(ਸਮਾਜ ਵੀਕਲੀ)
ਹਨੇਰੇ ਵਿੱਚ ਜੋ ਰਾਹ ਨੇ ਦਿਖਾਉਂਦੇ,
ਖੁਦ ਜਲ ਕੇ ਜੋ ਗਿਆਨ ਦੇ ਦੀਵੇ ਜਗਾਉਂਦੇ,
ਅਧਿਆਪਕ, ਗੁਰੂ ਤੇ ਉਸਤਾਦ ਅਖਵਾਉਂਦੇ।
ਔਖੇ ਸਬਕ ਨੂੰ ਜੋ ਸੌਖਾ ਬਣਾਉਂਦੇ,
ਬੇੜੀ ਵਾਂਗ ਅਗਿਆਨਤਾ ਦਾ ਸਾਗਰ ਪਾਰ ਕਰਾਉਂਦੇ,
ਅਧਿਆਪਕ, ਗੁਰੂ ਤੇ ਉਸਤਾਦ ਅਖਵਾਉਂਦੇ।
ਜੱਜ, ਵਕੀਲ, ਡਾਕਟਰ ਦੀ ਨੇ ਹੋਂਦ ਬਣਾਉਂਦੇ,
ਸੰਸਾਰ ਵਿੱਚ ਉੱਚਾ ਰੁਤਬਾ ਤਾਹੀਂਓ ਪਾਉਂਦੇ,
ਅਧਿਆਪਕ, ਗੁਰੂ ਤੇ ਉਸਤਾਦ ਅਖਵਾਉਂਦੇ।
ਆਪਣੇ ਹੱਕਾਂ ਲਈ ਅੱਜ ਜੋ ਧਰਨੇ ਲਾਉਂਦੇ,
ਲਾਠੀਆਂ ਦੀ ਮਾਰ ਤੇ ਪਾਈ ਦੀ ਵਛਾਰ ਹੰਢਾਉਂਦੇ,
ਅਧਿਆਪਕ, ਗੁਰੂ ਤੇ ਉਸਤਾਦ ਅਖਵਾਉਂਦੇ।
ਬੱਚਿਓ ਅਧਿਆਪਕਾਂ ਨੂੰ ਦੇਵੋ ਅਦਬ ਤੇ ਸਤਿਕਾਰ,
ਕਿਉਂਕਿ ਇਹ ਨੇ ਕਰਦੇ ਸੱਚੀ ਸੁੱਚੀ ਕਾਰ,
ਕੱਚੀ ਮਿੱਟੀ ਨੂੰ ਜੋ ਸੋਨਾ ਨੇ ਬਣਾਉਂਦੇ,
ਅਧਿਆਪਕ, ਗੁਰੂ ਤੇ ਉਸਤਾਦ ਅਖਵਾਉਂਦੇ ਨੇ।
ਹਰਦੀਪ ਕੌਰ
ਪੰਜਾਬੀ ਅਧਿਆਪਕਾ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛਾਜਲੀ ਜ਼ਿਲ੍ਹਾ ਸੰਗਰੂਰ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly