HOME ਬਲਾਚੌਰ ‘ਚ ਖੌਫਨਾਕ ਵਾਰਦਾਤ : ਨਵਾਂਸ਼ਹਿਰ ਦੇ ਕਾਰੋਬਾਰੀ ਦਾ ਬੇਰਹਿਮੀ ਨਾਲ ਕਤਲ,...

ਬਲਾਚੌਰ ‘ਚ ਖੌਫਨਾਕ ਵਾਰਦਾਤ : ਨਵਾਂਸ਼ਹਿਰ ਦੇ ਕਾਰੋਬਾਰੀ ਦਾ ਬੇਰਹਿਮੀ ਨਾਲ ਕਤਲ, ਲਾਸ਼ ਕਾਰ ‘ਚ ਰੱਖ ਕੇ ਲਗਾਈ ਅੱਗ, ਪੁਲਿਸ ਵਲੋਂ ਅੱਧ ਲਾਸ ਨੂੰ ਕਬਜ਼ੇ ਵਿੱਚ ਲੈ ਕੇ ਦੋਸ਼ੀਆਂ ਦੀ ਭਾਲ ਕੀਤੀ ਸ਼ੁਰੂ

1
ਨਵਾਂਸ਼ਹਿਰ /ਬਲਾਚੌਰ  (ਸਮਾਜ ਵੀਕਲੀ)  (ਜਤਿੰਦਰ ਪਾਲ ਸਿੰਘ ਕਲੇਰ ) ਬਲਾਚੌਰ ਇਲਾਕੇ ਅੰਦਰ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਬਲਾਚੌਰ ਦੇ ਸੁੱਜੋਵਾਲ ਰੋਡ ਤੇ ਸਥਿਤ ਖਾਲਸਾ ਫਾਰਮ ਦੇ ਨਜ਼ਦੀਕ ਇੱਕ ਵਿਆਕਤੀ ਦੀ ਤੇਜ਼ਧਾਰ ਹਥਿਆਰ ਮਾਰ ਕੇ ਵਿੰਨੀ ਗਈ ਕਾਰ ਸਮੇਤ ਅੱਧ ਸੜੀ ਲਾਸ਼ ਪੁਲਿਸ ਵਲੋਂ ਬ੍ਰਾਮਦ ਕੀਤੀ। ਇਹ ਅੱਧ ਸੜੀ ਲਾਸ਼ ਆਪ ਮੁਹਾਰੇ ਹੀ ਬੜੇ ਹੀ ਬੇਰਹਿਮੀ ਨਾਲ ਕੀਤੇ ਗਏ ਕਤਲ ਦੀ ਗਵਾਹੀ ਭਰਦੀ ਨਜ਼ਰ ਆ ਰਹੀ ਸੀ । ਜਿਸ ਦੇ ਕਾਤਲਾਂ ਵਲੋਂ ਇਸ ਕਤਲ ਦਾ ਸਬੂਤ ਮਿਟਾਉਣ ਦੇ ਇਰਾਦੇ ਨਾਲ ਕਤਲ ਕਰਨ ਉਪਰੰਤ ਲਾਸ਼ ਨੂੰ ਕਾਰ ਵਿੱਚ ਰੱਖਕੇ ਅੱਗ ਲਗਾਈ ਹੈ । ਸੂਚਨਾ ਮਿਲਦੇ ਹੀ ਥਾਣਾ ਸਿਟੀ ਬਲਾਚੌਰ ਦੇ ਐਸ ਐਚ ਓ ਮੈਡਮ ਇੰਸਪੈਕਟਰ ਰਾਜਪਰਵਿੰਦਰ ਕੌਰ ਮੌਕੇ ਪੁਲਿਸ ਪਾਰਟੀ ਸਮੇਤ ਪੁੱਜੇ ਜਿਨ੍ਹਾਂ ਵਲੋਂ ਲਾਸ਼ ਅਤੇ ਕਾਰ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ।ਇਸ ਸਬੰਧੀ ਅੱਗੇ ਜਾਣਕਾਰੀ ਦਿੰਦਿਆਂ ਇੰਸਪੈਕਟਰ ਰਾਜਪਰਵਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਜੋ ਖਾਲਸਾ ਫਾਰਮ ਬਲਾਚੌਰ ਨਜ਼ਦੀਕ ਇਹ ਲਾਸ਼ ਮਿਲੀ ਹੈ ਉਸ ਦੀ ਸ਼ਨਾਖਤ ਨਵਾਂਸ਼ਹਿਰ ਦੇ ਪ੍ਰਸਿੱਧ ਕਰਿਆਨਾ ਕਾਰੋਬਾਰੀ ਰਵਿੰਦਰ ਸੋਬਤੀ (ਰਵੀ) ਦੀ ਹੈ ਅਤੇ ਮ੍ਰਿਤਕ ਦੇ ਪੁੱਤਰ ਸੁਮਿਤ ਸੋਬਤੀ ਦੇ ਬਿਆਨਾਂ ਦੇ ਆਧਾਰ ਤੇ ਬਲਾਚੌਰ ਥਾਣਾ ਸਿਟੀ ਮੁਕੱਦਮਾ ਦਰਜ ਕੀਤਾ ਗਿਆ ਹੈ। ਮੌਕੇ ਤੇ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਰੇਲਵੇ ਰੋਡ ਤੇ ਕਰਿਆਨਾ ਦੀ ਦੁਕਾਨ ਚਲਾਉਣ ਵਾਲੇ ਪ੍ਰਸਿੱਧ ਵਪਾਰੀ ਰਵਿੰਦਰ ਰਵੀ ਸੋਬਤੀ(ਰਵੀ ) ਦੇਰ ਸ਼ਾਮ ਆਪਣੇ ਕਾਰ ਵਿੱਚ ਕੰਮ ਕਰਨ ਵਾਲੀ ਮਹਿਲਾਂ ਨੂੰ ਲੈਣ ਦੇ ਲਈ ਪਿੰਡ ਮਹਾਲੋਂ ਗਿਆ ਸੀ ਜੋ ਦੇਰ ਰਾਤ ਤੱਕ ਵਾਪਸ ਨਹੀ ਪਰਤਿਆ। ਉਸਦੇ ਘਰਦਿਆਂ ਵਲੋਂ ਉਸਦੇ ਮੋਬਾਇਲ ਫੋਨ ਤੇ ਵਾਰ ਵਾਰ ਫੋਨ ਕੀਤਾ ਗਿਆ ਲੇਕਿਨ ਉਨ੍ਹਾਂ ਦਾ ਫੋਨ ਸਵਿੱਚ ਆਫ ਆ ਰਿਹਾ ਸੀ। ਜਿਸ ਤੇ ਪਰਿਵਾਰ ਨੇ ਇਸਦੀ ਸੂਚਨਾ ਤਰੁੰਤ ਪੁਲਿਸ ਨੂੰ ਦਿੱਤੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਪੁੱਤਰ ਸੁਮਿਤ ਸੋਬਤੀ ਵਲੋਂ ਦਿੱਤੇ ਬਿਆਨਾ ਅਨੁਸਾਰ ਉਸ ਦਾ ਪਿਤਾ ਆਪਣੀ ਕਾਰ ਵਿੱਚ ਸਵਾਰ ਹੋ ਕੇ ਬੰਗਾ ਰੋਡ ਤੋਂ ਘਰੇਲੂ ਕੰਮ ਵਾਲੀ ਔਰਤ ਨੂੰ ਲੈਣ ਗਿਆ ਸੀ ਤੇ ਜਦ ਉਹ ਦੇਰ ਰਾਤ ਵਾਪਿਸ ਨਾ ਆਏ ਤਾਂ ਉਨ੍ਹਾਂ ਵਲੋਂ ਵਾਰ ਵਾਰ ਆਪਣੇ ਪਿਤਾ ਦੇ ਫੋਨ ਉਪਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਮਗਰ ਉਨ੍ਹਾਂ ਨਾਲ ਸੰਪਰਕ ਨਹੀ ਹੋ ਸਕਿਆ । ਇੰਸਪੈਕਟਰ ਰਾਜਪਰਵਿੰਦਰ ਕੌਰ ਨੇ ਦੱਸਿਆ ਕਿ ਉਨਾਂ ਨੂੰ ਸੂਚਨਾ ਮਿਲੀ ਕਿ ਇੱਕ ਆਈ 10 ਕਾਰ ਖਾਲਸਾ ਫਾਰਮ ਨਜ਼ਦੀਕ ਸੜਕ ਕਿਨਾਰੇ ਪੋਲ ਨਾਲ ਟਕਰਾਈ ਹੋਈ ਹੈ ਅਤੇ ਉਸ ਵਿੱਚ ਅੱਗ ਲੱਗੀ ਹੋਈ ਹੈ। ਜਿਨ੍ਹਾਂ ਵਲੋਂ ਤਰੁੰਤ ਮੌਕੇ ਤੇ ਪੁੱਜਕੇ ਆਪਣੀ ਟੀਮ ਦੀ ਮੱਦਦ ਨਾਲ ਅੱਗ ਨੂੰ ਬੁਝਾਇਆ ਅਤੇ ਬੀਤੀ ਰਾਤ ਲਾਸ਼ ਨੂੰ ਪੁਲਿਸ ਕਬਜ਼ੇ ਵਿੱਚ ਲੈ ਕੇ ਬਲਾਚੌਰ ਦੇ ਸਰਕਾਰੀ ਹਸਪਤਾਲ ਦੀ ਮੋਰਚਰੀ ਵਿਚ ਰੱਖਵਾ ਦਿੱਤਾ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਉਨ੍ਹਾਂ ਦੱਸਿਆ ਕਿ ਮੌਕੇ ਤੇ ਫੋਰੈਂਸਿਕ ਮਾਹਿਰਾਂ ਦੀ ਟੀਮ ਵਲੋਂ ਸਬੂਤਾਂ ਨੂੰ ਇਕੱਠੇ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਸੀਸੀਟੀਵੀ ਕੈਮਰਿਆਂ ਅਤੇ ਫੋਨ ਕਾਲ ਡਿਟੇਲਾਂ ਨੂੰ ਵੀ ਖੰਗਾਲਿਆ ਜਾਵੇਗਾ ਤੇ ਜਲਦੀ ਹੀ ਕਾਤਲ ਪੁਲਿਸ ਗ੍ਰਿਫਤ ਵਿੱਚ ਹੋਣਗੇ । ਖਬਰ ਲਿਖੇ ਜਾਣ ਤੱਕ ਸਿਟੀ ਪੁਲਿਸ ਬਲਾਚੌਰ ਵਲੋਂ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleकांशीराम की बहुजन राजनीति ने दलितों के अम्बेडकरवादी राजनीतिक, सामाजिक और बौद्ध आंदोलनों के साथ क्या किया?
Next articleਮਾਲੇਰਕੋਟਲਾ ਚ ਲੱਗੀ ਕੌਮੀ ਲ਼ੋਕ ਅਦਾਲਤ ਵਿੱਚ 870 ਕੇਸਾਂ ਦਾ ਨਿਪਟਾਰਾ : ਐਡੀਸ਼ਨਲ ਸਿਵਲ ਜੱਜ