HOME ਤਕਸ਼ਿਲਾ ਮਹਾਂਬੁੱਧ ਵਿਹਾਰ ਵਿਖੇ ਬਾਬਾ ਸਾਹਿਬ ਜੀ ਦਾ ਜਨਮ ਦਿਨ ਧੂਮਧਾਮ ਨਾਲ...

ਤਕਸ਼ਿਲਾ ਮਹਾਂਬੁੱਧ ਵਿਹਾਰ ਵਿਖੇ ਬਾਬਾ ਸਾਹਿਬ ਜੀ ਦਾ ਜਨਮ ਦਿਨ ਧੂਮਧਾਮ ਨਾਲ ਮਨਾਇਆ ਗਿਆ

5

ਜਲੰਧਰ    (ਸਮਾਜ ਵੀਕਲੀ)   ( ਪਰਮਜੀਤ ਜੱਸਲ) ਡਾ. ਬੀ. ਆਰ. ਅੰਬੇਡਕਰ ਜੀ ਦਾ 135ਵਾਂ ਜਨਮ ਦਿਵਸ ਤਕਸ਼ਿਲਾ ਮਹਾਂਬੁੱਧ ਵਿਹਾਰ ਕਾਦੀਆਂ, ਲੁਧਿਆਣਾ ਵਿਖੇ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ ।ਭੰਤੇ ਪ੍ਰਿਗਿਆ ਬੋਧੀ ਅਤੇ ਭੰਤੇ ਦਰਸ਼ਨਦੀਪ ਅਤੇ ਭੰਤੇ ਚੰਦਰ ਕੀਰਤੀ ਜੀ ਨੇ ਬੁੱਧ ਬੰਦਨਾ , ਤ੍ਰੀਸ਼ਰਣ ਅਤੇ ਪੰਚਸ਼ੀਲ ਨਾਲ ਸ਼ੁਰੂਆਤ ਕੀਤੀ। ਉਹਨਾਂ ਕਿਹਾ ਕਿ ਸਾਨੂੰ ਡਾਕਟਰ ਅੰਬੇਡਕਰ ਜੀ ਦੀਆਂ ਸਿੱਖਿਆਵਾਂ ਤੇ ਚੱਲਣਾ ਚਾਹੀਦਾ ਹੈ। ਵਿਸ਼ੇਸ਼ ਮਹਿਮਾਨ ਮਾਨਯੋਗ ਬਿਸ਼ਨ ਦਾਸ ਬੈਂਸ ਸਾਬਕਾ ਮੇਅਰ ਯੂਕੇ ਨੇ ਕਿਹਾ ਕਿ ਸਾਨੂੰ ਡਾਕਟਰ ਅੰਬੇਡਕਰ ਜੀ ਦੀਆਂ ਸਿੱਖਿਆਵਾਂ ਅਤੇ ਵਿਚਾਰਧਾਰਾ ‘ਤੇ ਅਜੋਕੇ ਸਮੇਂ ਦੌਰਾਨ ਚੱਲਣ ਦੀ ਜਰੂਰਤ ਹੈ।ਇਸ ਮੌਕੇ ‘ਤੇ ਐਡਵੋਕੇਟ ਹਰਭਜਨ ਸਾਂਪਲਾ ਪ੍ਰਧਾਨ ਪੰਜਾਬ ਬੁੱਧਿਸਟ ਸੁਸਾਇਟੀ (ਰਜਿ.) ਪੰਜਾਬ ਨੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਜੀ ਦੇ ਜਨਮ ਦਿਨ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਬਾਬਾ ਸਾਹਿਬ ਵਿਸ਼ਵ ਰਤਨ ਸਨ। ਇਹਨਾਂ ਤੋਂ ਇਲਾਵਾ ਮਨੋਜ ਕੁਮਾਰ , ਰਾਮਦਾਸ ਗੁਰੂ, ਦੇਸ ਰਾਜ ਚੌਹਾਨ, ਰਾਮ ਨਰਾਇਣ ਬੌਧ, ਵਿਨੋਦ ਗੌਤਮ, ਮੀਨੂੰ ਬੌਧ, ਐਡਵੋਕੇਟ ਜਗਦੀਸ਼ ਕੁਮਾਰ ਬੌਧ ਆਦਿ ਨੇ ਡਾਕਟਰ ਅੰਬੇਡਕਰ ਜੀ ਦੇ ਜੀਵਨ ਫਲਸਫੇ ਉੱਪਰ ਵਿਚਾਰ ਪੇਸ਼ ਕੀਤੇ। ਡਾਕਟਰ ਤ੍ਰੀਭਵਨ, ਨਵਜੋਤ ਚੌਹਾਨ, ਪ੍ਰੋਫੈਸਰ ਸਿਕੰਦਰ ਸਿੰਘ, ਸ਼ੰਕਰ ਦਾਸ, ਰੇਸ਼ਮ ਸਿੱਧੂ, ਹਰਮੇਸ਼ ਕਲੇਰ, ਹਰਪਾਲ ਸਿੰਘ ਗੁਰੂ ਅਤੇ ਬਲਜੀਤ ਕੌਰ ਜਲੰਧਰ ਹਾਜ਼ਰ ਸਨ। ਇਹਨਾਂ ਤੋਂ ਇਲਾਵਾ ਹਜ਼ਾਰਾਂ ਦੀ ਗਿਣਤੀ ਵਿੱਚ ਉਪਾਸਕ ਇਸ ਸਮਾਗਮ ਵਿੱਚ ਸ਼ਾਮਿਲ ਸਨ। ਸਮਾਗਮ ਨੂੰ ਸਫਲ ਬਣਾਉਣ ਲਈ ਡਾ. ਅੰਬੇਡਕਰ ਨਵ ਯੁਵਕ ਦਲ (ਰਜਿ)ਲੁਧਿਆਣਾ, ਸਮਯਕ ਸ਼ਰਧਾ ਸੰਮਤੀ, ਤਕਸ਼ਿਲਾ ਸਾਹਿਤ ਕੇਂਦਰ ਪੰਜਾਬ, ਭਾਰਤ ਮੌਰੀਆ ਸੰਘ, ਬੁੱਧਾਂਕੁਰ ਜੋਤੀ ਸਮਿਤੀ, ਭੀਮ ਕਮਾਂਡੋ ਅਤੇ ਹੋਰ ਬੁੱਧਿਸ਼ਟ ਤੇ ਅੰਬੇਡਕਰੀ ਸੰਸਥਾਵਾਂ ਨੇ ਸਹਿਯੋਗ ਦਿੱਤਾ।ਅੰਤ ਵਿੱਚ ਲੰਗਰ ਅਟੁੱਟ ਵਰਤਾਇਆ ਗਿਆ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਵਿਰਾਟ ਕੋਹਲੀ ਵੱਲੋਂ ਇੱਕ ਵਿਦੇਸ਼ੀ ਪ੍ਰਭਾਵਕ ਦੀ ਫੋਟੋ ਨੂੰ ਪਸੰਦ ਕਰਨ ਨਾਲ ਵਿਵਾਦ ਖੜ੍ਹਾ ਹੋ ਗਿਆ, ਅਤੇ ਹੁਣ ਜਰਮਨ ਸੁੰਦਰਤਾ ਨੇ ਆਪਣੀ ਗੱਲ ਕਹੀ ਹੈ।
Next articleA comparative study of the thoughts of Dr. B.R. Ambedkar and Bhagat Singh