ਜਲੰਧਰ (ਸਮਾਜ ਵੀਕਲੀ) (ਜੱਸਲ)-ਬੋਧ ਗਯਾ ਮੁਕਤੀ ਅੰਦੋਲਨ ਅੱਜ ਦਸਵੇਂ ਦਿਨ ਵਿੱਚ ਦਾਖਲ ਹੋ ਗਿਆ। ਇਸ ਅੰਦੋਲਨ ਨੂੰ ਉਸ ਵੇਲੇ ਹੋਰ ਹੁੰਗਾਰਾਂ ਮਿਲਿਆ ,ਜਦੋਂ ਲੱਦਾਖ ਤੋਂ ਆਈ ਹੋਈ ਟੀਮ ਨੇ ਵੱਡੀ ਗਿਣਤੀ ਵਿੱਚ ਧਰਨੇ ਵਿੱਚ ਸ਼ਿਰਕਤ ਕੀਤੀ। ਇਸ ਵਿੱਚ ਵੱਖ-ਵੱਖ ਪ੍ਰਾਂਤਾਂ ਤੋਂ ਆਏ ਵਿਦਿਆਰਥੀਆਂ, ਤ੍ਰਿਪੁਰਾ ਦੇ ਬੁੱਧਿਸ਼ਟਾਂ ਅਤੇ ਨੈਸ਼ਨਲ ਦਸਤਕ ਦੇ ਐਡੀਟਰ ਸ਼ੰਭੂ ਜੀ ਨੇ ਵੀ ਧਰਨੇ ਨੂੰ ਹੋਰ ਮਜਬੂਤ ਕਰਨ ਲਈ ਆਪਣਾ ਯੋਗਦਾਨ ਪਾਇਆ। ਸ੍ਰੀ ਅਕਾਸ਼ ਲਾਮਾ ਜਨ. ਸਕੱਤਰ ਆਲ ਇੰਡੀਆ ਬੁੱਧਿਸਟ ਫੋਰਮ ਅਤੇ ਭਿਖਸ਼ੂ ਸੰਘ ਦੀ ਅਗਵਾਈ ਵਿੱਚ ਲਗਾਤਾਰ “ਸਤਿਗੁਰੂ ਰਵਿਦਾਸ ਜੈਅੰਤੀ “ਤੋਂ ਧਰਨਾ ਜਾਰੀ ਹੈ। ਜਿਸ ਵਿੱਚ ਭੁੱਖ ਨਾਲ ਭਿਖਸ਼ੂਆਂ ਦੀ ਸਿਹਤ ਵਿਗੜ ਰਹੀ ਹੈ,ਉਹ ਬੇਹੋਸ਼ ਹੋ ਰਹੇ ਹਨ। ਦੂਜੇ ਪਾਸੇ ਸਰਕਾਰਾਂ ਇਸ ਧਰਨੇ ਨੂੰ ਅਣਗੌਲਿਆ ਕਰਕੇ ਡਾਕਟਰੀ ਸਹੂਲਤਾਂ ਤੋਂ ਧਰਨਾਕਾਰੀਆਂ ਨੂੰ ਸੱਖਣੇ ਰੱਖ ਰਹੀ ਹੈ। ਧਰਨਾਕਾਰੀਆਂ ਦੀ ਮੰਗ ਹੈ ਕਿ ਬੋਧ ਗਯਾ ਮਹਾਂ ਬੁੱਧ ਵਿਹਾਰ ਨਿਰੋਲ ਬੋਧੀਆਂ ਨੂੰ ਸੌਂਪਿਆ ਜਾਵੇ ਅਤੇ ਬੋਧ ਗਯਾ ਮੰਦਰ ਐਕਟ 1949 ਨੂੰ ਰੱਦ ਕੀਤਾ ਜਾਵੇ। ਉਪਰੋਕਤ ਜਾਣਕਾਰੀ ਪ੍ਰੈਸ ਨੂੰ ਐਡਵੋਕੇਟ ਹਰਭਜਨ ਸਾਂਪਲਾ ਜੀ ਵਲੋਂ ਇਕੱਠੀ ਕਰਕੇ ਦਿੱਤੀ ਜਾ ਰਹੀ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj