ਅਧਿਆਪਕ ਵਿਦਿਆਰਥੀ ਪ੍ਰੇਮ ਮਾਮਲਾ, ਇਨਸਾਫ਼ ਲਈ ਲੁਧਿਆਣਾ ਚੰਡੀਗੜ੍ਹ ਰੋਡ ਜਾਮ ਕੀਤਾ

ਮਾਛੀਵਾੜਾ ਸਾਹਿਬ (ਸਮਾਜ ਵੀਕਲੀ) ਸਮਰਾਲਾ ਬਲਬੀਰ ਸਿੰਘ ਬੱਬੀ 
ਪਿਛਲੇ ਦਸ ਕੁ ਦਿਨ ਤੋਂ ਨੇੜਲੇ ਪਿੰਡ ਜਟਾਣਾ ਦੇ ਸਰਕਾਰੀ ਸਕੂਲ ਅਧਿਆਪਕਾ ਤੇ ਵਿਦਿਆਰਥੀ ਪ੍ਰੇਮ ਮਾਮਲਾ ਸਾਹਮਣੇ ਆਇਆ ਸੀ। ਸਰਕਾਰੀ ਸਕੂਲ ਜਟਾਣਾ ਦੀ ਅਧਿਆਪਕਾ ਨੇ ਸਰਕਾਰੀ ਸਕੂਲ ਜਟਾਣਾ ਦੇ ਵਿਦਿਆਰਥੀ ਕਰਨਪ੍ਰੀਤ ਸਿੰਘ ਨਾਲ ਪਿਆਰ ਦਾ ਚੱਕਰ ਚਲਾਇਆ ਜਦੋਂ ਅਧਿਆਪਕ ਦੇ ਪਰਿਵਾਰ ਨੂੰ ਇਸ ਬਾਰੇ ਮੋਬਾਈਲ ਫੋਨ ਰਾਹੀਂ ਪਤਾ ਲੱਗਾ ਤਾਂ ਉਹਨਾਂ ਨੇ ਕਰਨਪ੍ਰੀਤ ਸਿੰਘ ਨੂੰ ਧਮਕੀਆਂ ਦੇ ਧਮਕਾਉਣਾ ਸ਼ੁਰੂ ਕਰ ਦਿੱਤਾ।
   19 ਸਾਲਾ ਵਿਦਿਆਰਥੀ ਕਰਨਪ੍ਰੀਤ ਸਿੰਘ ਇੰਨਾ ਡਰ ਗਿਆ ਕਿ ਉਸਨੇ ਕਟਾਣੀ ਦੇ ਪੁਲ ਉੱਤੋਂ ਸਰਹੰਦ ਨਹਿਰ ਵਿੱਚ ਛਾਲ ਮਾਰ ਕੇ ਆਪਣੇ ਜੀਵਨ ਲੀਲਾ ਸਮਾਪਤ ਕਰ ਲਈ ਨਹਿਰ ਵਿੱਚੋਂ ਉਸ ਦੀ ਲਾਸ਼ ਵੀ ਬਰਾਮਦ ਹੋ ਚੁੱਕੀ ਹੈ ਪਰ ਪਰਿਵਾਰ ਨੂੰ ਮਾਮਲੇ ਵਿੱਚ ਇਨਸਾਫ ਨਹੀਂ ਮਿਲਿਆ ।ਇਥੋਂ ਨਜ਼ਦੀਕੀ ਪਿੰਡ ਰਾਮਪੁਰ ਦੀ ਅਧਿਆਪਕਾ ਜੋ ਸਰਕਾਰੀ ਸਕੂਲ ਵਿੱਚ ਪੜਾਉਂਦੀ ਸੀ ਉਸਦੇ ਪਰਿਵਾਰਕ ਮੈਂਬਰਾਂ ਉੱਪਰ ਕਰਨਪ੍ਰੀਤ ਦੇ ਕਤਲ ਦਾ ਮਾਮਲਾ ਦਰਜ ਹੋਇਆ ਪਰ ਪਰਿਵਾਰਕ ਮੈਂਬਰ ਹਾਲੇ ਤੱਕ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹਨ। ਪਰਿਵਾਰ ਵੱਲੋਂ ਇਨਸਾਫ ਲੈਣ ਦੇ ਲਈ ਅੱਜ ਇਲਾਕਾ ਨਿਵਾਸੀਆਂ ਤੇ ਜਥੇਬੰਦੀਆਂ ਦੇ ਨਾਲ ਮਿਲ ਕੇ ਪੁਲਿਸ ਚੌਂਕੀ ਕਟਾਣੀ ਕਲਾਂ ਦੇ ਅੱਗੇ ਚੰਡੀਗੜ੍ਹ ਲੁਧਿਆਣਾ ਸੜਕ ਨੂੰ ਜਾਮ ਕਰ ਦਿੱਤਾ ਤਾਂ ਕਿ ਪੁਲਿਸ ਤੇ ਪ੍ਰਸ਼ਾਸਨ ਦੀ ਜਾਗ ਖੁੱਲ ਸਕੇ ਇਸ ਸਬੰਧੀ ਪਰਿਵਾਰਕ ਮੈਂਬਰਾਂ ਨੇ ਸਿੱਧੇ ਤੌਰ ਉੱਤੇ ਪੁਲਿਸ ਉੱਤੇ ਇਲਜ਼ਾਮ ਲਾਉਂਦਿਆਂ ਕਿਹਾ ਕਿ ਪੁਲਿਸ ਨੇ ਜਿੱਥੇ ਅਧਿਆਪਕਾਂ ਦੇ ਪਰਿਵਾਰ ਤੋਂ ਪੈਸੇ ਲਏ ਹਨ ਉਥੇ ਹੀ ਸਿਆਸੀ ਪੁਸ਼ਤ ਪਨਾਹੀ ਦੇ ਹੇਠ ਉਨਾਂ ਦੀ ਗ੍ਰਿਫਤਾਰੀ ਨਹੀਂ ਕੀਤੀ ਜਾ ਰਹੀ ਇਹ ਵੀ ਪਤਾ ਲੱਗਾ ਹੈ ਕਿ ਅਧਿਆਪਕਾ ਦਾ ਦਿਓਰ ਜਿਸ ਨੇ ਧਮਕੀਆਂ ਦਿੱਤੀਆਂ ਸਨ ਉਹ ਵਿਦੇਸ਼ ਜਾ ਚੁੱਕਾ ਹੈ। ਅੱਜ ਵੱਖ ਵੱਖ ਸਮਾਜ ਸੇਵੀ ਜਥੇਬੰਦੀਆਂ ਨੇ ਇਸ ਧਰਨਾ ਪ੍ਰਦਰਸ਼ਨ ਵਿੱਚ ਸ਼ਾਮਿਲ ਹੋ ਕੇ ਪਰਿਵਾਰ ਲਈ ਇਨਸਾਫ ਦੀ ਮੰਗ ਕੀਤੀ ਹੈ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਜਦੋਂ ਅਸੀਂ ਪੁਲਿਸ ਨੂੰ ਗਿਰਫਤਾਰੀ ਲਈ ਕਹਿੰਦੇ ਹਾਂ ਤਾਂ ਅੱਗੋਂ ਪੁਲਿਸ ਦਾ ਜਵਾਬ ਹੁੰਦਾ ਹੈ ਕਿ ਸਾਨੂੰ ਤੁਸੀਂ ਉਹ ਵਿਅਕਤੀ ਦੱਸੋ ਜਾਂ ਸਾਨੂੰ ਫੜਾਓ। ਪਰਿਵਾਰ ਦਾ ਕਹਿਣਾ ਹੈ ਕਿ ਇੱਕ ਤਾਂ ਸਾਡਾ ਨੌਜਵਾਨ ਪੁੱਤਰ ਚਲਾ ਗਿਆ ਤੇ ਉੱਤੋ ਸਾਨੂੰ ਇਨਸਾਫ ਨਹੀਂ ਮਿਲ ਰਿਹਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਬੀਸੀਐਸ ਨੇ ਬੇਬੇ ਨਾਨਕੀ ਕਾਲਜ ਮਿਠੜਾ ‘ਚ 100 ਤੋਂ ਵੱਧ ਫਲਦਾਰ ਪੌਦੇ ਲਗਾਏ, ਧਰਤੀ ਦੀ ਤਪਸ਼ ਨੂੰ ਘੱਟ ਕਰਨ ਲਈ ਵੱਧ ਤੋਂ ਵੱਧ ਪੌਦੇ ਲਗਾਵਾਂਗੇ-ਅਟਵਾਲ
Next articleਕਬੱਡੀ ਨੂੰ ਪ੍ਰਫੁੱਲਿਤ ਕਰਨ ਦੇ ਮੰਤਵ ਨਾਲ ਕਬੱਡੀ ਐਸਸੀਏਸ਼ਨ ਆਫ ਆਸਟਰੇਲੀਆ ਦਾ ਗਠਨ ਕੀਤਾ