ਅਧਿਆਪਕ ਦਲ ਪੰਜਾਬ ਹਮੇਸ਼ਾ ਹਰ ਵਰਗ ਨਾਲ ਹਰ ਸੰਕਟ ਵਿੱਚ ਖੜਾ – ਝੰਡ , ਧੰਜੂ
ਕਪੂਰਥਲਾ, (ਸਮਾਜ ਵੀਕਲੀ) (ਕੌੜਾ)– ਅਧਿਆਪਕ ਦਲ ਪੰਜਾਬ ਦੀ ਕਪੂਰਥਲਾ ਇਕਾਈ ਵੱਲੋਂ ਪ੍ਰਿੰਸੀਪਲ ਮਨਜੀਤ ਸਿੰਘ ਕਾਂਜਲੀ ਸਰਪ੍ਰਸਤ, ਸ: ਸੁਖਦਿਆਲ ਸਿੰਘ ਝੰਡ ਜਿਲ੍ਹਾ ਪ੍ਰਧਾਨ ਤੇ ਮਨਜਿੰਦਰ ਸਿੰਘ ਧੰਜੂ ਜਨਰਲ ਸਕੱਤਰ ਦੀ ਅਗਵਾਈ ਵਿੱਚ ਅਧਿਆਪਕ ਦਲ ਪੰਜਾਬ ਕਪੂਰਥਲਾ ਦੀ ਸਮੁੱਚੀ ਟੀਮ ਵੱਲੋਂ ਸੁਲਤਾਨਪੁਰ ਲੋਧੀ ਸਬ ਡਿਵੀਜ਼ਨ ਦੇ ਹੜ ਪ੍ਰਭਾਵਿਤ ਪਿੰਡਾਂ ਦੇ 16 ਸਕੂਲਾਂ ਐਲੀਮੈਂਟਰੀ ਸਕੂਲਾਂ ਮੰਡਇੰਦਰਪੁਰ, ਬਾਊਪੁਰ ਜਦੀਦ, ਆਹਲੀ ਕਲਾ, ਕਬੀਰਪੁਰ ,ਆਹਲੀ ਖੁਰਦ, ਹੁਸੈਨਪੁਰ ਬੁਲੇ, ਲੱਖ ਵਰਿਆਂ ,ਰਾਜੇਵਾਲ, ਅੰਮ੍ਰਿਤਪੁਰ, ਨਬੀਪੁਰ ਤੇ ਸਰਕਾਰੀ ਮਿਡਲ ਸਕੂਲ ਮੰਡ ਇੰਦਰਪੁਰ, ਕਬੀਰਪੁਰ ਤੇ ਸਰਕਾਰੀ ਹਾਈ ਸਕੂਲ ਆਹਲੀ ਕਲਾ, ਲੱਖ ਵਰਿਆਂ, ਬਾਊਪੁਰ ਤੇ ਅੰਮ੍ਰਿਤਪੁਰ ਵਿਖੇ ਸਟੇਸ਼ਨਰੀ ਤਕਸੀਮ ਕੀਤੀ ਗਈ। ਅਧਿਆਪਕ ਦਲ ਪੰਜਾਬ ਵੱਲੋਂ ਪ੍ਰਤੀ ਵਿਦਿਆਰਥੀਆਂ ਦੇ ਹਿਸਾਬ ਨਾਲ ਲੋੜੀਂਦੀ ਸਟੇਸ਼ਨਰੀ ਮੁਹੱਈਆ ਕਰਵਾਈ ਗਈ ।ਜਿਕਰ ਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਅਧਿਆਪਕ ਜਥੇਬੰਦੀ ਵੱਲੋਂ ਸਾਲ 2019 ਵਿੱਚ ਵੀ ਹੜ ਪ੍ਰਭਾਵਿਤ 18 ਸਕੂਲਾਂ , ਸਾਲ 2023 ਵਿੱਚ 11 ਸਕੂਲਾਂ ਵਿੱਚ ਸਟੇਸ਼ਨਰੀ ਮੁਹੱਈਆ ਕਰਵਾਈਆਂ ਗਈਆਂ ਸਨ। ਅਧਿਆਪਕ ਦਲ ਪੰਜਾਬ ਕਪੂਰਥਲਾ ਦੇ ਪ੍ਰਧਾਨ ਸੁਖਦਿਆਲ ਸਿੰਘ ਝੰਡ ਨੇ ਕਿਹਾ ਕਿ ਅਧਿਆਪਕ ਦਲ ਪੰਜਾਬ ਹਮੇਸ਼ਾ ਹੀ ਸਮਾਜ ਦੇ ਹਰ ਵਰਗ ਨਾਲ ਹਰ ਸੰਕਟ ਵਿੱਚ ਖੜਾ ਹੈ ਉਹਨਾਂ ਹੋਰ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਅਪੀਲ ਕੀਤੀ ਹੈ ਕਿ ਲੋਕਾਂ ਦੀ ਜੀਵਨ ਅਜੇ ਵੀ ਪਟੜੀ ਤੇ ਵਾਪਸ ਨਹੀਂ ਆਇਆ ਇਸ ਲਈ ਵੱਧ ਤੋਂ ਵੱਧ ਲੋਕ ਤੇ ਪ੍ਰਵਾਸੀ ਭਰਾ ਹੜ ਪੀੜਤਾਂ ਦੀ ਮਦਦ ਕਰਨ। ਇਸ ਮੌਕੇ ਸੁਖਦਿਆਲ ਸਿੰਘ ਝੰਡ, ਮਨਜਿੰਦਰ ਸਿੰਘ ਧੰਜੂ, ਪ੍ਰਿੰਸੀਪਲ ਮਨਜੀਤ ਸਿੰਘ ਕਾਂਜਲੀ, ਸਰਦਾਰ ਭਜਨ ਸਿੰਘ ਮਾਨ , ਹਰਦੇਵ ਸਿੰਘ ਖਾਨੋਵਾਲ,ਮਾਸਟਰ ਇੰਦਰਜੀਤ ਸਿੰਘ ਖਹਿਰਾ ,ਸੁਖਜਿੰਦਰ ਸਿੰਘ ਢੋਲਣ, ਅਮਰੀਕ ਸਿੰਘ ਰੰਧਾਵਾ, ਰਕੇਸ਼ ਸਾਨਿਆਲ, ਜਗਜੀਤ ਸਿੰਘ ਮਿਰਜਾਪੁਰ, ਰਾਜਨਜੋਤ ਸਿੰਘ ਖਹਿਰਾ ,ਗੁਰਮੀਤ ਸਿੰਘ ਖਾਲਸਾ, ਵਨੀਸ਼ ਸ਼ਰਮਾ ,ਰਮੇਸ਼ ਕੁਮਾਰ ਭੇਟਾ, ਸਤੀਸ਼ ਕੁਮਾਰ ਟਿੱਬਾ ,ਮਨੋਜ ਕੁਮਾਰ ਟਿੱਬਾ, ਰੋਸ਼ਨ ਲਾਲ ਸੈਫਲਾਬਾਦ, ਵਸਣਦੀਪ ਸਿੰਘ ਜੱਜ ਤੇ ਅਧਿਆਪਕ ਦਲ ਪੰਜਾਬ ਕਪੂਰਥਲਾ ਦੀ ਸਮੁੱਚੀ ਟੀਮ ਹਾਜ਼ਰ ਸੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



