(ਸਮਾਜ ਵੀਕਲੀ) ਅਧਿਆਪਕ ਦਿਵਸ ਤੇ ਵਿਸ਼ੇਸ਼ ਜੀਵਨ ਵਿੱਚ ਸਫਲ ਹੋਣ ਲਈ ਸਿੱਖਿਆ ਦਾ ਅਹਿਮ ਯੋਗਦਾਨ ਹੁੰਦਾ ਹੈ lਸਿੱਖਿਆ ਕਿਸੇ ਵੀ ਰੂਪ ਵਿੱਚ ਜਾਂ ਕਿਸੇ ਵੀ ਉਮਰ ਵਿੱਚ ਪ੍ਰਾਪਤ ਕੀਤੀ ਜਾ ਸਕਦੀ ਹੈ lਉੰਝ ਤਾਂ ਮਨੁੱਖ ਅੰਤ ਸਮੇਂ ਤੱਕ ਸਿੱਖਦਾ ਹੀ ਰਹਿੰਦਾ ਹੈ। ਜੀਵਨ ਵਿੱਚ ਜਨਮ ਦੇਣ ਵਾਲੇ ਮਾਤਾ ਪਿਤਾ ਹੁੰਦੇ ਹਨ lਪਰ ਜਿਉਣ ਦਾ ਅਸਲ ਤਰੀਕਾ ਸਿਖਾਉਣ ਵਾਲੇ ਅਧਿਆਪਕ ਹੁੰਦੇ ਹਨ lਅਧਿਆਪਕ ਤੋਂ ਹੀ ਗਿਆਨ ਲੈ ਕੇ ਸਫਲਤਾ ਦੇ ਸਿਖਰ ਤੇ ਪਹੁੰਚਿਆ ਜਾ ਸਕਦਾ ਹੈ। ਇਸ ਕਰਕੇ ਅਧਿਆਪਕ ਦੇ ਸਨਮਾਨ ਵਿੱਚ ਹੀ ਅਧਿਆਪਕ ਦਿਵਸ ਹਰ ਸਾਲ 5 ਸਤੰਬਰ ਨੂੰ ਮਨਾਇਆ ਜਾਂਦਾ ਹੈ। ਡਾਕਟਰ ਰਾਧਾ ਕ੍ਰਿਸ਼ਨਨ ਦਾ ਜਨਮ 5 ਸਤੰਬਰ 1888 ਨੂੰ ਹੋਇਆ ਸੀllਉਹ ਭਾਰਤ ਦੇ ਸਾਬਕਾ ਰਾਸ਼ਟਰਪਤੀ, ਅਧਿਆਪਕ ਤੇ ਦਾਰਸ਼ਨਿਕ ਸਨl ਉਹ ਬਨਾਰਸ, ਮੈਸੂਰ,ਆਕਸਫੋਰਡ ਵਰਗੀਆਂ ਕਈ ਮਸ਼ਹੂਰ ਯੂਨੀਵਰਸਿਟੀਆਂ ਵਿੱਚ ਪ੍ਰੋਫੈਸਰ ਰਹੇl ਉਹਨਾਂ ਨੇ ਜੀਵਨ ਦੇ 40 ਸਾਲ ਅਧਿਆਪਨ ਕੀਤਾ l ਭਾਰਤ ਵਿੱਚ 5 ਸਤੰਬਰ 1962 ਤੋਂ ਅਧਿਆਪਕ ਦਿਵਸ ਹਰ ਸਾਲ ਮਨਾਇਆ ਜਾਂਦਾ ਹੈ। ਸਕੂਲਾਂ ਵਿੱਚ ਅਧਿਆਪਕ ਦਿਵਸ ਸਮਾਗਮ: ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਵਿੱਚ 5 ਸਤੰਬਰ ਨੂੰ ਸੱਭਿਆਚਾਰਕ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨl ਜਿਸ ਵਿੱਚ ਵਿਦਿਆਰਥੀ ਸਕਿਟ, ਭਾਸ਼ਣ,ਕਵਿਤਾਵਾਂ, ਨ੍ਰਿਤ ਪੇਸ਼ ਕਰਦੇ ਹਨ l ਵਿਦਿਆਰਥੀ ਆਪਣੇ ਅਧਿਆਪਕਾਂ ਨੂੰ ਪਿਆਰ ਸਤਿਕਾਰ ਵਜੋਂ ਤੋਹਫੇ,ਫੁੱਲ ਦਿੰਦੇ ਹਨ l ਇਸ ਦਿਨ ਅਧਿਆਪਕ ਆਰਾਮ ਕਰਦੇ ਹਨ ਅਤੇ ਵਿਦਿਆਰਥੀ ਅਧਿਆਪਕ ਬਣ ਕੇ ਪੜਾਉਂਦੇ ਹਨ lਵਿਦਿਆਰਥੀ ਅਧਿਆਪਕ ਬਣ ਕੇ ਬਹੁਤ ਖੁਸ਼ ਹੁੰਦੇ ਹਨ l ਵਿਦਿਆਰਥੀਆਂ ਵਿੱਚ ਜਿੰਮੇਵਾਰੀ ਦੀ ਭਾਵਨਾ ਪੈਦਾ ਹੁੰਦੀ ਹੈ l ਵਿਦਿਆਰਥੀ ਮਨੋਰੰਜਨ ਭਰੀਆਂ ਗਤੀਵਿਧੀਆਂ ਕਰਵਾਉਂਦੇ ਹਨ। ਇਸ ਤਰ੍ਹਾਂ ਕਰਨ ਨਾਲ ਵਿਦਿਆਰਥੀਆਂ ਵਿੱਚ ਨਵਾਂ ਉਤਸ਼ਾਹ ਪੈਦਾ ਹੁੰਦਾ ਹੈ। ਇਸ ਦਿਨ ਅਧਿਆਪਕਾਂ ਵਿੱਚ ਵੀ ਬਹੁਤ ਉਤਸ਼ਾਹ ਹੁੰਦਾ ਹੈ ਜਦੋਂ ਉਹ ਆਪਣੇ ਵਿਦਿਆਰਥੀਆਂ ਨੂੰ ਪੜਾਉਂਦੇ ਵੇਖਦੇ ਹਨ l ਇਸ ਤਰ੍ਹਾਂ ਅਧਿਆਪਕ ਦਿਵਸ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਆਪਸੀ ਕੜੀ ਨੂੰ ਮਜਬੂਤ ਕਰਦਾ ਹੈ lਅਧਿਆਪਕ ਦਿਵਸ ਤੇ ਅਧਿਆਪਕਾਂ ਵਿੱਚ ਆਪਣੇ ਕਿੱਤੇ ਪ੍ਰਤੀ ਹੋਰ ਸਮਰਪਣ ਅਤੇ ਜੁੰਮੇਵਾਰੀ ਦੀ ਭਾਵਨਾ ਪਰਪੱਖ ਹੁੰਦੀ ਹੈ l
ਹਰਜਿੰਦਰ ਕੌਰ
ਈਟੀਟੀ ਅਧਿਆਪਕਾ
ਸਪਸ ਭੂੰਦੜ (ਬਠਿੰਡਾ)
9417195339
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly