ਜੰਮੂ (ਸਮਾਜ ਵੀਕਲੀ): ਸੁਰੱਖਿਆ ਬਲਾਂ ਨੇ ਜੰਮੂ ਕਸ਼ਮੀਰ ਦੇ ਪੁਣਛ ਵਿੱਚ ਕੰਟਰੋਲ ਰੇਖਾ ਦੇ ਨਾਲ ਪਿੰਡ ਵਿੱਚ ਦਹਿਸ਼ਤਗਰਦਾਂ ਦੀ ਛੁਪਣਗਾਹ ਤਬਾਅ ਕਰਦਿਆਂ ਉਥੋਂ ਵੱਡੀ ਮਾਤਰਾ ਵਿੱਚ ਹਥਿਆਰ ਤੇ ਗੋਲੀਸਿੱਕਾ ਬਰਾਮਦ ਕੀਤਾ ਹੈ। ਹਵੇਲੀ ਤਹਿਸੀਲ ਦੇ ਨੂਰਕੋਟ ਪਿੰਡ ਵਿੱਚ ਫੌਜ ਤੇ ਪੁਲੀਸ ਦੀ ਸਾਂਝੀ ਕਾਰਵਾਈ ਦੌਰਾਨ ਛੁਪਣਗਾਹ ਦਾ ਪਤਾ ਲੱਗਾ ਸੀ। ਮੌਕੇ ਤੋਂ ਦੋ ਏਕੇ-47 ਅਸਾਲਟ ਰਾਈਫਲਾਂ, ਦੋ ਮੈਗਜ਼ੀਨ ਤੇ 63 ਕਾਰਤੂਸ, 223 ਬੋਰ ਦੀ ਏਕੇ ਸ਼ੇਪ ਗੰਨ, ਇਸ ਦੇ ਦੋ ਮੈਗਜ਼ੀਨ ਤੇ 20 ਕਾਰਤੂਸ ਤੇ ਇਕ ਚੀਨੀ ਪਿਸਟਲ, ਮੈਗਜ਼ੀਨ ਤੇ ਚਾਰ ਕਾਰਤੂਸ ਬਰਾਮਦ ਕੀਤੇ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly