ਪਰਸੰਨਤਾ ਨੇ 48 ਅਧਿਆਪਕਾਂ ਨੂੰ ਡਾਕਟਰ ਰਾਧਾ ਕ੍ਰਿਸ਼ਨਨ ਐਵਾਰਡ ਦਿੱਤਾ
ਕਪੂਰਥਲਾ , (ਸਮਾਜ ਵੀਕਲੀ) (ਕੌੜਾ)– ਪੰਜਾਬ ਰਿਜਨ ਸਟੇਟ/ ਨੈਸ਼ਨਲ ਐਵਾਰਡੀ ਟੀਚਰਜ਼ ਐਸੋਸੀਏਸ਼ਨ (ਪਰਸੰਨਤਾ) ਵਲੋਂ ਸਿੱਖਿਆ ਵਿਭਾਗ ਸਕੂਲਜ਼ ਦੇ ਸਹਿਯੋਗ ਨਾਲ ਅਧਿਆਪਕ ਦਿਵਸ ਨੂੰ ਸਮਰਪਿਤ ਚੌਥਾ ਜ਼ਿਲਾ ਪੱਧਰੀ ਸਰਵਪੱਲੀ ਡਾਕਟਰ ਰਾਧਾਕ੍ਰਿਸ਼ਨਨ ਐਵਾਰਡ ਸਮਾਗਮ ਕਰਵਾਇਆ ਗਿਆ। ਪਰਸੰਨਤਾ ਦੇ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਪਾਲ ਸਟੇਟ ਐਵਾਰਡੀ ਨੇ ਦਸਿਆ ਕਿ ਪ੍ਰਸੰਨਤਾ ਦੇ ਸੂਬਾ ਪ੍ਰਧਾਨ ਰੌਸ਼ਨ ਖੈੜਾ ਸਟੇਟ ਐਵਾਰਡੀ ਦੀ ਸਰਪ੍ਰਸਤੀ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਲ੍ਹੇਰਖਾਨ ਪੁਰ ਵਿਖੇ ਪ੍ਰਿੰਸੀਪਲ ਰਵਿੰਦਰ ਕੌਰ ਸਟੇਟ ਐਵਾਰਡੀ ਦੀ ਅਗਵਾਈ ‘ਚ ਕਰਵਾਏ ਗਏ ਇਸ ਸਮਾਗਮ ‘ਚ ਜ਼ਿਲੇ ਦੇ ਅਠਤਾਲੀ ਸਕੂਲ ਮੁਖੀ ਅਤੇ ਅਧਿਆਪਕ ਸਾਹਿਬਾਨ ਨੂੰ ਸਰਵਪੱਲੀ ਡਾਕਟਰ ਰਾਧਾਕ੍ਰਿਸ਼ਨਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ‘ਚ ਜ਼ਿਲ੍ਹਾ ਸਿੱਖਿਆ ਅਫ਼ਸਰ ਦਲਜਿੰਦਰ ਕੌਰ ਸਟੇਟ ਐਵਾਰਡੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦਕਿ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਰਾਜੇਸ਼ ਕੁਮਾਰ ਸਟੇਟ ਐਵਾਰਡੀ ਅਤੇ ਬਲਵਿੰਦਰ ਸਿੰਘ ਬੱਟੂ ਤੋਂ ਇਲਾਵਾ ਸਾਬਕਾ ਜ਼ਿਲ੍ਹਾ ਸਿੱਖਿਆ ਗੁਰਭਜਨ ਸਿੰਘ ਲਾਸਾਨੀ , ਪ੍ਰਿੰਸੀਪਲ ਅਮਰੀਕ ਨੰਢਾ, ਸਰਵਣ ਸਿੰਘ ਔਜਲਾ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਇਸ ਸਮਾਗਮ ਵਿੱਚ ਉੱਘੇ ਵਿਦਵਾਨ ਡਾਕਟਰ ਆਸਾ ਸਿੰਘ ਘੁੰਮਣ ਅਤੇ ਪ੍ਰੋਫੈਸਰ ਕੁਲਵੰਤ ਔਜਲਾ ਨੇ ਮੁੱਖ ਬੁਲਾਰਿਆਂ ਵਜੋਂ ਐਵਾਰਡੀਜ਼ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਆਪਣੇ ਹੀ ਆਦਰਸ਼ ਅਧਿਆਪਕ ਦੀਆਂ ਸਾਖੀਆਂ ਸੁਣਾ ਕੇ ਕੌਮ ਦੇ ਨਿਰਮਾਤਾ ਅਧਿਆਪਕ ਵਰਗ ਦੀਆਂ ਲਾਸਾਨੀ ਕੁਰਬਾਨੀਆਂ ਦਾ ਬਾਕਮਾਲ ਜ਼ਿਕਰ ਕੀਤਾ। ਮੰਚ ਸੰਚਾਲਨ ਕਰਦਿਆਂ ਪਰਸੰਨਤਾ ਦੇ ਸੂਬਾ ਪ੍ਰਧਾਨ ਰੌਸ਼ਨ ਖੈੜਾ ਸਟੇਟ ਐਵਾਰਡੀ ਨੇ ਪਰਸੰਨਤਾ ਦੇ ਉਦੇਸ਼ਾਂ ਦਾ ਵਰਨਣ ਕਰਦਿਆਂ ਕਿਹਾ ਕਿ ਪਰਸੰਨਤਾ ਹੀ ਸਿੱਖਿਆ ਵਿਭਾਗ ਚ ਅਜਿਹੀ ਐਸੋਸੀਏਸ਼ਨ ਹੈ , ਜਿਸਦਾ ਮਕਸਦ ਸਰਕਾਰੀ ਸਕੂਲਾਂ ‘ਚ ਸਿੱਖਿਆ ਦਾ ਵਾਤਾਵਰਨ ਸਿਰਜਣਾ, ਸਿਖਿਆ ਵਿਭਾਗ ਚ ਸਮਰਪਿਤ ਸੇਵਾਵਾਂ ਦੇ ਵਿਭਾਗ ਦੇ ਸਾਹਾਂ ਵਰਗੇ ਕਰਮਯੋਗੀ ਅਧਿਆਪਕਾਂ ਦਾ ਸਨਮਾਨ ਕਰਨਾ ਹੈ। ਉਨ੍ਹਾਂ ਕਿਹਾ ਕਿ ਪਰਸੰਨਤਾ ਦੇ ਵਿਧਾਨ ਅਨੁਸਾਰ ਮੌਕੇ ਦੀ ਸਰਕਾਰ ਦੇ ਸਿਖਿਆ ਮੰਤਰੀ ਇਸ ਐਸੋਸੀਏਸ਼ਨ ਦੇ ਮੁੱਖ ਸਰਪ੍ਰਸਤ ਹੁੰਦੇ ਹਨ , ਮੌਜੂਦਾ ਸਿਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੀ ਹੀ ਦੂਰਦ੍ਰਿਸ਼ਟੀ ਦਾ ਪ੍ਰਮਾਣ ਹੈ ਕਿ ੨੦੧੮ ਤੋਂ ਬਾਅਦ ਰਾਜ ਪੁਰਸਕਾਰ ਹਾਸਿਲ ਕਰਨ ਵਾਲੇ ਅਧਿਆਪਕਾਂ ਨੂੰ ਸੇਵਾ ਮੁਕਤੀ ਤੋਂ ਮਿਲਣ ਵਾਲਾ ਇੱਕ ਸਾਲ ਦਾ ਵਾਧਾ ਜੋ ਅਧਿਆਪਕ ਵਿਰੋਧੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਲੋਂ ਰੋਕ ਦਿੱਤਾ ਗਿਆ ਸੀ, ਨੂੰ ਮੁੜ ਚਾਲੂ ਕਰਵਾ ਕੇ ਪੰਜਾਬ ਰਿਜਨ ਸਟੇਟ/ ਨੈਸ਼ਨਲ ਐਵਾਰਡੀਜ਼ ਟੀਚਰਜ਼ ਐਸੋਸੀਏਸ਼ਨ ( ਪਰਸੰਨਤਾ ) ਦਾ ਮਾਣ ਰੱਖਦੇ ਹੋਏ ਸਟੇਟ ਐਵਾਰਡੀਜ਼ ਅਧਿਆਪਕਾਂ ਦਾ ਸਨਮਾਨ ਬਹਾਲ ਕੀਤਾ। ਖੈੜਾ ਨੇ ਕਿਹਾ ਕਿ ਪੂਰੇ ਪੰਜਾਬ ਦੀਆਂ ਜ਼ਿਲ੍ਹਾ ਪੱਧਰੀ ਪਰਸੰਨਤਾ ਇਕਾਈਆਂ ਜਿੱਥੇ ਜ਼ਿਲਾ ਸਿੱਖਿਆ ਅਫਸਰਾਂ ਦਾ ਸਹਿਯੋਗ ਕਰਦੀਆਂ ਹਨ ਉਥੇ ਅਧਿਆਪਕ ਵਰਗ ਦੇ ਸਤਿਕਾਰ ਅਤੇ ਸਨਮਾਨ ਲਈ ਜ਼ਿਲ੍ਹਾ ਅਧਿਕਾਰੀਆਂ ਦਾ ਸਹਿਯੋਗ ਵੀ ਲੈਂਦੀਆਂ ਹਨ । ਉਨਾਂ ਕਿਹਾ ਕਿ ਜੁਗਾੜ ਵਾਦੀ ਕਿਸਮ ਦੇ ਐਵਾਰਡੀਜ਼ ਅਧਿਆਪਕ ਪਰਸੰਨਤਾ ਦੇ ਹਾਣੀ ਨਾ ਹੋਣ ਕਰਕੇ ਨਾਲ ਖੜਨ ਤੋਂ ਅਸਮਰੱਥ ਰਹਿੰਦੇ ਹਨ। ਉਨਾਂ ਕਿਹਾ ਕਿ ਲੱਤਾਂ ਖਿੱਚਣ ਵਾਲੇ ਅਧਿਆਪਕ ਹੀ ਸਿੱਖਿਆ ਵਿਭਾਗ ਦੇ ਦੋਖੀ ਹਨ , ਜਿਨ੍ਹਾਂ ਦੀ ਬਦੌਲਤ ਅੱਜ ਲੋਕਾਂ ਦਾ ਸਰਕਾਰੀ ਸਕੂਲਾਂ ਤੋਂ ਮੋਹ ਭੰਗ ਹੋ ਰਿਹਾ ਹੈ। ਉਨਾਂ ਕਿਹਾ ਕਿਹਾ ਕਿ ਜ਼ਿਲਾ ਕਪੂਰਥਲਾ ਭਾਗਾਂ ਵਾਲਾ ਹੈ ਜਿੱਥੇ ਜ਼ਿਲਾ ਸਿੱਖਿਆ ਅਫਸਰ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਕਰਮਯੋਗੀ ਰਹੇ ਹਨ ਅਤੇ ਸਟੇਟ ਐਵਾਰਡੀ ਹਨ , ਜੋ ਜ਼ਿਲ੍ਹੇ ਚ ਸਿੱਖਿਆ ਦਾ ਵਾਤਾਵਰਨ ਸਿਰਜਣ ਲਈ ਪੱਬਾਂ ਭਾਰ ਕਾਰਜਸ਼ੀਲ ਹਨ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਦਲਜਿੰਦਰ ਕੌਰ ਸਟੇਟ ਐਵਾਰਡੀ ਨੇ ਸਰਵਪੱਲੀ ਡਾਕਟਰ ਰਾਧਾਕ੍ਰਿਸ਼ਨਨ ਐਵਾਰਡ ਹਾਸਲ ਕਰਨ ਵਾਲੇ ਸਮੂਹ ਸਕੂਲ ਮੁਖੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਪਰਸੰਨਤਾ ਦੀਆਂ ਸਾਰਥਿਕ ਕੋਸ਼ਿਸ਼ਾਂ ਦਾ ਹੀ ਨਤੀਜਾ ਹੈ ਕਿ ਇਸ ਸਾਲ ਵੀ ਪੰਜਾਬ ਸਰਕਾਰ ਸਾਡੇ ਜ਼ਿਲ੍ਹੇ ਦੇ ਤਿੰਨ ਅਧਿਆਪਕਾਂ ਨੂੰ ਰਾਜ ਪੁਰਸਕਾਰ ਦੇ ਕੇ ਰਾਜ ਪੱਧਰੀ ਸਮਾਗਮ ‘ਚ ਸਨਮਾਨਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਪਰਸੰਨਤਾ ਦੀ ਇਹ ਰਵਾਇਤ ਵੀ ਚੰਗੀ ਲੱਗਦੀ ਹੈ ਕਿ ਹਰ ਸਾਲ ਕਿਸੇ ਨਾ ਕਿਸੇ ਸਟੇਟ/ ਨੈਸ਼ਨਲ ਐਵਾਰਡੀ ਦੇ ਸਕੂਲ ਨੂੰ ਹੀ ਮੰਗ ਅਨੁਸਾਰ ਸਮਾਗਮ ਕਰਵਾਉਣ ਦਾ ਮੌਕਾ ਦਿੱਤਾ ਜਾਂਦਾ ਹੈ, ਅਤੇ ਅਗਲੇ ਸਾਲ ਦਾ ਸਮਾਗਮ ਵੀ ਸਰਕਾਰੀ ਹਾਈ ਸਕੂਲ ਭਦਾਸ ਵਿੱਖੇ ਸਟੇਟ ਐਵਾਰਡੀ ਜਸਵਿੰਦਰ ਪਾਲ ਨੂੰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕਰਨ ਨਾਲ ਜਿਹੜੇ ਅਧਿਆਪਕਾਂ ਨੂੰ ਜ਼ਿਲ੍ਹਾ ਪੱਧਰੀ ਸਮਾਗਮ ਚ ਸਨਮਾਨਿਤ ਕੀਤਾ ਜਾਂਦਾ ਹੈ, ਉਹ ਐਵਾਰਡੀਜ਼ ਦੇ ਖੂਬਸੂਰਤ ਸਕੂਲਾਂ ਨੂੰ ਦੇਖ ਕੇ ਪ੍ਰੇਰਿਤ ਹੁੰਦੇ ਹਨ। ਉਨ੍ਹਾਂ ਪ੍ਰਿੰਸੀਪਲ ਰਵਿੰਦਰ ਕੌਰ ਸਟੇਟ ਐਵਾਰਡੀ ਨੂੰ ਸ਼ਾਬਾਸ਼ ਦਿੰਦੇ ਹੋਏ ਕਿਹਾ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਲ੍ਹੇਰਖਾਨ ਨੂੰ ਦੇਖ ਕੇ ਹੀ ਹਰ ਕੋਈ ਵਿਦਿਆਰਥੀ ਅਤੇ ਮਾਤਾ ਫ਼ਖ਼ਰ ਕਰ ਸਕਦਾ ਹੈ ਅਤੇ ਸਕੂਲ ਦੇ ਸੋ ਫੀਸਦੀ ਨਤੀਜੇ ਅਤੇ ਸੂਬਾ ਪੱਧਰੀ ਮੈਰਿਟ ‘ਚ ਵਿਦਿਆਰਥੀਆਂ ਦਾ ਨਾਮ ਚਮਕਣਾ ਹੀ ਇਸ ਸ਼ਾਨਦਾਰ ਸਮਾਗਮ ਦੀ ਗਵਾਹੀ ਭਰਦਾ ਹੈ। ਇਸ ਮੌਕੇ ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ ਗੁਰਭਜਨ ਲਸਾਨੀ, ਪ੍ਰਿੰਸੀਪਲ ਅਮਰੀਕ ਨੰਢਾ, ਪ੍ਰਿੰਸੀਪਲ ਗੁਰਚਰਨ ਸਿੰਘ ਚਾਹਲ , ਸਰਵਣ ਸਿੰਘ ਔਜਲਾ ਨੈਸ਼ਨਲ ਐਵਾਰਡੀ ਨੇ ਵੀ ਅਧਿਆਪਕ ਵਰਗ ਦੇ ਸਤਿਕਾਰ ਚ ਬੋਲਦੇ ਹੋਏ ਸਕੂਲਾਂ ‘ਚ ਵਰਕ ਕਲਚਰ ਸਥਾਪਿਤ ਕਰਨ ਉੱਤੇ ਜ਼ੋਰ ਦਿੱਤਾ।
ਪਰਸੰਨਤਾ ਦੇ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਪਾਲ ਸਟੇਟ ਐਵਾਰਡੀ ਨੇ ਦਸਿਆ ਕਿ ਸਰਵਪੱਲੀ ਡਾਕਟਰ ਰਾਧਾਕ੍ਰਿਸ਼ਨਨ ਐਵਾਰਡ ਹਾਸਲ ਕਰਨ ਵਾਲਿਆਂ ‘ਚ ਪ੍ਰਿੰਸੀਪਲ ਗੁਰਚਰਨ ਸਿੰਘ ਚਾਹਲ ਕਾਲਾ ਸੰਘਿਆਂ, ਪ੍ਰਿੰਸੀਪਲ ਨਵਚੇਤਨ ਸਿੰਘ ਗਰਲਜ ਕਪੂਰਥਲਾ,, ਪ੍ਰਿੰਸੀਪਲ ਡਾਕਟਰ ਤੇਜਿੰਦਰ ਪਾਲ ਸਿੰਘ ਸੋਈ ਕਪੂਰਥਲਾ, ਪ੍ਰਿੰਸੀਪਲ ਕਮਲਜੀਤ ਕੋਰ ਬੱਸੀ, ਪ੍ਰਿੰਸੀਪਲ ਲੀਨਾ ਸ਼ਰਮਾ ਦਿਆਲਪੁਰ, ਪ੍ਰਿੰਸੀਪਲ ਮਹਿੰਦਰ ਕੌਰ ਧਾਲੀਵਾਲ ਬੇਟ, ਪ੍ਰਿੰਸੀਪਲ ਆਸ਼ਾ ਰਾਣੀ ਡਡਵਿੰਡੀ, ਪ੍ਰਿੰਸੀਪਲ ਅਨੁਰਾਗ ਭੱਲਾ ਖੈੜਾ ਦੋਨਾਂ, ਲੈਕ. ਡਾਕਟਰ ਧਿਆਨ ਸਿੰਘ ਭਗਤ ਤਲਵੰਡੀ ਚੌਧਰੀਆਂ, ਲੈਕ.ਅਰਵਿੰਦਰ ਸਿੰਘ ਸੈਦੋਵਾਲ, ਐਸ ਐਸ ਟੀ ਅਧਿਆਪਕ ਦਵਿੰਦਰ ਸ਼ਰਮਾ ਢੁੱਡੀਆ ਵਾਲਾ, ਦੀਦਾਰ ਸਿੰਘ ਡਡਵਿੰਡੀ , ਸੁਖਵਿੰਦਰ ਕੌਰ ਬਲ੍ਹੇਰਖਾਨ ਪੁਰ, ਅਗਰੇਜ਼ੀ ਅਧਿਆਪਕਾ ਸੁਰਿੰਦਰ ਕੌਰ ਛੰਨਾ ਸ਼ੇਰ ਸਿੰਘ , ਵਿਗਿਆਨ ਅਧਿਆਪਕ ਕ੍ਰਿਸ਼ਨ ਕੁਮਾਰ ਸ਼ਰਮਾ ਮੁੱਦੋਵਾਲ , ਨਿਸ਼ਾ ਸ਼ਰਮਾ ਬਲੇਰਖਾਨ ਪੁਰ, ਪੰਜਾਬੀ ਅਧਿਆਪਕ ਅਮਰਜੀਤ ਸੰਧੂ ਚੱਠਾ, ਰਾਜਵਿੰਦਰ ਕੌਰ ਸੈਦਪੁਰ, ਗਣਿਤ ਅਧਿਆਪਕਾ ਚੰਦਨ ਕਪਿਲਾ ਸ਼ੇਖੂਪੁਰ, ਹਿੰਦੀ ਅਧਿਆਪਕਾ ਸ਼ਰਨਜੀਤ ਅਮਰ ਮੰਗੂਪੁਰ, ਪੂਜਾ ਸੈਦੋਵਾਲ , ਡੀਪੀਈ ਜਸਵਿੰਦਰ ਸਿੰਘ ਸਿੱਧਵਾਂ ਦੋਨਾ, ਪੀਟੀਆਈ ਦੇਸ ਰਾਜ ਸੋਈ ਫਗਵਾੜਾ, ਵੋਕੇਸ਼ਨਲ ਮਾਸਟਰ ਹੁੰਦਾ ਸਿੰਘ ਟਿੱਬਾ, ਐਗਰੀਕਲਚਰ ਟ੍ਰੇਨਰ ਜਗਦੀਪ ਸਿੰਘ ਸਿੱਧਵਾਂ ਦੋਨਾਂ, ਕੰਪਿਊਟਰ ਫੈਕਲਟੀ ‘ਚ ਦਵਿੰਦਰ ਘੁੰਮਣ ਦਫ਼ਤਰ ਜ਼ਿਲ੍ਹਾ ਸਿੱਖਿਆ ਅਫ਼ਸਰ, ਹਰਪ੍ਰੀਤ ਕੌਰ ਖੈੜਾ ਦੋਨਾਂ, ਪ੍ਰਦੀਪ ਸਿੰਘ ਫੱਤੂਢੀਂਗਾ, ਸੁਖਵੰਤ ਸਿੰਘ ਭਦਾਸ, ਅਵਿਨਾਸ਼ ਭੱਲਾ ਸਿੱਧਵਾਂ ਦੋਨਾ, ਆਰਟ ਐਂਡ ਕਰਾਫਟ ਟੀਚਰ ਜਗਦੇਵ ਸਿੰਘ ਕਾਹਲੋ ਕਬੀਰ ਪੁਰ ਤੋਂ ਇਲਾਵਾ ਐਲੀਮੈਂਟਰੀ ਵਿਭਾਗ ਚੋਂ ਜੈਮਲ ਸਿੰਘ ਸੈਂਟਰ ਹੈਂਡ ਟੀਚਰ ਸ਼ੇਖੂਪੁਰ , ਜਸਪ੍ਰੀਤ ਕੌਰ ਸੈਂਟਰ ਹੈਡ ਟੀਚਰ ਹਮੀਰਾ, ਰਚਨਾ ਪੁਰੀ ਸ਼ੇਖੂਪੁਰ , ਕੰਵਲਪ੍ਰੀਤ ਸਿੰਘ ਕੌੜਾ ਜੈਨਪੁਰ ਅਤੇ ਮਨੋਹਰ ਲਾਲ ਹੈਡ ਟੀਚਰ ਮਾਧੋ ਝੰਡਾ ਆਦਿ ਸਨ। ਪਰਸੰਨਤਾ ਕਪੂਰਥਲਾ ਵਲੋਂ ਪ੍ਰਿੰਸੀਪਲ ਬਿਕਰਮਜੀਤ ਸਿੰਘ ਥਿੰਦ ਸਟੇਟ ਐਵਾਰਡੀ,ਪ੍ਰਿੰਸੀਪਲ ਮਨਜੀਤ ਸਿੰਘ ਕਾਂਜਲੀ, ਸਤਨਾਮ ਸਿੰਘ ਸੇਖੋਂ ਨੈਸ਼ਨਲ ਐਵਾਰਡੀ, ਲੱਖਪਤ ਰਾਏ ਪ੍ਰਭਾਕਰ ਸਟੇਟ ਐਵਾਰਡੀ, ਚਰਨਜੀਤ ਸਿੰਘ ਸਟੇਟ ਐਵਾਰਡੀ, ਸ਼੍ਰਵਣ ਕੁਮਾਰ ਸਟੇਟ ਐਵਾਰਡੀ ਆਦਿ ਨੇ ਸਮਾਗਮ ਨੂੰ ਸਫਲ ਬਨਾਉਣ ਲਈ ਹਰ ਸੰਭਵ ਸਹਾਇਤਾ ਕੀਤੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly