ਡੇਰਾ ਮੁਖੀ ਦੇ ਏਜਜ਼ ’ਚ ਟੈਸਟ, ਵਾਪਸ ਜੇਲ੍ਹ ਭੇਜਿਆ

ਚੰਡੀਗੜ੍ਹ, (ਸਮਾਜ ਵੀਕਲੀ): ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੀ ਸਿਹਤ ਵਿਗੜਨ ’ਤੇ ਸਵੇਰ ਸਮੇਂ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਉਸ ਨੂੰ ਸੁਨਾਰੀਆ ਜੇਲ੍ਹ ਤੋਂ ਦਿੱਲੀ ਏਮਜ਼ ਹਸਪਤਾਲ ਵਿੱਚ ਲਿਜਾਇਆ ਗਿਆ ਸੀ। ਉੱਥੇ ਡਾਕਟਰਾਂ ਦੀ ਟੀਮ ਵੱਲੋਂ ਜਾਂਚ ਕੀਤੀ ਗਈ ਜਿਸ ਤੋਂ ਬਾਅਦ ਦੇਰ ਰਾਤ ਉਸ ਨੂੰ ਛੁੱਟੀ ਦੇ ਦਿੱਤੀ ਗਈ। ਜ਼ਿਕਰਯੋਗ ਹੈ ਕਿ ਅੱਜ ਸਵੇਰੇ ਡੇਰਾ ਮੁਖੀ ਦੇ ਢਿੱਡ ਵਿੱਚ ਅਚਾਨਕ ਦਰਦ ਸ਼ੁਰੂ ਹੋ ਗਿਆ ਸੀ।

ਰੋਹਤਕ ਹਸਪਤਾਲ ਵਿਚ ਟੈਸਟ ਸਹੂਲਤ ਨਾ ਹੋਣ ਕਾਰਨ, ਡਾਕਟਰਾਂ ਨੇ ਡੇਰਾ ਮੁਖੀ ਨੂੰ ਏਮਜ਼, ਦਿੱਲੀ ਲਿਜਾਣ ਦੀ ਸਲਾਹ ਦਿੱਤੀ। ਡੇਰਾ ਮੁਖੀ ਨੂੰ ਸਵੇਰੇ ਕਰੀਬ ਸਾਢੇ ਪੰਜ ਵਜੇ ਸੁਨਾਰੀਆ ਜੇਲ੍ਹ ਤੋਂ ਏਮਜ਼ ਹਸਪਤਾਲ ਦਿੱਲੀ ਲਿਜਾਇਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਡਾਕਟਰਾਂ ਦੀ ਟੀਮ ਨੇ ਜਾਂਚ ਤੋਂ ਬਾਅਦ ਉਸ ਨੂੰ ਮੁੜ ਜੇਲ੍ਹ ਭੇਜ ਦਿੱਤਾ ਹੈ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੰਸਦ ਭਵਨ ਦੇ ਬਾਹਰ ਕਿਸਾਨ ਚਲਾਉਣਗੇ ਆਪਣੀ ਸੰਸਦ
Next articleਮੌਨਸੂਨ ਇਜਲਾਸ ’ਚ ਬਿਜਲੀ ਬਿੱਲ ਸਣੇ 17 ਨਵੇਂ ਬਿੱਲ ਲਿਆਵੇਗੀ ਸਰਕਾਰ