ਗੜ੍ਹਸ਼ੰਕਰ (ਸਮਾਜ ਵੀਕਲੀ) ( ਬਲਵੀਰ ਚੌਪੜਾ ) ਪੰਜਾਬ ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਲਾਗੂ ਕਰਨ ਲਈ 18 ਨਵੰਬਰ 2022 ਦੇ ਅਧੂਰੇ ਨੋਟੀਫਿਕੇਸ਼ਨ ਦੀਆਂ ਦੀਆਂ ਕਾਪੀਆਂ ਗੌਰਮਿੰਟ ਟੀਚਰਜ਼ ਯੂਨੀਅਨ ਬਲਾਕ ਇੱਕ ਦੇ ਆਗੂਆਂ ਪਵਨ ਕੁਮਾਰ ਗੋਇਲ, ਰਾਜਕੁਮਾਰ ਤੇ ਪੁਰਾਣੀ ਪੈਨਸ਼ਨ ਬਹਾਲੀ ਆਗੂ ਸੰਦੀਪ ਬਡੇਸਰੋਂ ਦੀ ਦੀ ਅਗਵਾਈ ਵਿੱਚ ਸਾੜ ਕੇ ਪੰਜਾਬ ਸਰਕਾਰ ਪ੍ਰਤੀ ਸਖ਼ਤ ਰੋਸ ਦਾ ਇਜ਼ਹਾਰ ਕੀਤਾ ਗਿਆ। ਇਸ ਸਮੇਂ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇ ਪੰਜਾਬ ਸਰਕਾਰ ਨੇ ਆਪਣੇ ਕੀਤੇ ਵਾਅਦੇ ਮੁਤਾਬਿਕ ਪੁਰਾਣੀ ਪੈਨਸ਼ਨ ਦੀ ਬਹਾਲੀ ਨਾ ਕੀਤੀ ਤਾਂ ਨਵੀਂ ਪੈਨਸ਼ਨ ਨੀਤੀ ਤੋਂ ਪੀੜਿਤ ਮੁਲਾਜ਼ਮ ਸੰਘਰਸ਼ ਦੁਆਰਾ ਸਰਕਾਰ ਦੇ ਨੱਕ ਵਿਚ ਦਮ ਕਰ ਦੇਣਗੇ ਅਤੇ ਹਰ ਹਾਲਤ ਵਿੱਚ ਪੁਰਾਣੀ ਪੈਨਸ਼ਨ ਲਾਗੂ ਕਰਵਾ ਕੇ ਹੀ ਸਾਹ ਲੈਣਗੇ। ਇਸ ਸਮੇਂ ਇਹ ਮੰਗ ਵੀ ਕੀਤੀ ਗਈ ਵਿਭਾਗ ਵਿਚ ਵੱਖ ਵੱਖ ਸਕੀਮਾਂ ਅਧੀਨ ਕੰਮ ਕਰਦੇ ਸਾਰੇ ਅਧਿਆਪਕਾਂ ਨੂੰ ਰੈਗੂਲਰ ਸਕੇਲ ਵਿਚ ਪੱਕਾ ਕੀਤਾ ਜਾਵੇ । ਇਸ ਸਮੇਂ ਜਸਵਿੰਦਰ ਸਿੰਘ,ਭੁਪਿੰਦਰ ਕੌਰ,ਮਨਮੋਹਨ ਸਿੰਘ, ਸੀਮਾ ,ਜਤਿੰਦਰ ਕੌਰ,ਮਨੀਸ਼ਾ , ਜਯੋਤੀ ਰਾਣਾ, ਬਲਵਿੰਦਰ ਸਿੰਘ, ਬਲਵੰਤ ਸਿੰਘ ਹਾਜ਼ਿਰ ਸਨ। ਇਸ ਦੌਰਾਨ ਪੈਨਸ਼ਨਰ ਐਸੋਸੀਏਸ਼ਨ ਗੜ੍ਹਸ਼ੰਕਰ ਦੇ ਆਗੂਆਂ ਸਰੂਪ ਚੰਦ, ਬਲਵੰਤ ਰਾਮ ,ਸ਼ਾਮ ਸੁੰਦਰ ਅਤੇ ਜਗਦੀਸ਼ ਰਾਇ,ਕੇਸ਼ਵ ਦੱਤ, ਸੋਹਣ ਸਿੰਘ ਟੋਨੀ ਨੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਦੇ ਸੰਘਰਸ਼ ਦੀ ਪੁਰਜ਼ੋਰ ਹਮਾਇਤ ਕੀਤੀ ਹੈ ਅਤੇ ਕਿਹਾ ਹੈ ਐਸੋਸੀਏਸ਼ਨ ਪੁਰਾਣੀ ਪੈਨਸ਼ਨ ਬਹਾਲੀ ਦੇ ਸੰਘਰਸ਼ ਵਿਚ ਵੱਧ ਚੜ੍ਹ ਕੇ ਹਿੱਸਾ ਪਵੇਗੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly