ਅਧਿਆਪਕ ਦਲ ਵੱਲੋਂ ਪੀ ਐੱਫ ਐਮ ਐਸ ਪੋਰਟਲ ਦਾ ਵਿਰੋਧ

ਪੀ ਐੱਫ ਐੱਮ ਐੱਸ ਪੋਰਟਲ ਨੂੰ ਅਧਿਆਪਕ ਵਰਗ ਤੇ ਥੋਪ ਕੇ ਉਨ੍ਹਾਂ ਨੂੰ ਉਲਝਾਇਆ ਜਾ ਰਿਹਾ -ਅਧਿਆਪਕ ਆਗੂ

(ਸਮਾਜ ਵੀਕਲੀ)-ਕਪੂਰਥਲਾ , 28 ਮਾਰਚ (ਕੌੜਾ)– ਅਧਿਆਪਕ ਦਲ ਪੰਜਾਬ ਦੀ ਇਕਾਈ ਜ਼ਿਲ੍ਹਾ ਕਪੂਰਥਲਾ ਦੀ ਮੀਟਿੰਗ ਸੁਖਦਿਆਲ ਸਿੰਘ ਝੰਡ ਪ੍ਰਧਾਨ ਮਨਜਿੰਦਰ ਸਿੰਘ ਧੰਜੂ ,ਜਰਨਲ ਸਕੱਤਰ ਲੈਕਚਰਾਰ ਰਜੇਸ਼ ਜੌਲੀ, ਭਜਨ ਸਿੰਘ ਮਾਨ ਤੇ ਰਮੇਸ਼ ਕੁਮਾਰ ਭੇਟਾਂ ਸੂਬਾਈ ਆਗੂਆਂ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਆਗੂਆਂ ਨੇ ਸਿੱਖਿਆ ਮੰਤਰੀ ਪੰਜਾਬ ਗੁਰਮੀਤ ਸਿੰਘ ਮੀਤ ਹੇਅਰ ਕੋਲੋਂ ਮੰਗ ਕੀਤੀ ਕਿ ਵਿਭਾਗ ਵੱਲੋਂ ਪੀ ਐੱਫ ਐੱਮ ਐੱਸ ਪੋਰਟਲ ਨੂੰ ਅਧਿਆਪਕ ਵਰਗ ਤੇ ਥੋਪ ਕੇ ਉਨ੍ਹਾਂ ਨੂੰ ਉਲਝਾਇਆ ਜਾ ਰਿਹਾ। ਇਸ ਰਾਹੀਂ ਸਕੂਲ ਪੱਧਰ ਤੇ ਫੰਡਾਂ ਨੂੰ ਆਸਾਨ ਕਰਨ ਦੀ ਪ੍ਰਕਿਰਿਆ ਕਾਫ਼ੀ ਗੁੰਝਲਦਾਰ ਹੈ । ਇਸ ਨੂੰ ਸਿਰਫ਼ ਮਾਹਰ ਅਕਾਊਂਟੈਂਟ ਜਾਂ ਕਲਰਕ ਹੀ ਕਰ ਸਕਦਾ ਹੈ। ਕਿਉਂਕਿ ਇਸ ਪੋਰਟਲ ਤੇ ਕੰਮ ਕਰਨ ਨੂੰ ਕਾਫ਼ੀ ਸਮਾਂ ਲੱਗਦਾ ਹੈ। ਇਸ ਨਾਲ ਸਕੂਲ ਵਿਚ ਬੱਚਿਆਂ ਦੀ ਪੜ੍ਹਾਈ ਦਾ ਬਹੁਤ ਬੁਰੀ ਤਰ੍ਹਾਂ ਨੁਕਸਾਨ ਹੋ ਸਕਦਾ ਹੈ । ਇਸ ਲਈ ਆਗੂਆਂ ਨੇ ਸਿੱਖਿਆ ਮੰਤਰੀ ਮੀਤ ਹੇਅਰ ਕੋਲੋਂ ਮੰਗ ਕੀਤੀ ਕਿ ਪੀ ਐਫ ਐਮ ਐਸ ਪੋਰਟਲ ਨੂੰ ਖ਼ਤਮ ਕਰਕੇ ਪਹਿਲਾਂ ਵਾਂਗ ਹੀ ਸਿਸਟਮ ਨੂੰ ਚਲਾਇਆ ਜਾਵੇ। ਇਸ ਮੌਕੇ ਹਰਦੇਵ ਸਿੰਘ ਖਾਨੋਵਾਲ, ਗੁਰਮੀਤ ਸਿੰਘ ਖਾਲਸਾ, ਅਸ਼ਵਨੀ ਸ਼ਰਮਾ ,ਰਾਜੀਵ ਸਹਿਗਲ, ਕਮਲਜੀਤ ਸਿੰਘ ਬੂਲਪੁਰੀ, ਅਮਨ ਸੂਦ , ਜੋਗਿੰਦਰ ਸਿੰਘ, ਮਨਜੀਤ ਸਿੰਘ ਤੋਂਗਾਵਾਲਾ, ਰਣਜੀਤ ਸਿੰਘ ਮੋਠਾਂਵਾਲਾ, ਸੁਰਜੀਤ ਸਿੰਘ, ਸਤੀਸ਼ ਟਿੱਬਾ, ਅਮਰੀਕ ਸਿੰਘ ਰੰਧਾਵਾ, ਵਿਜੇ ਕੁਮਾਰ ਭਵਾਨੀਪੁਰ , ਜਗਜੀਤ ਸਿੰਘ ਮਿਰਜ਼ਾਪੁਰ, ਟੋਨੀ ਕੌੜਾ, ਸਰਬਜੀਤ ਸਿੰਘ ਔਜਲਾ ,ਰੇਸ਼ਮ ਸਿੰਘ ਰਾਮਪੁਰੀ, ਕੁਲਬੀਰ ਸਿੰਘ ਕਾਲੀ ,ਡਾ ਅਰਵਿੰਦਰ ਸਿੰਘ ਭਰੌਥ, ਵਸਨਦੀਪ ਸਿੰਘ ਜੱਜ, ਮਨਦੀਪ ਸਿੰਘ, ਸੁਖਵੀਰ ਸਿੰਘ, ਮਨਜੀਤ ਸਿੰਘ ਥਿੰਦ ਸੁਰਿੰਦਰ ਕੁਮਾਰ, ਜਤਿੰਦਰ ਸ਼ੈਲੀ, ਮਨਿੰਦਰ ਸਿੰਘ, ਮਨੋਜ ਕੁਮਾਰ ਪਰਾਸ਼ਰ , ਸੁਖਜਿੰਦਰ ਸਿੰਘ ਢੋਲਣ, ਇੰਦਰਜੀਤ ਸਿੰਘ , ਵਿਕਾਸ ਭੰਬੀ ,ਬਿੱਟੂ ਸਿੰਘ, ਗੁਰਪ੍ਰੀਤ ਸਿੰਘ ਸੈਦਪੁਰ, ਸੁਖਪਾਲ ਸਿੰਘ, ਅਮਨਦੀਪ ਸਿੰਘ ਵਲ੍ਹਨੀ, ਅਮਿਤ ਕੁਮਾਰ, ਨਰਿੰਦਰ ਭੰਡਾਰੀ, ਬਿਕਰਮਜੀਤ ਸਿੰਘ, ਮੰਨਣ ਸਿੰਘ ਨਾਂਗਲੂ, ਜਸਵਿੰਦਰ ਸਿੰਘ ਗਿੱਲ, ਮਹਾਂਵੀਰ, ਪਾਰਸ ਧੀਰ, ਰਜੇਸ਼ ਟਿੱਬਾ, ਮਨਿੰਦਰ ਸਿੰਘ ਰੂਬਲ ,ਸੰਦੀਪ ਸਿੰਘ ,ਜਸਵਿੰਦਰ ਸਿੰਘ ਸੋਢੀ, ਜਤਿੰਦਰ ਸਿੰਘ ਸੰਧੂ, ਪਰਮਜੀਤ ਸਿੰਘ, ਪਵਨ ਮੰਡ ਇੰਦਰਪੁਰ, ਵਿਕਾਸ ਧਵਨ ਆਦਿ ਹਨ ।

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਵਿਖੇ ਨਵੇਂ ਵਿੱਦਿਅਕ ਸੈਸ਼ਨ ਦਾ ਆਗਾਜ਼
Next article*ਕੁਦਰਤ*