ਉਸਤਾਦ ਗਾਇਕ ਪੀਤਮ ਦਾਸ ਪ੍ਰੀਤੂ ਦੀ ਬੇਵਕਤੀ ਮੌਤ ਤੇ ਦੁੱਖ਼ ਦਾ ਪ੍ਰਗਟਾਵਾ

ਉਸਤਾਦ ਗਾਇਕ ਪੀਤਮ ਦਾਸ ਪ੍ਰੀਤੂ

ਕਪੂਰਥਲਾ, (ਸਮਾਜ ਵੀਕਲੀ) (ਕੌੜਾ)– ਉਸਤਾਦ ਸ਼੍ਰੀ ਪ੍ਰੀਤਮ ਦਾਸ ( ਪ੍ਰੀਤੂ ਕਪੂਰਥਲੇ ਵਾਲੇ)  ਬੀਤੇ ਦਿਨੀ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਪਰਮਾਤਮਾ ਦੇ ਚਰਨਾਂ ਵਿੱਚ ਜਾ ਬਿਰਾਜੇ ਹਨ। ਉਨ੍ਹਾਂ ਦੇ ਗਾਇਕੀ ਅਤੇ ਕਵਾਲੀ ਵਿੱਚ ਅਣਗਿਣਤ ਸ਼ਾਗਿਰਦ ਹਨ। ਉਨ੍ਹਾਂ ਕਾਫ਼ੀ ਸਮਾਂ ਨਕਲਚੀ ਕਲਾਕਾਰਾਂ ਨਾਲ ਵੀ ਕੰਮ  ਕੀਤਾ। ਉਸਤਾਦ ਪ੍ਰੀਤੂ ਕਪੂਰਥਲੇ ਵਾਲਿਆਂ ਦਾ ਪ੍ਰਸਿੱਧ ਗੀਤ ‘ਸੁਣੀਂ ਮਾਲਕਾ ਮੇਰੀ ਕੂਕ ਪਪੀਹੇ ਵਾਲੀ’  ਸੀ।  ਜੋ ਉਨ੍ਹਾਂ ਪਦਮ ਸ਼੍ਰੀ ਹੰਸ ਰਾਜ ਹੰਸ ਨਾਲ ਗਾਇਆ ਸੀ। ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ, ਅੰਤਰਰਾਸ਼ਟਰੀ ਪੱਧਰ ਦੇ ਪ੍ਰਸਿੱਧ ਲੋਕ ਗਾਇਕ ਦਲਵਿੰਦਰ ਦਿਆਲਪੁਰੀ, ਜਗਜੀਤ ਖੋਸਲਾ, ਗਾਇਕ ਹਰਪ੍ਰੀਤ ਰੰਧਾਵਾ, ਕੌਮਾਂਤਰੀ ਸ਼ਾਇਰ ਕੰਵਰ ਇਕਬਾਲ ਸਿੰਘ ਪ੍ਰਧਾਨ ਸਿਰਜਣਾ ਕੇਂਦਰ (ਰਜਿ.) ਕਪੂਰਥਲਾ ਗੁਰਪ੍ਰੀਤ ਰੰਧਾਵਾ, ਯੁਵਕ ਸੇਵਾਵਾਂ ਵਿਭਾਗ ਜਲੰਧਰ ਦੇ ਸਹਾਇਕ ਡਾਇਰੈਕਟਰ ਸ੍ਰੀ ਰਵੀ ਦਾਰਾ ਤੇ ਕੋਰੀਓਗ੍ਰਾਫਰ ਵਿਕਰਮਜੀਤ ਵਿੱਕੀ ਨੇ ਉਨ੍ਹਾਂ ਦੇ ਬੇਵਕਤ ਅਕਾਲ ਚਲਾਣੇਂ ਉੱਪਰ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬੇਟੀ ਬਚਾਓ ਬੇਟੀ ਪੜ੍ਹਾਓ ਤਹਿਤ ਰੋਜ਼ਗਾਰ ਕਮ ਸਵੈ ਰੋਜ਼ਗਾਰ ਮੇਲਾ ਕਰਵਾਇਆ
Next article“ਗ਼ਦਰੀ ਇਨਕਲਾਬੀ ਸ਼ਹੀਦ ਕਰਤਾਰ ਸਿੰਘ ਸਰਾਭਾ”