ਇੱਕੋ ਸਮੇਂ ਭਰਤੀ ਹੋਏ ਅਧਿਆਪਕ ਲੈ ਰਹੇ ਹਨ ਵੱਖ ਵੱਖ ਤਨਖਾਹਾਂ, ਸੂਬੇ ਵਿੱਚ ਅਧਿਆਪਕਾਂ ਦੀਆਂ ਤਨਖਾਹਾਂ ਵਿੱਚ ਵਖਰੇਵੇਂ ਨੂੰ ਦੂਰ ਕੀਤਾ ਜਾਵੇ – ਰਛਪਾਲ ਸਿੰਘ ਵੜੈਚ

ਕਪੂਰਥਲਾ, (ਸਮਾਜ ਵੀਕਲੀ) (ਕੌੜਾ)– ਸਿੱਖਿਆ ਵਿਭਾਗ ਆਪਣੇ ਕਿਸੇ ਨਾਂ ਕਿਸੇ ਕਾਰਨਾਮੇ ਕਾਰਨ ਅਕਸਰ ਚਰਚਾ ਵਿੱਚ ਰਹਿੰਦਾ ਹੈ, ਕੀ ਕੋਈ ਹੋਰ ਵਿਭਾਗ ਵੀ ਹੋਵੇਗਾ? ਜਿਸ ਵਿੱਚ ਇਕੋ ਦਿਨ,ਇੱਕੋ ਕਾਡਰ ਵਿੱਚ ਰੈਗੂਲਰ ਭਰਤੀ ਮੁਲਾਜ਼ਮਾਂ ਨੂੰ ਪੰਜਾਬ ਸਰਕਾਰ ਦੇ ਖਜਾਨੇ ਵਿੱਚੋਂ ਵੱਖ ਵੱਖ ਤਨਖਾਹ ਮਿਲਦੀ ਹੋਵੇ।   ਪਰ ਸਿੱਖਿਆ ਵਿਭਾਗ ਇੱਕ ਅਜਿਹਾ ਵਿਭਾਗ ਹੈ ਜਿਸ ਵਿੱਚ ਇਕੋ ਦਿਨ ਜੁਲਾਈ 2006 ਵਿੱਚ ਭਰਤੀ  ਈ.ਟੀ.ਟੀ. ਅਧਿਆਪਕਾਂ ਦੀ ਤਨਖਾਹ ਵਿੱਚ ਅਲੱਗ ਅਲੱਗ ਨਿਕਲ ਰਹੀ ਹੈ। ਇਹ ਫਰਕ ਹੁਣ ਨਹੀ ਸਗੋਂ  ਲਗਭਗ ਚਾਰ ਸਾਲ ਤੋਂ ਚੱਲ ਰਿਹਾ ਹੈ। ਤਰਨਤਾਰਨ,ਸ੍ਰੀ ਮੁਕਤਸਰ ਸਾਹਿਬ, ਲੁਧਿਆਣਾ, ਫਰੀਦਕੋਟ ਸਮੇਤ ਪੰਜਾਬ ਦੇ ਦਰਜਨ ਦੇ ਕਰੀਬ ਬਲਾਕ ਅਜਿਹੇ ਹਨ ਜਿਨ੍ਹਾ ਵਿੱਚ ਕੰਮ ਕਰਦੇ   2006 ਵਿੱਚ ਭਰਤੀ ਅਧਿਆਪਕ ਬਾਕੀ ਪੰਜਾਬ  ਦੇ 2006 ਵਿੱਚ ਭਰਤੀ ਅਧਿਆਪਕਾਂ ਤੋਂ   ਜਿਆਦਾ ਤਨਖਾਹ ਲੈ ਰਹੇ ਹਨ। ਇਸ ਸਬੰਧੀ ਈ. ਟੀ.ਟੀ.ਅਧਿਆਪਕ ਯੂਨੀਅਨ ਕਪੂਰਥਲਾ ਦੇ ਸੀਨੀਅਰ ਆਗੂ ਰਛਪਾਲ ਸਿੰਘ ਵੜੈਚ ਨੇ ਦੱਸਿਆ ਕਿ ਤਨਖਾਹਾਂ ਵਿੱਚ ਇਹ ਵਖਰੇਵਾਂ  ਛੇਵੇਂ ਪੇ ਕਮਿਸ਼ਨ ਦੀ ਰਿਪੋਰਟ ਲਾਗੂ ਹੋਣ ਤੋਂ ਬਾਅਦ ਪਿਆ ਹੈ। ਪੇ ਕਮਿਸ਼ਨ ਦੀ ਰਿਪੋਰਟ ਲਾਗੂ ਹੋਣ ਸਮੇਂ ਪੰਜਾਬ ਭਰ ਵਿੱਚ  2007 ਵਿੱਚ ਭਰਤੀ ਅਧਿਆਪਕਾਂ  ਈ.ਟੀ.ਟੀ.ਅਧਿਆਪਕਾਂ  ਦੀ ਤਨਖਾਹ 2006 ਵਿੱਚ ਭਰਤੀ ਈ.ਟੀ.ਟੀ.ਅਧਿਆਪਕਾਂ ਤੋਂ ਵੱਧ ਫਿਕਸ ਹੋਈ ਸੀ । ਜਿਸ ਕਾਰਨ ਜੂਨੀਅਰ ਅਧਿਆਪਕ  ਵੱਧ ਤਨਖਾਹ ਤੇ ਫਿਕਸ ਹੋ ਗਏ ਸਨ  ਅਤੇ ਸੀਨੀਅਰ ਜੂਨੀਅਰ ਅਨਾਮਲੀ ਬਣ ਗਈ ਸੀ । ਲੁਧਿਆਣਾ, ਤਰਨਤਾਰਨ,ਸ੍ਰੀ ਮੁਕਤਸਰ ਸਾਹਿਬ ਅਤੇ ਫਰੀਦਰਕੋਟ ਦੇ ਜਿਲ੍ਹਾ ਅਧਿਕਾਰੀਆਂ ਨੇ ਸੂਝ ਬੂਝ ਤੋਂ ਕੰਮ ਲੈਂਦੇ ਹੋਏ ਰੂਲਾ ਅਨੁਸਾਰ ਇਹ ਅਨਾਮਲੀ ਦੂਰ ਕਰ ਦਿੱਤੀ ਸੀ। ਪਰ ਬਾਕੀ ਪੰਜਾਬ ਦੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ  ਇਹ ਅਨਾਮਲੀ ਦੂਰ ਨਹੀ ਕੀਤੀ। ਜਿਸ ਕਾਰਨ ਪੰਜਾਬ ਭਰ  ਵਿੱਚ ਤਨਖਾਹਾਂ ਦਾ ਵਖਰੇਵਾਂ ਚੱਲ ਰਿਹਾ ਹੈ। ਉਹਨਾਂ ਕਿਹਾ ਕਿ ਉਹ ਇਸ ਸਬੰਧੀ ਪਹਿਲੇ ਸਿੱਖਿਆ ਮੰਤਰੀ ਮੀਤ ਹੇਅਰ ਤੋਂ ਲੈ ਕੇ ਮੌਜੂਦਾ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਸਮੇਤ ਡੀ.ਪੀ.ਆਈ ਪੱਧਰ ਤੱਕ ਦਰਜਨਾਂ ਵਾਰ ਇਸ ਮਸਲੇ ਦਾ ਹੱਲ ਕਰਕੇ ਤਨਖਾਹਾਂ ਵਿੱਚ ਬਰਾਬਰਤਾ ਕਰਨ ਦੀ ਮੰਗ ਕਰ ਚੁੱਕੇ ਹਨ। ਪਰ ਤਿੰਨ ਸਾਲ ਤੋਂ ਵੱਧ ਸਮੇਂ ਦੌਰਾਨ ਵਿਭਾਗ ਇਸ ਛੋਟੇ ਜਿਹੇ ਮਸਲੇ ਦਾ ਹੱਲ ਨਹੀਂ ਕਰ ਸਕਿਆ‌ ਅਜਿਹੇ ਵਿੱਚ ਸਿੱਖਿਆ ਵਿਭਾਗ ਦੀ ਗੰਭਰੀਤਾ ਦਾ ਅੰਦਾਜਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਵਿਭਾਗ ਤੁਰੰਤ ਸੀਨੀਅਰ ਜੂਨੀਅਰ ਅਨਾਮਲੀ ਦੂਰ ਕਰੇ। ਇਸ ਮੌਕੇ ਉਹਨਾਂ ਨਾਲ ਈ.ਟੀ.ਟੀ.ਅਧਿਆਪਕ ਕਪੂਰਥਲਾ ਦੇ ਜਿਲ੍ਹਾ ਪ੍ਰਧਾਨ ਗੁਰਮੇਜ ਸਿੰਘ, ਦਲਜੀਤ ਸਿੰਘ ਸੈਣੀ,ਸ਼ਿੰਦਰ ਸਿੰਘ ਜੱਬੋਵਾਲ,ਅਵਤਾਰ ਸਿੰਘ ਹੈਬਤਪੁਰ,ਅਮਨਦੀਪ ਸਿੰਘ ਬਿਧੀਪੁਰ, ਤੇਜਿੰਦਰ ਸਿੰਘ ਸੁਲਤਾਨਪੁਰ ਲੋਧੀ, ਯਾਦਵਿੰਦਰ ਸਿੰਘ ਪੰਡੋਰੀ,ਅਮਨਦੀਪ ਸਿੰਘ ਖਿੰਡਾ,ਰੇਸ਼ਮ ਸਿੰਘ ਬੂੜੇਵਾਲ, ਪਰਮਿੰਦਰ ਸਿੰਘ, ਕਰਮਜੀਤ ਗਿੱਲ, ਸੁਖਵਿੰਦਰ ਸਿੰਘ ਕਾਲੇਵਾਲ, ਲਕਸ਼ਦੀਪ ਸ਼ਰਮਾ,ਅਮਨਦੀਪ ਸਿੰਘ ਖਿੰਡਾ , ਯੋਗੇਸ਼ ਸ਼ੋਰੀ, ਸ਼ਿੰਦਰ ਸਿੰਘ, ਸੁਖਦੇਵ ਸਿੰਘ, ਨਿਰਮਲ ਸਿੰਘ,ਹਾਜਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਰੇਲਵੇ ਸੈਲਰੀ ਪੈਕੇਜ ਅਧੀਨ ਆਰ ਸੀ ਐਫ ਦੇ ਮ੍ਰਿਤਕ ਕਰਮਚਾਰੀ ਦੇ ਪਰਿਵਾਰ ਨੂੰ 40 ਲੱਖ ਰੁਪਏ ਦਾ ਮੁਆਵਜ਼ਾ
Next articleਬਾਦਲ ਪਰਿਵਾਰ ਅਕਾਲ ਤਖਤ ਦੀ ਮਾਣ ਮਰਿਆਦਾ ਦਾ ਘਾਣ ਕਰ ਰਿਹਾ ਹੈ —ਸਿੰਘ ਸਾਹਿਬ ਜਥੇਦਾਰ ਰਣਜੀਤ ਸਿੰਘ