ਅੱਜ ਸਾਨੂੰ ਇੰਝ ਲੱਗਦਾ ਜਿਵੇਂ
ਪੂਰੀ ਕਾਇਨਾਤ ਮੁਰਝਾਈ ਏ॥
ਤੂੰ ਬਣ ਘੁਲੀ ਮਿਸ਼ਰੀ ਹਵਾ ‘ਚ
ਅਗਲੇ ਜਹਾ ਤੈਨੂੰ ਭਾਗ ਲੱਗੇ,
ਦੀਦ ਹੋਵੇ ਈਦ ਦੇ ਦਿਨ ਵਰਗੀ
ਹੱਜ ਜਿਹੀ ਕੁਦਰਤ ਦੀ ਜਾਗ ਲੱਗੇ,
ਵਾਰਤਾਲਾਪ ਭਾਵੇਂ ਨਹੀਂ ਹੋਈ
ਉਝ ਆਪਾਂ ਰੂਹ ਤੋਂ ਨਿਭਾਈ ਏ।
ਤਰਨ…
ਤੇਰਾ ਸਾਡੇ ਵਿਚੋਂ ਰੁਕਸਤ ਹੋਣਾ,
ਅੱਜ ਮੈਨੂੰ ਇੰਝ ਲੱਗਦਾ,ਜਿਵੇਂ
ਪੂਰੀ ਕਾਇਨਾਤ ਮੁਰਝਾਈ ਏ॥
ਬਹੁਤ ਤਕਲੀਫ਼ ਦੇ ਗਏ ਦਰਦ
ਜੋ ਆਪਾਂ ਬਿਨ ਕਸੂਰੋ ਹੰਢਾਏ ਨੇ,
ਸ਼ਿਕਵਾ ਨਹੀ, ਕਦੇ ਕਰਨਾ ਵੀ ਨੀ
ਗ਼ਮਾਂ ਨਾਲ ਰਿਸ਼ਤੇ ਹੱਸ ਨਿਭਾਏ ਨੇ,
ਫ਼ਰਜ਼ਾਂ ਦੀ ਫ਼ਸਲ ਸਾਂਭ ਰਹੇ ਸੀ
ਸ਼ੁਕਰਨੇ ਜਿੰਨੀ ਵੀ ਹਿੱਸੇ ਆਈ ਏ
ਤਰਨ…
ਤੇਰਾ ਸਾਡੇ ਵਿਚੋਂ ਰੁਕਸਤ ਹੋਣਾ,
ਅੱਜ ਮੈਨੂੰ ਇੰਝ ਲੱਗਦਾ,ਜਿਵੇਂ
ਪੂਰੀ ਕਾਇਨਾਤ ਮੁਰਝਾਈ ਏ॥
ਜ਼ਿੰਦਗੀ ਦੇ ਮੌਸਮ ਬਦਲਦੇ ਨੇ
ਸੀ ਕਰੀਏ ਨਾ ਕਦੇ ਜ਼ੁਬਾਨ ਵਿੱਚੋਂ,
ਸੌਦਾ ਤਾਂ ਹਾਸਿਆਂ ਦਾ ਹੀ ਵੇਚਾਂਗੇ,
ਪਾਈ ਗ਼ਮਾਂ ਦੀ ਦੁਕਾਨ ਵਿੱਚੋਂ,
ਜੋ ਇਖ਼ਲਾਕੀ ਫ਼ਰਜ ਹਨ ਸਾਡੇ
ਨਿਵਾ ਰਹੇ ਹਾਂ ਨਾ ਢੇਰੀ ਢਾਈ ਏ,
ਤਰਨ…
ਤੇਰਾ ਸਾਡੇ ਵਿਚੋਂ ਰੁਕਸਤ ਹੋਣਾ,
ਅੱਜ ਮੈਨੂੰ ਇੰਝ ਲੱਗਦਾ, ਜਿਵੇ
ਪੂਰੀ ਕਾਇਨਾਤ ਮੁਰਝਾਈ ਏ॥
ਸੱਚੀ ਤੈਨੂੰ ਸੁਣਨਾ ਕੰਨਾਂ ਦੀ,
ਤੇਰੇ ਨਾਲ ਬੋਲਣਾ ਜ਼ੁਬਾਨ ਦੀ
ਤੇਰੇ ਬਾਰਿ ਲਿਖਣਾ ਕਲਮ ਦੀ
ਹੁਣ ਤੈਨੂੰ ਖਿਆਲਾਂ ‘ਚ ਸੋਚਣਾ
ਮੇਰੀ ਜ਼ਿੰਦਗੀ ਦੀ ਇਬਾਦਤ ਹੈ।
ਤਰਨ…
ਤੇਰਾ ਸਾਡੇ ਵਿਚੋਂ ਰੁਕਸਤ ਹੋਣਾ,
ਅੱਜ ਮੈਨੂੰ ਇੰਝ ਲੱਗਦਾ,ਜਿਵੇਂ
ਪੂਰੀ ਕਾਇਨਾਤ ਮੁਰਝਾਈ ਏ॥