( ਨਿਯਮਾਂ ਅਨੁਸਾਰ ਡਿਊਟੀ ਸਥਾਨ ਜਾਂ ਰਿਹਾਇਸ਼ ਦੇ ਨੇੜੇ ਲਾਈਆਂ ਜਾਣ– ਡੀ ਟੀ ਐੱਫ ਆਗੂ)
(ਸਮਾਜ ਵੀਕਲੀ) ਭਾਰਤ ਸਰਕਾਰ ਦੁਆਰਾ ਜਨਗਣਨਾ 2027 ਲਈ ਅਧਿਆਪਕਾਂ ਸਮੇਤ ਵੱਖ-ਵੱਖ ਮੁਲਾਜ਼ਮਾਂ ਦੀਆਂ ਡਿਊਟੀਆਂ ਬਤੌਰ ਗਿਣਤੀਕਾਰ ਤੇ ਸੁਪਰਵਾਈਜ਼ਰ ਵਜੋਂ ਤਹਿਸੀਲਦਾਰ ਪੱਧਰ ਤੇ ਲਗਾਈਆਂ ਗਈਆਂ ਹਨ। ਇਹਨਾਂ ਡਿਊਟੀਆਂ ਦੀਆਂ ਟ੍ਰੇਨਿੰਗਾਂ ਹੋ ਚੁੱਕੀਆਂ ਹਨ ਤੇ ਟ੍ਰੇਨਿੰਗ ਦੌਰਾਨ ਅਧਿਆਪਕਾਂ ਨੂੰ ਕਿਹਾ ਗਿਆ ਸੀ ਕਿ ਤੁਹਾਡੀ ਡਿਊਟੀ ਤੁਹਾਡੀ ਰਿਹਾਇਸ਼ ਜਾਂ ਡਿਊਟੀ ਸਥਾਨ ਦੇ ਨੇੜੇ ਲਗਾਈ ਜਾਵੇਗੀ ਪਰ ਅਧਿਆਪਕਾਂ ਨੂੰ ਸ਼ਨੀਵਾਰ ਨੂੰ ਆਏ ਟੈਕਸਟ ਸੰਦੇਸ਼ਾਂ ਅਨੁਸਾਰ ਜਦੋੰ ਡਿਊਟੀ ਸਥਾਨ ਦਾ ਪਤਾ ਲੱਗਾ ਕਿ ਬਹੁ ਗਿਣਤੀ ਵਿੱਚ ਅਧਿਆਪਕਾਂ ਖਾਸਕਰ ਔਰਤ ਅਧਿਆਪਕਾਵਾਂ ਦੀਆਂ ਡਿਊਟੀਆਂ ਉਹਨਾਂ ਦੀ ਰਿਹਾਇਸ਼ ਤੇ ਡਿਊਟੀ ਸਥਾਨ ਤੋਂ ਲੱਗਭਗ 25-25 ਤੇ 30-30 ਕਿਲੋਮੀਟਰ ਦੂਰ ਲਗਾਈਆਂ ਗਈਆ ਹਨ। ਡੈਮੋਕ੍ਰੇਟਿਕ ਟੀਚਰਜ ਫਰੰਟ ਪੰਜਾਬ ਜਿਲ੍ਹਾ ਲੁਧਿਆਣਾ ਦੇ ਪ੍ਰਧਾਨ ਰਮਨਜੀਤ ਸਿੰਘ ਸੰਧੂ, ਸਕੱਤਰ ਰੁਪਿੰਦਰਪਾਲ ਸਿੰਘ ਗਿੱਲ ਤੇ ਮੀਤ ਪ੍ਰਧਾਨ ਬਲਵੀਰ ਸਿੰਘ ਬਾਸੀਆਂ ਨੇ ਪ੍ਰੈੱਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਤਹਿਸੀਲਦਾਰ ਦਫ਼ਤਰ ਜਗਰਾਉਂ ਵੱਲੋਂ ਭੇਜੀਆਂ ਡਿਊਟੀਆਂ ਚ ਬਲਾਕ ਸਿੱਧਵਾਂ ਬੇਟ 2 ਅਧੀਨ ਆਉਂਦੇ ਕਈ ਸਕੂਲਾਂ ਦੀਆਂ ਔਰਤ ਅਧਿਆਪਕਾਵਾਂ ਕਰਮਜੀਤ ਕੌਰ ਨੂੰ ਸਵੱਦੀ ਕਲਾਂ ਤੋਂ ਮੁਦਾਰਪੁਰਾ, ਕਿਰਨਦੀਪ ਕੌਰ ਨੂੰ ਰਾਣਕੇ ਤੋਂ ਗੋਰਸ਼ੀਆਂ ਖਾਨ ਮੁਹੰਮਦ, ਕਮਲਦੀਪ ਕੌਰ ਨੂੰ ਲੀਹਾਂ ਤੋਂ ਅਹਿੰਗਰਾਂ, ਹਰਪ੍ਰਤਾਪ ਸਿੰਘ ਨੂੰ ਸਵੱਦੀ ਕਲਾਂ ਤੋਂ ਸਲੇਮਪੁਰਾ, ਰਮਨਦੀਪ ਸਿੰਘ ਨੂੰ ਸਵੱਦੀ ਕਲਾਂ ਤੋਂ ਕੋਠੇ ਰਾਹਲਾਂ ਆਦਿ 25 -30 ਕਿਲੋਮੀਟਰ ਦੂਰ ਭੇਜਿਆ ਗਿਆ ਹੈ। ਡੈਮੋਕ੍ਰੇਟਿਕ ਟੀਚਰਜ ਫਰੰਟ ਪੰਜਾਬ ਵੱਲੋਂ ਇਸ ਦੀ ਸਖ਼ਤ ਨਿਖੇਧੀ ਕੀਤੀ ਗਈ। ਅਧਿਆਪਕਾਂ ਚ ਪਾਈ ਜਾ ਰਹੀ ਬੇਚੈਨੀ ਨੂੰ ਮੁੱਖ ਰੱਖ ਕੇ ਜਿਲ੍ਹਾ ਆਗੂਆਂ ਵੱਲੋਂ ਪ੍ਰੈੱਸ ਦੇ ਮਾਧਿਅਮ ਰਾਹੀਂ ਤਹਿਸੀਲਦਾਰ ਦਫ਼ਤਰ ਜਗਰਾਉਂ ਨੂੰ ਅਪੀਲ ਗਈ ਕਿ ਇਹਨਾਂ ਅਧਿਆਪਕਾਂ ਦੀਆਂ ਡਿਊਟੀਆਂ ਉਹਨਾਂ ਦੀ ਰਿਹਾਇਸ਼ ਜਾਂ ਡਿਊਟੀ ਵਾਲੇ ਸਥਾਨ ਦੇ ਨੇੜੇ ਲਗਾਈਆਂ ਜਾਣ ਤਾਂ ਜੋ ਇਹਨਾਂ ਨੂੰ ਡਿਊਟੀ ਕਰਨ ਵਿੱਚ ਕੋਈ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਇਸ ਸਬੰਧ ਵਿੱਚ ਤਹਿਸੀਲਦਾਰ ਜਗਰਾਉਂ ਨੂੰ ਜੱਥੇਬੰਦੀ ਵੱਲੋਂ ਸੋਮਵਾਰ ਨੂੰ ਮਾਸ- ਡੈਪੂਟੇਸ਼ਨ ਵੀ ਮਿਲਿਆ ਜਾਵੇਗਾ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



