** ਧੰਨਿਆ ਇਹ ਕੀ ਹੁੰਦਾ**

ਗੁਰਮੀਤ ਡੁਮਾਣਾ
(ਸਮਾਜ ਵੀਕਲੀ)
ਨਾੜ ਪਰਾਲੀ ਰੁੱਖ ਤੇ ਕਰਚੇ
ਪਹਿਲਾਂ  ਅੱਗ ਲਾਕੇ  ਸਾੜਦੇ ਆ
ਲਗਾਤਾਰ ਹੁਣ ਚਲਦੀ ਬੰਬਈਆ
ਮੈ ਪੁੱਛਿਆ ਧੰਨਿਆ ਇਹ ਕੀ ਹੁੰਦਾ
ਅਖੇ ਧਰਤੀ ਦਾ ਸੀਨਾ ਠਾਰਦੇ ਆ
ਜੇ ਏਦਾ ਧਰਤੀ ਦਾ ਰਹੇ ਠਾਰਦੇ
ਸ਼ੀਨਾ ਹੋ ਜਾਓ ਖਤਮ ਕਹਾਣੀ
ਬੂੰਦ ਬੂੰਦ ਲਈ ਤਰਸਣਾ ਪੈਣਾ,
 ਨਹੀਂ ਲੱਭਿਆ ਲੱਭਣਾ ਪਾਣੀ
ਹੁਣ ਤਹਾਨੂੰ ਲਗਦਾ ਲੋਕੀ ਐਵੇਂ
ਚੱਵਲਾ ਮਾਰਦੇ ਆ
ਮੈ ਪੁੱਛਿਆ ਧੰਨਿਆ ਇਹ ਕੀ ਹੁੰਦਾ
ਕਹੇ ਧਰਤੀ ਦਾ ਸੀਨਾ ਠਰਦੇ ਆ
ਕੁਦਰਤ ਨਾਲ ਸਭ ਪਿਆਰ ਕਰੋ
 ਜੇ ਜਿਉਣੀ ਜ਼ਿੰਦਗੀ ਚੰਗੀ
ਲੋੜ ਮੁਤਾਬਿਕ ਵਰਤੋਂ ਚੀਜ਼ਾਂ,
ਕੋਈ ਰਹੇ ਨਾ ਤੰਗੀ
ਮੰਨ ਲਵੋ ਕੁੱਝ ਨਹੀਂ ਮਿਲਿਆ ਸਾਨੂੰ
ਉਹਦੇ ਬਿਨਾ ਵੀ ਸਾਰਦੇ ਆ
ਮੈ ਪੁੱਛਿਆ ਧੰਨਿਆ ਇਹ ਕੀ ਹੁੰਦਾ
ਕਹੇ ਧਰਤੀ ਦਾ ਸੀਨਾ ਠਰਦੇ ਆ
ਕੁਦਰਤ ਨਾਲੋਂ ਹੋਇਆ ਫਿਰਦਾ
ਵੱਡਾ ਅੱਜ ਕੱਲ ਬੰਦਾ
ਅੱਡੀਆਂ ਚੁੱਕ ਕੇ ਪਾਉਣਾ ਪੈਂਦਾ
ਆਖਿਰ ਗਲ ਵਿਚ ਫੰਦਾ
ਗੁਰਮੀਤ ਡੁਮਾਣੇ ਵਾਲਿਆਂ ਆਪੇ
ਹੱਥੀਂ ਸਭ ਅਜਾੜਦੇ ਆ
ਮੈ ਪੁੱਛਿਆ ਧੰਨਿਆ ਇਹ ਕੀ ਹੁੰਦਾ
ਕਹੇ ਧਰਤੀ ਦਾ ਸੀਨਾ ਠਰਦੇ ਆ
       ਗੁਰਮੀਤ ਡੁਮਾਣਾ
        ਲੋਹੀਆਂ ਖਾਸ
         (ਜਲੰਧਰ)
Previous article~ਸਿੱਖੀ ਦਾ ਅੰਬਰ~
Next articleਫਿਊਜ਼ ਬਲਬ