(ਸਮਾਜ ਵੀਕਲੀ)
ਟੀਚਰ ਫੈਸਟ ਆਇਆ
ਅਧਿਆਪਕਾ ਨੇ ਖ਼ੂਬ ਸਜਾਇਆ
ਕੱਚੀਆਂ ਇੱਟਾਂ ਨਾਲ ਤਾਜ ਬਣਾਇਆ
ਡੁੱਬਦਿਆਂ ਕਿਸ਼ਤੀਆਂ ਨੂੰ ਜਹਾਜ਼ ਬਣਾਇਆ
ਟੀਚਰ ਫੈਸਟ ਆਇਆ …..
ਗੁਣਵਾਨ ਅਧਿਆਪਕਾਂ ਨੇ
ਆਪਣਾ ਵੱਖਰਾ ਜਜ਼ਬਾ ਵਿਖਾਇਆ
ਸਕੂਲ ਸਿੱਖਿਆ ਵਿਭਾਗ ਨੇ ਟੀਚਰ ਫੈਸਟ ਚਲਾ ਕੇ
ਟੀਚਰਾਂ ਲਈ ਨਵਾਂ ਪਲੇਟਫਾਰਮ ਬਣਾਇਆ
ਟੀਚਰ ਫੈਸਟ ਆਇਆ …..
ਹਰ ਵਿਸ਼ੇ ਵਿੱਚ ਮੇਲੇ ਲਗਾ ਕੇ
ਸਾਵਣ ਨੂੰ ਵੀ ਰੰਗੀਨ ਬਣਾਇਆ
ਵੱਖ ਵੱਖ ਰਾਕੇਟ ਦੇ ਰਾਜ
ਮੈਥ ਦੇ ਹਾਈਟਸ ਆਫ਼ ਡਿਸਟੈਂਸ
ਸਾਇੰਸ ਲਾਅ ਆਫ ਰਿਫਲੈਕਸ਼ਨ
ਹੱਲ ਕਰ ਕਲਰਫੁੱਲ ਸਜਾਇਆ
ਟੀਚਰ ਫੈਸਟ ਆਇਆ ……
ਸਾਵਣ ਦੇ ਮੇਲੇ ਨੂੰ
ਪ੍ਰਤਿਭਾਵਾਨ ਅਧਿਆਪਕਾਂ ਦੀਆਂ
ਪ੍ਰਤਿਭਾਵਾਂ ਨਾਲ ਸਜਾਇਆ
ਸਿੱਖਿਆ ਵਿਭਾਗ ਨੇ ਅਨੋਖਾ ਮੇਲਾ ਲਗਾਇਆ
ਟੀ ਐਲ ਐਮ ਗੇਮਸ ਵੀਡਿਓਗੇਮਜ਼
ਵੱਖ ਵੱਖ ਮਾਡਲਾਂ ਨਾਲ
ਟੀਚਰ ਫੈਸਟ ਨੂੰ ਹੀ ਸਾਵਣ ਮੇਲਾ ਬਣਾਇਆ
ਟੀਚਰ ਫੈਸਟ ਨੂੰ ਹੀ ਸਾਵਣ ਮੇਲਾ ਬਣਾਇਆ
ਟੀਚਰ ਫੈਸਟ ਆਇਆ
ਅਧਿਆਪਕਾ ਨੇ ਖ਼ੂਬ ਸਜਾਇਆ
ਰਜਨੀ ਜੱਗਾ
ਲੈਕਚਰਰ ਡਾਈਟ ਫ਼ਿਰੋਜ਼ਪੁਰ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly