‘ਤਾਰੂ ਸਿੰਘ ਸ਼ਹੀਦ…’

ਤਾਰੂ ਸਿੰਘ ਸ਼ਹੀਦ

(ਸਮਾਜ ਵੀਕਲੀ)

ਹਰ ਭਗਤ ਨਿਰੰਜਨੀਏਂ ਨੇ,
‘ਤਾਰੂ ਸਿੰਘ’ ਸ਼ਹੀਦ ਕਰਵਾਇਆ।
ਇਹਨੇ ‘ਜ਼ਕਰੀਆ ਖਾਨ’ ਨੂੰ ਜਾ,
‘ਤਾਰੂ ਸਿੰਘ’ ਖਿਲਾਫ਼ ਭੜਕਾਇਆ।
ਇਹ ਦਰਵੇਸ਼ ਬੰਦੇ ਨੂੰ,
ਹਿੰਦੂ ਮੁਸਲਮਾਨ ਪਿਆਰ ਸੀ ਕਰਦੇ।
ਇਹਦੇ ਸਾਊ ਹੋਣ ਦੀਆਂ,
ਸਾਰੇ ਲੋਕੀ ਹਾਮੀ ਭਰਦੇ।
ਲੋਕੋ ਫਿਰ ਵੀ ਜ਼ਾਲਮ ਨੂੰ
ਇਸਤੇ ਤਰਸ ਭੋਰਾ ਨਾ ਆਇਆ ।
ਹਰ ਭਗਤ ਨਿਰੰਜਨੀਏਂ ਨੇ …।
ਸਾਰੇ ਪਿੰਡ ਦੇ ਲੋਕਾਂ ਨੇ,
ਕੀਤੀ ਪੁਲਿਸ ਅੱਗੇ ਅਰਜ਼ੋਈ।
“ਇਹ ਸੱਚਾ ਸੁੱਚਾ ਬੰਦਾ ਜੀ,
ਇਹਨੇ ਕੀਤਾ ਕਸੂਰ ਨਾ ਕੋਈ।
ਬਖ਼ਸ਼ ਦਿਉ ਬੇਦੋਸ਼ੇ ਨੂੰ,
ਗਿਆ ਝੂਠਾ ਦੋਸ਼ ਲਗਾਇਆ।”
ਹਰ ਭਗਤ ਨਿਰੰਜਨੀਏਂ ਨੇ …।
ਜਦ ਤਾਰੂ ਸਿੰਘ ਕਿਵੇਂ ਵੀ ਥਿੜਕਿਆ ਨਾ,
ਨਾ ਲਾਲਚ ਖ਼ੌਫ਼ ਵਿੱਚ ਆਇਆ।
ਜ਼ਾਲਮਾਂ ਸੱਦ ਜ਼ਲਾਦਾਂ ਨੂੰ,
ਖੋਪਰ ਕੇਸਾਂ ਸੰਗ ਲੁਹਾਇਆ।
ਸਿਦਕ ਦੇ ਪੱਕੇ ਨੇ,
ਆਪਣਾ ਸਿਦਕ ਨਿਭਾ ਦਿਖਾਇਆ।
ਹਰ ਭਗਤ ਨਿਰੰਜਨੀਏਂ ਨੇ …।
ਨਿਰੰਜਨੀਆ ਮੁਖਬਰ ਸਰਕਾਰੀ ਸੀ,
ਜਿਸਨੇ ਬੜੇ ਸਿੰਘ ਫੜਵਾਏ।
ਬਣਾ ਵਧਾ ਚੜਾ ਕੇ ਗੱਲ਼ਾਂ ਨੂੰ,
ਕ‌ਈ ਸਿੰਘ ਸ਼ਹੀਦ ਕਰਵਾਏ।
ਮੇਜਰ ਇਹਦੇ ਕਰਕੇ ਸਿੰਘਾਂ ਨੇ,
ਡੇਰਾ ਜਾ ਜੰਗਲਾਂ ਵਿੱਚ ਲਾਇਆ।
ਹਰ ਭਗਤ ਨਿਰੰਜਨੀਏਂ ਨੇ…।
ਮੇਜਰ ਸਿੰਘ ਬੁਢਲਾਡਾ

Previous articleਦਿਲ ਦਹਿਲਾ ਗਿਆ ਵੈਦ ਹਰੀ ਸਿੰਘ ਅਜਮਾਨ ਦਾ ਅਚਾਨਕ ਪਿਆ ਸਦੀਵੀ ਵਿਛੋੜਾ, ਅਨੇਕਾਂ ਸਮਾਜਿਕ ਕੰਮਾਂ ਦੀ ਪਹਿਰੇਦਾਰੀ ਕਰਨ ਵਾਲੀ ਸੀ ਮਹਾਨ ਰੂਹ ਡਾ. ਹਰੀ ਸਿੰਘ
Next articleਸਰੀ ’ਚ ਗੋਲਡਨ ਸਟਾਰ ਮਲਕੀਤ ਸਿੰਘ ਦੇ ਸਵਾਗਤ ’ਚ ਡਿਨਰ ਪਾਰਟੀ