ਵੈਨਕੂਵਰ (ਸਮਾਜ ਵੀਕਲੀ) ( ਕੁਲਦੀਪ ਚੁੰਬਰ ) – ਪ੍ਰਸਿੱਧ ਗਾਇਕ ਗੁਰਮਿੰਦਰ ਗੋਲਡੀ ਦੀ ਦਮਦਾਰ ਆਵਾਜ਼ ਵਿੱਚ ਨਵਾਂ ਟ੍ਰੈਕ “ਸ਼ੁਕਰਾਨਾ” ਚੇਤ ਦੇ ਚਾਲੇ ਨੂੰ ਸਮਰਪਿਤ ਸਿੱਧ ਜੋਗੀ ਬਾਬਾ ਬਾਲਕ ਨਾਥ ਜੀ ਦੀ ਮਹਿਮਾ ਗਾਈ ਹੈ। ਜਿਸ ਨੂੰ ਜਸਬੀਰ ਦੋਲੀਕੇ ਤੇ ਗੋਲਡ ਰਕਾਟ ਮਿਊਜਕ ਕੰਪਨੀ ਵਲੋਂ ਬੜੇ ਫ਼ਖਰ ਨਾਲ ਸਰੋਤਿਆਂ ਦੀ ਕਚਿਹਰੀ ਵਿੱਚ ਪੇਸ਼ ਕੀਤਾ ਹੈ। ਇਸ ਟ੍ਰੈਕ ਦਾ ਮਿਊਜਕ ਅਮਨ ਸਟ੍ਰਿੰਗ ਵਲੋਂ ਬੜੀ ਮੇਹਨਤ ਨਾਲ ਤਿਆਰ ਕੀਤਾ ਗਿਆ ਹੈ । ਇਸ ਗੀਤ ਨੂੰ ਪ੍ਰਸਿੱਧ ਗੀਤਕਾਰ ਜ਼ੋਰਾ ਢੱਕੋਵਾਲ ਵਲੋਂ ਤੇਰਾ ਲੱਖ ਵਾਰੀ ਕਰਾਂ ਸ਼ੁਕਰਾਨਾ ਮੈਂ ਰਤਨੋ ਦੇ ਲਾਡਲਿਆਂ ਮੇਹਨਤ ਨਾਲ ਲਿਖਿਆ ਗਿਆ ਹੈ । ਇਸ ਟ੍ਰੈਕ ਦਾ ਵੀਡੀਉ ਅਮਨ ਸਟ੍ਰਿੰਗ ਜੀ ਵਲੋਂ ਵੱਖ ਵੱਖ ਲੋਕੇਸਨਾਂ ਤੇ ਸ਼ੂਟ ਕੀਤਾ ਤੇ ਵੀਡੀਉ ਨੂੰ ਤਿਆਰ ਕੀਤਾ ਗਿਆ ਹੈ । ਜਿਸ ਗੋਲਡ ਰਕਾਟ ਮਿਊਜਕ ਕੰਪਨੀ ਵਲੋਂ ਬੜੇ ਪੱਧਰ ਤੇ ਰਿਲੀਜ਼ ਕੀਤਾ ਗਿਆ। ਜਿਸ ਯੂਟਿਊਬ ਸੋਸ਼ਲ ਮੀਡੀਆ ਦੀਆਂ ਵੱਖ ਵੱਖ ਸਾਈਟਾਂ ਤੇ ਪਾਇਆ ਗਿਆ ਹੈ। ਇਸ ਪ੍ਰੋਜੈਕਟ ਵਿੱਚ ਸਪੈਸ਼ਲ ਧੰਨਵਾਦ ਹਰੀ ਦੱਤ ਸ਼ਰਮਾ ਜੀ, ਕੁਲਵੀਰ ਸਿੰਘ ਛਾਜਲੀ ਤੇ ਜਸਬੀਰ ਦੋਲੀਕੇ ਦਾ ਕੀਤਾ ਹੈ । ਇਸ ਟ੍ਰੈਕ ਨੂੰ ਕੰਪਨੀ ਤੇ ਗਾਇਕ, ਗੀਤਕਾਰ ਸਭ ਨੂੰ ਸਰੋਤਿਆਂ ਤੇ ਆਸਾਂ ਹਨ ਜੋ ਸ਼ੁਕਰਾਨਾ ਭੇਂਟ ਨੂੰ ਵੱਧ ਤੋਂ ਵੱਧ ਸੁਣਨ ਲਾਈਕ ਤੇ ਕੰਮੇਟਾਂ ਰਾਹੀਂ ਯੋਗਦਾਨ ਪਾਉਣਗੇ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj