(ਸਮਾਜ ਵੀਕਲੀ)
ਗੁਰੂ ਬਿਨਾਂ ਨਾ ਕਦੇ ਗਿਆਨ ਮਿਲਦਾ
ਚਾਹੇ ਕਰੀਏ ਤਪੱਸਿਆ ਕਿੰਨੀਆਂ ਜੀ
ਚੋਰ ਚੋਰੀ ਤੋਂ ਕਦੇ ਨਾ ਬਾਜ ਆਉਂਦੇ
ਚੁਗਲਖੋਰ ਕਰਦੇ ਗੱਲਾਂ ਮਿੰਨੀਆਂ ਜੀ
ਹਾਰੇ ਬਿਨਾਂ ਨਾ ਕੜਦਾ ਹੁੰਦਾ ਦੁੱਧ ਕਦੇ
ਹੱਥਾਂ ਨਾਲ ਰਿੱੜਕੀਆਂ ਲੱਛੀਆਂ ਮੰਨੀਆਂ ਜੀ
ਉਹ ਯਾਰ ਨੀ ਕਹਾਉਣ ਦੇ ਲਾਇਕ ਹੁੰਦੇ
ਜੋ ਮੁਸੀਬਤਾਂ ਵਿੱਚ ਕਤਰਾਉਦੇ ਕੰਨੀਆਂ ਜੀ
ਸੰਧੂ ਕਲਾਂ ਧੀ ਆਉਣ ਤੇ ਬੂਰਾ ਕਿਉਂ ਮਨਾਉਦੇ
ਭਲਿਉ,ਲੋਕੋਂ ਸਭ ਆਪੋ ਆਪਣੇ ਕਰਮ ਲੈ ਜੰਮੀਆਂ ਜੀ
,ਹੰਕਾਰ ਤੇ ਉੱਚੇ ਰੁੱਖਾਂ ਨੂੰ ਕੁਦਰਤ ਲਾ ਦਿੰਦੀ ਥੱਲੇ
ਜੋ, ਖੁਦਾ, ਨੂੰ ਵੀ ਕਰਦੇ ਗੱਲਾਂ ਆਬੱਲੀਆਂ ਜੀ।
ਜੋਗਿੰਦਰ ਸਿੰਘ
ਪਿੰਡ ਸੰਧੂ ਕਲਾਂ ਜਿਲਾ ਬਰਨਾਲਾ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly