ਕਪੂਰਥਲਾ (ਸਮਾਜ ਵੀਕਲੀ) (ਕੌੜਾ)– ਮਾਤਾ ਭੱਦਰਕਾਲੀ ਮੰਦਿਰ ਸ਼ੇਖੂਪੁਰ ਵਿਖੇ 78ਵੇਂ ਸਾਲਾਨਾ ਇਤਿਹਾਸਿਕ ਮੇਲੇ ਨੂੰ ਮੁੱਖ ਰੱਖਦਿਆਂ ਹੋਇਆਂ ਅਧਿਆਪਕ ਦਲ ਪੰਜਾਬ ਵੱਲੋਂ ਸੁਖਦਿਆਲ ਸਿੰਘ ਝੰਡ ਪ੍ਰਧਾਨ ਦੀ ਅਗਵਾਈ ਵਿੱਚ ਮਾਤਾ ਭੱਦਰਕਾਲੀ ਜੀ ਦੇ ਮੰਦਿਰ ਵਿਚ ਭਜਨ ਸਿੰਘ ਮਾਨ, ਰਮੇਸ਼ ਕੁਮਾਰ ਭੇਟਾਂ, ਸ਼੍ਰੀ ਵਨੀਸ਼ ਪੰਡਿਤ ਜੀ, ਅਮਰਜੀਤ ਕਾਲਾ ਸੰਘਿਆਂ, ਸੁਖਜਿੰਦਰ ਸਿੰਘ ਢੋਲਣ, ਇੰਦਰਜੀਤ ਸਿੰਘ ਖਹਿਰਾ, ਹਰਦੇਵ ਸਿੰਘ ਖਾਨੋਵਾਲ, ਵੱਸਣਦੀਪ ਸਿੰਘ ਜੱਜ, ਡਾਕਟਰ ਅਰਵਿੰਦਰ ਸਿੰਘ ਭਰੋਤ ਪੰਡਿਤ ਮਨੂ ਪਰਾਸ਼ਰ , ਰੌਸ਼ਨ ਕੁਮਾਰ ਦੀ ਹਾਜ਼ਰੀ ਵਿੱਚ ਨਤਮਸਤਿਕ ਹੋ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ । ਇਸ ਦੌਰਾਨ ਉਨ੍ਹਾਂ ਮੰਦਿਰ ਕਮੇਟੀ ਦੇ ਪ੍ਰਧਾਨ ਪ੍ਰਸ਼ੋਤਮ ਪਾਸੀ ਨੇ ਅਧਿਆਪਕ ਦਲ ਦੇ ਸਮੂਹ ਮੈਂਬਰਾਂ ਨੂੰ ਜੀ ਆਇਆਂ ਆਖਿਆ ਤੇ ਅਰਦਾਸ ਕੀਤੀ ਕਿ ਮਾਤਾ ਰਾਣੀ ਸਮੂਹ ਅਧਿਆਪਕ ਵਰਗ ਦੇ ਸਿਰ ਉੱਤੇ ਮਿਹਰ ਭਰਿਆ ਹੱਥ ਰੱਖੇ ਤੇ ਉਹਨਾਂ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਕਰੇ ਚੜ੍ਹਦੀ ਕਲਾ ਬਖਸ਼ੇ। ਇਸ ਮੌਕੇ ਮੰਦਿਰ ਕਮੇਟੀ ਦੇ ਪ੍ਰਧਾਨ ਸ਼੍ਰੀ ਪਰਸ਼ੋਤਮ ਪਾਸੀ ਅਤੇ ਹੋਰ ਮੈਂਬਰ ਸਾਹਿਬਾਨ ਵੱਲੋਂ ਦਲ ਦੇ ਆਏ ਹੋਏ ਸਮੂਹ ਆਹੁਦੇਦਾਰਾਂ ਅਤੇ ਮੈਂਬਰਾਂ ਨੂੰ ਸਿਰੋਪਾਓ ਅਤੇ ਯਾਦ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਅਧਿਆਪਕ ਦਲ ਮਾਤਾ ਭੱਦਰਕਾਲੀ ਦੇ78ਵੇਂ ਸਾਲਾਨਾ ਇਤਿਹਾਸਿਕ ਮੇਲੇ ਦੇ ਸੰਬੰਧ ਵਿੱਚ ਸ਼ੇਖੂਪੁਰ ਮੰਦਰ ਵਿਖੇ ਨਤਮਸਤਕ ਹੋਇਆ
ਅਧਿਆਪਕ ਦਲ ਦੇ ਆਗੂਆਂ ਨੇ ਕੀਤੀ ਸਰਬੱਤ ਦੇ ਭਲੇ ਦੀ ਅਰਦਾਸ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



