ਅਧਿਆਪਕ ਦਲ ਪੰਜਾਬ ਦੀ ਕਪੂਰਥਲਾ ਇਕਾਈ ਦੀ ਮੀਟਿੰਗ ਹੋਈ, ਸਿੱਖਿਆ ਵਿਭਾਗ ਵਲੋਂ ਵਾਪਸ ਲਈਆਂ ਗ੍ਰਾਂਟਾਂ ਜਲਦ ਜਾਰੀ ਕੀਤੀਆਂ ਜਾਣ -ਝੰਡ ,ਧੰਜੂ

ਸ.ਮਨਜਿੰਦਰ ਸਿੰਘ ਧੰਜੂ ਜਨਰਲ ਸਕੱਤਰ ਕਪੂਰਥਲਾ
ਕਪੂਰਥਲਾ, (ਸਮਾਜ ਵੀਕਲੀ) (ਕੌੜਾ)- ਅਧਿਆਪਕ ਦਲ ਪੰਜਾਬ ਦੀ ਕਪੂਰਥਲਾ ਇਕਾਈ ਦੀ ਮੀਟਿੰਗ ਸੁਖਦਿਆਲ ਸਿੰਘ ਝੰਡ ਜਿਲ੍ਹਾ ਪ੍ਰਧਾਨ ਕਪੂਰਥਲਾ, ਸ: ਮਨਜਿੰਦਰ ਸਿੰਘ ਧੰਜੂ ਜਨਰਲ ਸਕੱਤਰ , ਲੈਕਚਰਾਰ ਰਜੇਸ਼ ਜੌਲੀ, ਸ: ਭਜਨ ਸਿੰਘ ਮਾਨ ਤੇ ਸ਼੍ਰੀ ਰਮੇਸ਼ ਭੇਟਾ ਸੂਬਾਈ ਆਗੂਆਂ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ।ਮੀਟਿੰਗ ਵਿੱਚ ਆਗੂਆਂ ਨੇ ਪੰਜਾਬ ਸਰਕਾਰ ਵਲੋਂ ਫਰਵਰੀ ਤੇ ਮਾਰਚ ਮਹੀਨਾ ਵਿੱਚ ਪੀ ਐਫ ਐਮ   ਐਸ ਪੋਰਟਲ ਤੇ ਜਾਰੀ ਗ੍ਰਾਂਟਾਂ ਵਾਪਸ ਲੈਣ ਕਰਕੇ ਸਕੂਲ਼ਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਬਹੁਤ ਸਾਰੇ ਸਕੂਲਾਂ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਉਪਰ ਸਕੂਲ ਮੁੱਖੀ ਆਪਣੀ ਜੇਬਾਂ ਵਿਚੋਂ ਹਜਾਰਾਂ ਰੁਪਏ ਖਰਚ ਕੇ ਕਰਜਾਈ ਹੋ ਗਏ ਹਨ । ਇਸ ਤੋਂ ਇਲਾਵਾ ਬਹੁਤ ਸਾਰੇ ਸਕੂਲ਼ਾਂ ਵਿੱਚ ਵਿਕਾਸ ਕਾਰਜ ਫੰਡਾਂ ਦੀ ਘਾਟ ਕਾਰਣ ਅੱਧਵਾਟੇ ਪਏ ਹਨ । ਜਿਹਨਾਂ ਵੈਂਡਰਜ ਕੋਲੋਂ ਸਮਾਨ ਲਿਆ ਗਿਆ ਹੈ ਉਹ ਸਬੰਧਤ ਸਕੂਲ਼ਾਂ ਕੋਲੋਂ ਰਕਮ ਮੰਗ ਰਹੇ ਹਨ।ਆਗੂਆਂ ਨੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਕਿ ਵਾਪਸ ਲਈਆਂ ਗ੍ਰਾਂਟਾਂ ਨੂੰ ਜਲਦ ਸਕੂਲ਼ਾਂ ਨੂੰ ਵਾਪਸ ਭੇਜਿਆ ਜਾਵੇ ਤਾਂ ਜੋ ਸਕੂਲ਼ਾਂ ਦੇ ਵਿਕਾਸ ਕਾਰਜਾਂ ਨੂੰ ਪੂਰਾ ਕੀਤਾ ਜਾ ਸਕੇ।