ਅਧਿਆਪਕ

ਪਰਮ 'ਪ੍ਰੀਤ' ਬਠਿੰਡਾ* 
(ਸਮਾਜ ਵੀਕਲੀ)
ਸਤਿਕਾਰ ਕਰੋ ਅਧਿਆਪਕ ਦਾ,
ਮੱਥੇ ਗਿਆਨ ਦੀ ਜੋਤ ਜਗਾਉਂਦੇ
ਸੁਪਨਿਆਂ ਨੂੰ ਪਰ ਦਿੰਦੇ ਅੰਬਰੀਂ,
ਉੱਡਣੇ ਦਾ ਵੱਲ ਸਿਖਲਾਉਂਦੇ…
ਗਿਆਨ ਦੇ ਸਾਗਰ ਨੇ ਡੂੰਘੇ,
ਚੂਲੀਆਂ ਭਰ ਕੇ ਜਾਣ ਪਿਲਾਈ ।
ਕੀ ਸਿਫ਼ਤ ਕਰਾਂ ਮੈਂ ਗੁਰੂਆਂ ਦੀ,
ਜੋ ਮੱਥੇ ਕਿਸਮਤ ਦੀ ਰੇਖਾ ਵਾਹੁੰਦੇ ।
ਸਤਿਕਾਰ ਕਰੋ ਅਧਿਆਪਕ ਦਾ,
ਮੱਥੇ ਗਿਆਨ ਦੀ ਜੋਤ ਜਗਾਉਂਦੇ…
ਤੂੰ ਪੈਰੀਂ ਹੱਥ ਲਾ ਉੱਠ ਤੜਕੇ,
ਮਾਪੇ ਨੇ ਪਹਿਲੇ ਅਧਿਆਪਕ ।
ਕਦੇ ਵੀ ਮੰਦਾ ਬੋਲੀਂ ਨਾ,
ਬ੍ਰਹਮ ਗਿਆਨ ਇਹ ਅਖਵਾਉਂਦੇ ।
ਸਤਿਕਾਰ ਕਰੋ ਅਧਿਆਪਕ ਦਾ,
ਮੱਥੇ ਗਿਆਨ ਦੀ ਜੋਤ ਜਗਾਉਂਦੇ…
ਮਾਂ ਤੋਂ ਮਾਂ ਬੋਲੀ ਦੀ ਦਾਤ ਮਿਲੀ,
ਕਦੇ ਨਾ ਬੋਲਣ ਤੋਂ ਸ਼ਰਮਾਈਏ।
ਸਾਂਭ ਲਓ ਮਹਿੰਗੇ ਮੋਤੀਆਂ ਨੂੰ,
ਕਾਮਲ ! ਗੁਰੂ ਏਹੀ ਸਮਝਾਉਂਦੇ ।
ਸਤਿਕਾਰ ਕਰੋ, ਅਧਿਆਪਕ ਦਾ,
 ਮੱਥੇ ਗਿਆਨ ਦੀ ਜੋਤ ਜਗਾਉਂਦੇ…
ਇਹ ਰਾਹ ਦੱਸਦੇ ਨੇ ਮੰਜ਼ਿਲਾਂ ਦੇ,
ਬਾਹਲੀ ਮਿਹਨਤ ਨਾਲ ਪੜਾਉਂਦੇ ।
ਡਾਕਟਰ,ਪਾਈਲਟ ‘ਤੇ ਵਿਗਾਆਨੀ
ਇਹੀ ਅਧਿਆਪਕ ਨੇ ਬਣਾਉਂਦੇ।
ਸਤਿਕਾਰ ਕਰੋ ਅਧਿਆਪਕ ਦਾ,
ਮੱਥੇ ਗਿਆਨ ਦੀ ਜੋਤ ਜਗਾਉਂਦੇ…
ਜਾਚ ਸਿਖਾਉਂਦੇ ਜੀਵਨ ਦੀ,
ਮਿਹਨਤ ਕਰੋ ‘ਤੇ ਨੀਅਤ ਚੰਗੀ ।
ਪ੍ਰੀਤ, ਜੋ ਡਰਣ ਨਾ ਮੁਸ਼ਕਲ ਤੋਂ,
ਉਹ ਉੱਚੀਆਂ ਮੰਜ਼ਲਾਂ ਨੂੰ ਹੱਥ ਪਾਉਂਦੇ,
ਸਤਿਕਾਰ ਕਰੋ ਅਧਿਆਪਕ ਦਾ,
ਮੱਥੇ ਗਿਆਨ ਦੀ ਜੋਤ ਜਗਾਉਂਦੇ….
ਪਰਮ ‘ਪ੍ਰੀਤ’ ਬਠਿੰਡਾ* 
Previous articleਆਓ ! ਕਿਤਾਬਾਂ ਨੂੰ ਬਜਟ ਵਿੱਚ ਥਾਂ ਦੇਈਏ
Next article*ਅਧਿਆਪਕ ਦਿਵਸ……..