(ਸਮਾਜ ਵੀਕਲੀ)
ਧੀ ਕੁੱਖ ਵਿੱਚ ਵਿੱਚ ਕਤਲ ਕਰਾਂਵਦੇ,
ਪਾਪ ਕਰਨੋ ਨਹੀਂ ਆਉੰਦੇ ਬਾਜ।
ਸੁਣੋ ਮੇਰੇ ਪੰਜਾਬ ਦੇ ਵਾਸੀਓ,
ਗਰਕ ਗਿਆ ਆਪਣਾ ਸਮਾਜ।
ਮਰੀ ਇਨਸਾਨੀਅਤ,ਖੂਨ ਚਿੱਟਾ ਹੋ ਗਿਆ।
ਰਿਸ਼ਤੇ ਤਾਰ ਤਾਰ ਹੋਏ,ਸਮਾਜ ਕਿੱਥੇ ਖਲੋ ਗਿਆ।
ਤੇਰੀ ਸਰਦਾਰ ਜੂਨੀ,ਦਿਮਾਗ ਕਿੱਥੇ ਸੌਂ ਗਿਆ।
ਮਮਤਾ ਸੜਕਾਂ ਰੋਲ,ਕੀ ਲੱਗ ਗਿਆ ਤਾਜ
ਸੁਣੋ ਮੇਰੇ ਪੰਜਾਬ ਦੇ ਵਾਸੀਓ,,,,,
ਨਹੀਂ ਰੂਹਾਂ ਦਾ ਪਿਆਰ,ਮਤਲਬੀ ਸਭ ਯਾਰ ਨੇ।
ਕੱਢ ਮਤਲਬ,ਰਫੂ ਚੱਕਰ ਹੋ ਜਾਂਦੇ ਗਦਾਰ ਨੇ।
ਝੂਠ ਦਾ ਗੁਣਗਾਣ ਕੀਤਾ, ਇਸ ਸੰਸਾਰ ਨੇ।
ਪਰ ਸੱਚ ਨਹੀਂ ਹੁੰਦਾ,ਕਿਸੇ ਦਾ ਮੁਹਤਾਜ
ਸੁਣੋ ਮੇਰੇ ਪੰਜਾਬ ਦੇ ਵਾਸੀਓ,,,,
ਨਰੋਏ ਵਿਰਸੇ ਨੂੰ ਦਿੱਤੀ,ਲੋਕਾਂ ਨੇ ਤਲਾਜਗੀ।
ਸਭ ਫੈਸ਼ਨਾ ਦੇ ਪੱਟੇ, ਨਾ ਪੱਲੇ ਰਹੀ ਸਾਦਗੀ।
ਨਿੱਕੀ ਗੱਲ ‘ਤੇ ਸੱਜਣ ਦਿਖਾਉਂਦੇ ਨਰਾਜ਼ਗੀ।
ਰੱਖ ਸਕਦੇ ਨਹੀਂ,ਇਹ ਪਿਆਰ ਨੂੰ ਆਬਾਦ
ਸੁਣੋ ਮੇਰੇ ਪੰਜਾਬ ਦੇ ਵਾਸੀਓ,,,,,
ਬਰਬਾਦੀ ਕਰ ਦਿੱਤੀ,ਚਿੱਟੇ ਨਸ਼ੇ ਨੇ ਪੰਜਾਬ ਦੀ।
ਸੁੱਕ ਗਈ ਬੂਥੀ#ਗੁਰੇ# ਨੌਜਵਾਨ ਜਨਾਬ ਦੀ।
ਉੱਡ ਗਈ ਮਹਿਕ ਮਹਿਲਾ,ਖਿੜੇ ਹੋਏ ਗੁਲਾਬ ਦੀ।
ਭਾਈ ਰੂਪੇ ਵਾਲਾ ਕਰੇ,ਕਿਸ ਸਫ਼ਲਤਾ ‘ਤੇ ਨਾਜ
ਸੁਣੋ ਮੇਰੇ ਪੰਜਾਬ ਦੇ ਵਾਸੀਓ,,,,,
ਗੁਰਾ ਮਹਿਲ ਭਾਈ ਰੂਪਾ
94632 60058
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly