ ਵਿੱਚ ਅਸੀਂ ਆਪਣੀਆਂ ਸੇਵਾਵਾਂ ਨਿਭਾਵਾਂਗੇ। ਇਸ ਮੌਕੇ ਹਰਦੇਵ ਗਿੱਲ ਨੇ ਦੱਸਿਆ ਕਿ ਇਹ ਖਿਡਾਰੀ ਕਬੱਡੀ ਜਗਤ ਵਿੱਚ ਕਾਫੀ ਚਰਚਿਤ ਹਨ। ਜੋ ਇਸ ਤੋਂ ਪਹਿਲਾਂ ਕੈਨੇਡਾ, ਇੰਗਲੈਂਡ,ਮਲੇਸ਼ੀਆ ਤੇ ਯੂਰਪ ਦੇ ਖੇਡ ਮੈਦਾਨਾਂ ਵਿੱਚ ਵੀ ਆਪਣੀ ਖੇਡ ਦੇ ਜੌਹਰ ਦਿਖਾ ਚੁੱਕੇ ਹਨ।ਇਸ ਮੌਕੇ ਹਰਦੀਪ ਸਿੰਘ ਬਾਸੀ ਨੇ ਸਭ ਨੂੰ ਵਧਾਈ ਦਿੰਦਿਆਂ ਖੁਸ਼ੀ ਦਾ ਪ੍ਰਗਟਾਵਾ ਕੀਤਾ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly