(ਸਮਾਜ ਵੀਕਲੀ)
1. ਅਸੀਂ ਬਹੁਤ ਕੁਝ ਕੀਤਾ
ਜਿੱਥੋਂ ਤੱਕ ਸਾਡੀ ਹੱਦ ਸੀ
ਹੁਣ ਬਹੁਤਾ ਨਹੀਂ ਸੋਚੀਦਾ
ਅਸੀਂ ਦੁਨੀਆ ਦੀ ਪਰਵਾਹ ਛੱਡਤੀ…
2. ਸਾਡੀ ਚੁੱਪ ਨੇ
ਐਸੀ ਕਲਾ ਵਰਤਾਈ
ਜੋ ਨਹੀਂ ਹੋਣਾ ਸੀ
ਉਹ ਵੀ ਹੋ ਗਿਆ ਭਾਈ…
3. ਸਮਝਾਉਂਦਾ ਤਾਂ
ਜੇ ਮੇਰੇ ਕੋਲ਼ ਖੜ੍ਹਦੇ
ਮਨਾਉਂਦਾ ਤਾਂ
ਜੇ ਮੇਰੇ ਨਾਲ਼ ਲੜਦੇ…
4. ਕੁਝ ਮੈਂ ਕਹਿਣਾ ਸੀ
ਕੁਝ ਤੂੰ ਕਹਿਣਾ ਸੀ
ਤੇ ਖਾਮੋਸ਼ ਫ਼ਿਜ਼ਾ ਨੇ
ਸਾਡੇ ਕੋਲ਼ ਬਹਿਣਾ ਸੀ…
5. ਰੁਕਾਵਟ ਨਹੀਂ ਬਣ ਸਕਦਾ ਇਹ ਹਨੇਰਾ
ਭਾਵੇਂ ਡਰਾਉਂਦਾ ਹੈ ਇਹ ਮੈਨੂੰ ਬਥੇਰਾ
ਚਲਿਆ ਚਲ ਰਾਹੀ ਮੰਜ਼ਿਲ ਵੱਲ
ਕਦੇ ਨਾ ਕਦੇ ਜ਼ਰੂਰ ਹੋਣਾ ਹੈ ਸਵੇਰਾ
ਕਦੇ ਨਾ ਕਦੇ ਜ਼ਰੂਰ ਹੋਣਾ ਹੈ ਸਵੇਰਾ…
6. ਕਈਆਂ ਨੇ ਤਾਂ ਰਾਹਾਂ ਬਦਲੀਆਂ
ਕਈਆਂ ਨੇ ਬਦਲੀ ਚਾਲ
ਅਸੀਂ ਰਹਿੰਦੇ ਰੱਬ ਭਰੋਸੇ
ਹਮੇਸ਼ਾ ਰੱਬ ਹੀ ਬਣਿਆ ਸਾਡੀ ਢਾਲ਼…
7. ਹੋ ਕੇ ਦੂਰ
ਹੋਇਆ ਮੈਂ ਚੂਰ
ਪਰ ਨਾ ਕਰੀਂ
ਆਪਣੇ ਆਪ ‘ਤੇ ਮਗਰੂਰ …
8. ਆਪ ਰੋ ਕੇ
ਦੂਸਰੇ ਨੂੰ ਹਸਾਉਣਾ
ਆਪ ਬਰਬਾਦ ਹੋ ਕੇ
ਦੂਸਰੇ ਨੂੰ ਵਸਾਉਣਾ ,
ਬਹੁਤ ਔਖਾ ਹੁੰਦਾ ‘ ਧਰਮਾਣੀ ‘
ਆਪ ਡੁੱਬ ਕੇ
ਕਿਸੇ ਹੋਰ ਨੂੰ ਬਚਾਉਣਾ…
9. ਸਮਾਂ ਜਦੋਂ ਲੰਘ ਜਾਂਦਾ
ਫਿਰ ਯਾਦਾਂ ਰਹਿ ਜਾਂਦੀਆਂ
ਕੁਝ ਯਾਦਾਂ ਭੁੱਲ ਜਾਂਦੀਆਂ
ਤੇ ਕੁਝ ਸੀਨੇ ਵਿੱਚ ਵਹਿ ਜਾਂਦੀਆਂ …
10. ਬਹੁਤ ਵਾਰ ਦਿਲ ਦੁਖਾਇਆ
ਬਹੁਤ ਵਾਰ ਮੈਨੂੰ ਭਟਕਾਇਆ
ਬਹੁਤ ਵਾਰ ਮੈਨੂੰ ਹਰਾਇਆ
ਪਰ ਫਿਰ ਵੀ ਤੂੰ ਮੈਨੂੰ ਜਿੱਤ ਨਾ ਪਾਇਆ …
11. ਅਕਸਰ ਸੋਚਦਾ ਸੀ ਤੇਰੇ ਬਾਰੇ
ਕਿ ਕਿਹੜਿਆਂ ਰਾਹਾਂ ‘ਤੇ ਚੱਲ.ਪਿਆ
ਅੱਜ ਪਤਾ ਲੱਗਾ ਮੈਨੂੰ
ਜਿਹੜੀਆਂ ਮੰਜ਼ਿਲਾਂ ਨੂੰ ਤੂੰ ਮੱਲ ਲਿਆ …
12. ਉਹ ਵੀ ਸਮਾਂ ਸੀ
ਜਦੋਂ ਲੋਕੀਂ ਇਕੱਠੇ ਬਹਿੰਦੇ ਸੀ
ਉਹ ਵੀ ਸਮਾਂ ਸੀ
ਜਦੋਂ ਇੱਕ – ਦੂਜੇ ਦਾ ਗਮ ਸਹਿੰਦੇ ਸੀ…
ਮਾਸਟਰ ਸੰਜੀਵ ਧਰਮਾਣੀ
( ਸ਼੍ਰੀ ਅਨੰਦਪੁਰ ਸਾਹਿਬ )
9478561356