HOME (ਅਧਿਆਪਕ ਦਿਵਸ ਤੇ ਵਿਸ਼ੇਸ਼)

(ਅਧਿਆਪਕ ਦਿਵਸ ਤੇ ਵਿਸ਼ੇਸ਼)

  (ਸਮਾਜ ਵੀਕਲੀ)  ਅਧਿਆਪਕ ਗੁਰੂ, ਹੁੰਦਾ ਰਾਹ ਦਸੇਰਾ। ਭਾਂਪ ਲੈਂਦਾ ਆਪਣੇ ਚੇਲਿਆਂ ਦੀਆਂ ਰਮਜ਼ਾਂ,ਸੱਚੇ ਮਿੱਤਰ ਵਾਂਗੂੰ,ਲਾਉਂਦਾ ਜ਼ੋਰ ਬਥੇਰਾ। ਚਿਣ ਚਿਣ ਇੱਟਾਂ,ਲਾਵੇ ਜਿਵੇਂ ਪਥੇਰਾ। ਪਿਛੋਕਾ ਭੁਲਾ ਕੇ, ਮਨੋਬਿਰਤੀ ਬੱਚਿਆਂ ਤੇ ਲਗਾਕੇ,ਸੁਆਣੀ ਜਿਵੇਂ ਭਾਂਡਿਆਂ ਨੂੰ ਲਿਸ਼ਕਾਵੇ‌। ਬੱਚਿਆਂ ਦਾ ਪੂਰਾ ਰੱਖੇ ਖਿਆਲ,ਕਿਧਰੇ ਉਨ੍ਹਾਂ ਨੂੰ, ਠੇਸ ਨਾ ਆਵੇ।ਮਾਰਗ-ਦਰਸ਼ਕ ਗੁਰੂ………….!
ਮਾਸਟਰ ਜੀ ਸਾਡੇ,ਹੁੰਦੇ ਸਨ ਬਹੁਤ ਸਖਤ, ਚੰਚਲ-ਸ਼ਰਾਰਤੀ ਮਨਾਂ ਨੂੰ,ਰੱਖਦੇ ਸੀ ਘੂਰਕੇ।ਗਿਆਨੀ ਮਾਸਟਰ ਜੀ ਦੀ ਗੁੱਝੀ, ਅਜੇ ਤੱਕ ਨ੍ਹੀਂ ਭੁੱਲੀ,ਟੀਚਰ ਉਨ੍ਹਾਂ ਦਿਨਾਂ ਵਿੱਚ, ਇਸੇ ਤਰ੍ਹਾਂ ਹੀ ਖਾਨਾ ਸੀ ਪੂਰਦੇ।ਕਾਲਜ ਦੀ ਪੜ੍ਹਾਈ, ਕੁੱਝ ਹੁੰਦੀ ਸੀ ਵੱਖਰੀ, ਪ੍ਰੋਫ਼ੈਸਰ ਕੰਮ ਪੂਰਾ ਕਰ, ਕਰਦੇ ਸੀ ਛੁੱਟੀ।ਕਿਸੇ ਨੂੰ ਕੁਝ ਨਾ ਕਹਿੰਦੇ, ਪੂਰਾ ਸਮਝਾਉਂਦੇ,ਰੁਚੀ ਜੋ ਨ੍ਹੀਂ ਸੀ ਲੈਂਦੇ, ਉਨ੍ਹਾਂ ਦੀ ਹੁੰਦੀ, ਕਿਸਮਤ ਫੁੱਟੀ।ਅਧਿਆਪਕ ਗੁਰੂ……………!
ਨੌਕਰੀ ਮਿਲੀ ਸੱਚੀ-ਸੁੱਚੀ, ਉੱਤੋਂ ਨ੍ਹੀਂ ਸੀ ਕੋਈ ਕਮਾਈ। ਨਾਲੇ ਤਿੰਨੋਂ ਪਹਿਰ, ਕਰਦੇ ਸੀ ਮਿਹਨਤ,ਪੱਲਿਓਂ ਦਿੰਦੇ ਸੀ (ਦੱਛਣਾ) ਦੰਦ-ਘਸਾਈ। ਕੁਦਰਤ ਦਾ ਦੇਣਾ, ਦੇ ਨ੍ਹੀਂ ਸਕਦੇ, ਔਖਤਾਂ ਵਿੱਚ ਵੀ, ਜ਼ਿੰਦਗੀ ਸੌਖੀ ਲੰਘਾਈ। ਟੂਰਾਂ ਵਾਲੀ ਨੌਕਰੀ, ਕਦੀ ਮਹੀਨਾ, ਕਦੀ ਹਫਤਾ ਬਾਹਰ ਸੀ ਲੱਗਦਾ। ਪਿੱਛੇ ਤਿੰਨ ਬੱਚਿਆਂ ਦੀ ਪੜ੍ਹਾਈ, ਘਰ ਚ ਮੈਡਮ ਇਕੱਲੀ, ਪ੍ਰਭੂ ਆਪੇ ਦੀਵਾ ਰੱਖਦਾ ਸੀ ਜਗਦਾ।ਅਧਿਆਪਕ ਗੁਰੂ.…………!
ਹੁਣ ਭਗਵੰਤ ਮਾਨ ਚਲਾਈ ਮੁਹਿੰਮ, ਦਿੱਖ ਸਕੂਲਾਂ, ਡਿਸਪੈਂਸਰੀਆਂ ਦੀ ਸੰਵਾਰਨ ਦੀ। ਸਮਾਰਟ ਸਕੂਲਾਂ ਨਾਲੋਂ ਸਮਾਰਟ ਅਧਿਆਪਕ, ਵੱਧ ਜ਼ਰੂਰੀ, ਸੁਧਾਰਨ ਲਈ। ਦਾਰੂ ਆਪ ਛੱਡਣੀ ਪਊ, ਦੂਸਰਿਆਂ ਦੇ ਨਸ਼ੇ ਛੁਡਾਉਣ ਲਈ। ਪਰਉਪਕਾਰ ਦੇ ਕੰਮ ਕਰਨੇ ਪੈਣੇ, ਠੱਗਾਂ ਦੇ ਟੋਲੇ ਤੋਂ ਆਪਣੇ ਆਪ ਨੂੰ ਬਚਾਉਣ ਲਈ।ਅਧਿਆਪਕ ਗੁਰੂ ……….!

ਅਮਰਜੀਤ ਸਿੰਘ ਤੂਰ

ਪਿੰਡ ਕੁਲਬੁਰਛਾਂਜ਼ਿਲਾ ਪਟਿਆਲਾ ਹਾਲ-ਆਬਾਦ #639/40ਏ ਚੰਡੀਗੜ੍ਹ। ਫੋਨ ਨੰਬਰ : 9878469639

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸਿਵਲ ਹਸਪਤਾਲ ਬੰਗਾ ਵਿਖੇ ਮਮਤਾ ਦਿਵਸ ਮਨਾਇਆ ਗਿਆ।
Next articleਯੂਨਾਈਟਿਡ ਸਿੱਖਜ਼ ਦੇ ਵਲੰਟੀਅਰਾਂ ਨੇ ਹੜ੍ਹ ਪੀੜਤਾਂ ਲਈ ਲੁਧਿਆਣਾ ਤੋਂ ਰਾਹਤ ਸਮੱਗਰੀ ਕੀਤੀ ਰਵਾਨਾ