ਮਿੱਠੜਾ ਕਾਲਜ ਵਿੱਚ ਤੀਆਂ ਦਾ ਤਿਉਹਾਰ ਮਨਾਇਆ ਗਿਆ

ਨਵਰੀਤ ਕੌਰ ਅਤੇ ਮਹਿਕਪ੍ਰੀਤ ਕੌਰ  ਨੂੰ ਮਿਸ ਤੀਆਂ ਦੇ ਖਿਤਾਬ ਨਾਲ ਨਿਵਾਜਿਆ ਗਿਆ 

ਕਪੂਰਥਲਾ  (ਕੌੜਾ) ਬੇਬੇ  ਨਾਨਕੀ ਯੂਨੀਵਰਸਿਟੀ  ਕਾਲਜ ਮਿੱਠੜਾ ਵਿੱਚ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਦੌਰਾਨ ਕਾਲਜ ਦੀਆਂ ਵਿਦਿਆਰਥਣਾਂ ਵਲੋਂ ਤਿਉਹਾਰ ਨੂੰ ਮਨਾਉਣ ਸਬੰਧੀ ਵੱਖ-ਵੱਖ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ। ਇਸ ਮੌਕੇ  ਮਹਿੰਦੀ ਪ੍ਰਤੀਯੋਗਤਾ ਵਿੱਚ ਸਿਮਰਨਪ੍ਰੀਤ ਕੌਰ ਬੀ.ਐੱਸ.ਸੀ ਨਾਨ ਮੈਡੀਕਲ ਭਾਗ ਪਹਿਲਾ ਨੇ ਪਹਿਲਾ ਸਥਾਨ ਤੇ ਅਵਨੀਤ ਕੌਰ ਮੈਡੀਕਲ ਭਾਗ ਤੀਜਾ ਨੇ ਦੂਜਾ ਸਥਾਨ ਰੀਟਾ ਅਤੇ ਨਵਪ੍ਰੀਤ  ਕੌਰ ਬੀ ਕਾਮ ਭਾਗ  ਪਹਿਲਾ ਨੇ  ਤੀਜਾ ਸਥਾਨ ਸਾਂਝੇ ਤੌਰ ਤੇ ਹਾਸਲ ਕਰਨ ਕੀਤਾ। ਇਸ ਤੋਂ ਇਲਾਵਾ ਰੰਗੋਲੀ  ਮੁਕਾਬਲਾ ਵੀ ਕਰਵਾਇਆ ਗਿਆ। ਜਿਸ ਵਿੱਚ ਪ੍ਰਭਜੋਤ ਕੋਰ ਵੀ ਭਾਗ ਪਹਿਲਾ ਨੇ ਪਹਿਲਾ ਸਥਾਨ ,ਸੋਨੀਆ ਮੱਟੂ ਬੀ ਇਹ ਭਾਗ ਪਹਿਲਾਂ ਨੇ ਦੂਜਾ ਤੇ ਪ੍ਰੀਤੀ ਬੀ ਸੀ ਏ ਭਾਗ  ਦੂਜਾ ਨੇ ਤੀਸਰਾ ਸਥਾਨ ਹਾਸਲ ਕੀਤਾ।