ਇਸ ਮੌਕੇ ਸ਼੍ਰੀ ਹਰਦੇਵ ਸਿੰਘ, ਸ: ਗੁਰਮੀਤ ਸਿੰਘ ਖਾਲਸਾ, ਸ਼੍ਰੀ ਮਨੂੰ ਕੁਮਾਰ ਪ੍ਰਾਸ਼ਰ, ਡਾਕਟਰ ਅਰਵਿੰਦਰ ਸਿੰਘ ਭਰੋਤ, ਲੈਕਚਰਾਰ ਵਨੀਸ਼ ਸ਼ਰਮਾ, ਸ਼੍ਰੀ ਰੋਸ਼ਨ ਲਾਲ, ਕੋਚ ਮਨਦੀਪ ਸਿੰਘ , ਕੋਚ ਜਤਿੰਦਰ ਸਿੰਘ ਸ਼ੈਲੀ, ਸ: ਵੱਸਣਦੀਪ ਸਿੰਘ ਜੱਜ, ਸ: ਸੁਖਜਿੰਦਰ ਸਿਮਘ ਢੋਲਣ, ਸ਼੍ਰੀ ਅਮਰਜੀਤ ਕਾਲਾਸੰਘਿਆ, ਸ੍ਰੀ ਸ਼ੁੱਭਦਰਸ਼ਨ ਨਰਾਇਣ ਆਨੰਦ, ਸ: ਅਮਰੀਕ ਸਿੰਘ ਰੰਧਾਵਾ, ਸ: ਜਗਜੀਤ ਸਿੰਘ ਮਿਰਜਾਪੁਰ, ਸ਼੍ਰੀ ਰਕੇਸ਼ ਕੁਮਾਰ ਕਾਲਾਸੰਘਿਆ, ਸ਼੍ਰੀ ਪਰਵੀਨ ਕੁਮਾਰ, ਕਮਲਜੀਤ ਸਿੰਘ ਮੇਜਰਵਾਲ, ਪ੍ਰਿੰਸੀਪਲ ਮਨਜੀਤ ਸਿੰਘ ਕਾਂਜਲੀ, ਰਾਜਨਜੋਤ ਸਿੰਘ ਖਹਿਰਾ, ਰਜੀਵ ਸਹਿਗਲ, ਮਨਜੀਤ ਸਿੰਘ ਥਿੰਦ, ਵਿਜੈ ਕੁਮਾਰ ਭਵਾਨੀਪੁਰ, ਸੁਰਿੰਦਰ ਕੁਮਾਰ ਭਵਾਨੀਪੁਰ, ਕੋਚ ਮਨਿੰਦਰ ਸਿੰਘ ਰੂਬਲ, ਅਮਨ ਸੂਦ, ਸ਼ਾਮ ਕੁਮਾਰ ਤੋਗਾਵਾਲਾ, ਮਨਜੀਤ ਸਿੰਘ ਤੋਗਾਂਵਾਲ, ਰਣਜੀਤ ਸਿੰਘ ਮੋਠਾਂਵਾਲਾ, ਜੋਗਿੰਦਰ ਸਿੰਘ, ਸਤੀਸ਼ ਟਿੱਬਾ, ਟੋਨੀ ਕੌੜਾ, ਸਰਬਜੀਤ ਸਿੰਘ ਔਜਲਾ, ਰੇਸ਼ਮ ਸਿੰਘ ਰਾਮਪੁਰੀ, ਕੋਚ ਕੁਲਬੀਰ ਸਿੰਘ ਕਾਲੀ , ਪਰਦੀਪ ਕੁਮਾਰ ਵਰਮਾ , ਹਰਸਿਮਰਤ ਸਿੰਘ ਥਿੰਦ, ਜਤਿੰਦਰ ਸਿੰਘ ਸੰਧੂ, ਅਮਰਜੀਤ ਸਿੰਘ ਡੈਨਵਿੰਡ, ਮਨੋਜ ਟਿੱਬਾ, ਬਿਕਰਮਜੀਤ ਸਿੰਘ ਮੰਨਣ, ਮਨਦੀਪ ਸਿੰਘ ਔਲਖ, ਅਮਨਦੀਪ ਸਿੰਘ ਵੱਲਣੀ, ਨਰਿੰਦਰ ਭੰਂਡਾਰੀ, ਜਰਨੈਲ ਸਿੰਘ ਡੁਮੇਲੀ, ਮਹਾਂਵੀਰ, ਜਗਤਾਰ ਸਿੰਘ ਮੰਡ, ਪਾਰਸ ਧੀਰ, ਸੰਦੀਪ ਮੰਡ, ਗੁਰਦੇਵ ਸਿੰਘ ਧੰਮਮਬਾਦਸ਼ਾਹਪੁਰ, ਆਦਿ ਹਾਜਰ ਸਨ।
ਸ. ਅਮਰੀਕ ਸਿੰਘ ਬਲਾਕ ਪ੍ਰਧਾਨ ਸੁਲਤਾਨਪੁਰ ਲੋਧੀ ਕਪੂਰਥਲਾ

ਅਮਰਜੀਤ ਮੀਤ ਪ੍ਰਧਾਨ ਕਪੂਰਥਲਾ
ਸ.ਸੁਖਦਿਆਲ ਸਿੰਘ ਝੰਡ ਪ੍ਰਧਾਨ ਜਿਲਾ ਕਪੂਰਥਲਾ
ਸ.ਗੁਰਮੀਤ ਸਿੰਘ ਖਾਲਸਾ ਸੀਨੀਅਰ ਮੀਤ ਪ੍ਰਧਾਨ ਕਪੂਰਥਲਾ
ਅਮਨਦੀਪ ਸਿੰਘ ਵਾਲਨੀ
ਰਾਕੇਸ਼
Previous articleਬਾਬਾ ਬੀਰ ਸਿੰਘ ਬਲੱਡ ਡੋਨਰ ਸੋਸਾਇਟੀ ਬੂਲਪੁਰ ਵਧੀਆ ਸੇਵਾਵਾਂ ਬਦਲੇ ਸਨਮਾਨਿਤ
Next articleSAMAJ WEEKLY 28/06/2024