ਇਸ ਤੋਂ ਬਾਅਦ ਕਾਲਜ ਦੀਆਂ ਵਿਦਿਆਰਥਣਾਂ ਨੇ ਵੱਖ ਵੱਖ ਗੀਤਾਂ ਉੱਪਰ ਪੰਜਾਬੀ ਸੱਭਿਆਚਾਰਕ ਨਾਚ ਗਿੱਧੇ ਅਤੇ ਭੰਗੜੇ ਦੀ ਪੇਸ਼ਕਾਰੀ ਕਰਦੇ ਹੋਏ ਰੰਗ ਬੰਨ੍ਹਿਆ। ਅੰਤ ਵਿੱਚ ਮਾਡਲਿੰਗ ਵੀ ਕਰਵਾਈ ਗਈ ।ਜਿਸ ਵਿੱਚ ਵਿਦਿਆਰਥੀ ਨੇ ਪੰਜਾਬੀ ਵੇਸ ਭੂਸ਼ਾ ਵਿੱਚ ਤਿਆਰ ਹੋ ਕੇ ਸੋਹਣੀ ਪੇਸ਼ਕਾਰੀ ਸੱਭਿਆਚਾਰ ਨਾਲ ਸਬੰਧਿਤ ਵਸਤੂਆਂ ਦੇ ਇਸਤੇਮਾਲ ਰਾਹੀਂ ਸ਼ਾਨਦਾਰ ਸਮਾਂ ਬੰਨ੍ਹਿਆ। ਮਾਡਲਿੰਗ ਵਿਚ ਤਰਨਦੀਪ ਕੌਰ ਬੀ.ਐਸ.ਸੀ ਫੈਸ਼ਨ ਡਿਜਾਇਨਿੰਗ ਭਾਗ ਦੂਜਾ ਨੂੰ ਗੁੱਟ ਪਰਮਜੋਤ ਕੌਰ ਦੂਜਾ ਨਵਰੀਤ ਕੌਰ ਬੀਐੱਸਸੀ ਫੈਸ਼ਨ ਡਿਜਾਇਨਿੰਗ ਕੋਮਲਪ੍ਰੀਤ ਕੌਰ ਬੀ ਐਸ ਈ ਫੈਸ਼ਨ ਡਿਜਾਇਨਿੰਗ ਭਾਗ ਦੂਜਾ ਨੂੰ ਗਿੱਧਿਆਂ ਦੀ ਰਾਣੀ, ਪਰਮਜੋਤ ਕੌਰ ਵੀ ਕੰਮ ਭਾਗ ਦੂਜਾ ਤੇ ਨਵਜੋਤ ਕੌਰ ਬੀ ਐਸ ਈ ਫੈਸ਼ਨ ਭਾਗ ਪਹਿਲਾ ਨੂੰ ਸੋਹਣਾ ਹਾਸਾ, ਜਸਲੀਨ  ਕੌਰ ਬੀ ਸੀ ਏ ਭਾਗ ਪਹਿਲਾ ਅਤੇ  ਹਰਮਨਦੀਪ ਕੌਰ ਬੀ ਏ ਭਾਗ ਪਹਿਲਾ ਨੂੰ ਟੋਹਰੀ ਪੰਜਾਬਣ ਮੁਟਿਆਰ, ਦਲਜੀਤ ਕੌਰ ਬੀ ਐਸ ਸੀ ਫੈਸ਼ਨ ਡਿਜ਼ਾਇਨਿੰਗ ਭਾਗ ਦੂਜਾ ਅਤੇ ਪ੍ਰਨੀਤ ਕੌਰ ਬੀ ਐਸ ਸੀ ਭਾਗ ਪਹਿਲਾ ਨੂੰ ਟੌਹਰੀ ਪੰਜਾਬਣ ਦਾ ਮੁਟਿਆਰ ਚੁਣਿਆਂ ਗਿਆ। ਇਸ ਤੋਂ ਇਲਾਵਾ ਨਵਰੀਤ ਕੌਰ ਬੀਐਸਸੀ ਫੈਸ਼ਨ ਡਿਜ਼ਾਇਨਿੰਗ ਭਾਗ ਪਹਿਲਾ ਅਤੇ ਮਹਿਕ ਪ੍ਰੀਤ ਕੌਰ ਬੀ ਐੱਸ ਸੀ ਫੈਸ਼ਨ ਡਿਜਾਇਨਿੰਗ ਭਾਗ ਦੂਜਾ ਨੂੰ ਮਿਸ ਤੀਆਂ ਦੇ ਖਿਤਾਬ ਨਾਲ ਨਿਵਾਜਿਆ ਗਿਆ। ਪ੍ਰਿੰਸੀਪਲ ਡਾਕਟਰ ਦਲਜੀਤ ਸਿੰਘ ਖਹਿਰਾ ਨੇ ਕਾਲਜ ਦੀਆਂ ਸਭ ਧੀਆਂ ਨੂੰ ਤੀਆਂ ਦੇ ਤਿਉਹਾਰ ਦੀਆਂ ਬਹੁਤ-ਬਹੁਤ ਵਧਾਈਆਂ ਦਿੱਤੀਆਂ। ਵਿਦਿਆਰਥੀਆਂ ਵੱਲੋਂ ਕੀਤੇ ਗਏ ਉਪਰਾਲੇ ਤੇ ਅਧਿਆਪਕਾਂ ਵੱਲੋਂ ਉਹਨਾਂ ਉੱਪਰ ਕੀਤੀ ਗਈ ਮਿਹਨਤ ਦੀ ਭਰਪੂਰ ਸ਼ਲਾਘਾ ਕੀਤੀ ਇਸ ਮੌਕੇ ਸਾਰੇ ਸਟਾਫ ਮੈਂਬਰ ਹਾਜ਼ਰ ਸਨ।

Previous articleਪਿੰਡ ਦਾਰੇਵਾਲ ਵਿਖੇ ਸੈਂਟਰ ਸਰਕਾਰ ਦੀਆਂ ਸਕੀਮਾਂ ਸਬੰਧੀ ਭਰਵੀਂ ਮੀਟਿੰਗ ਹੋਈ
Next articleਅਕਾਲੀ ਨੇਤਾ ਕੈਪਟਨ ਹਰਮਿੰਦਰ ਸਿੰਘ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਨੂੰ ਬੇੜੀ ਮੁਹੱਈਆ ਕਰਵਾਈ