ਤਪ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਤੋਂ ਚੰਡੀਗੜ੍ਹ ਨੂੰ ਰੋਜ਼ਾਨਾ ਚੱਲਣ ਵਾਲੀ ਬੱਸ ਹੋਈ ਬੰਦ ਪਿੰਡ ਵਾਸੀ, ਮੁਲਾਜ਼ਮ ਤੇ ਵਿਦਿਆਰਥੀ ਪ੍ਰੇਸ਼ਾਨ

ਕੈਪਸਨ -ਸ੍ਰੀ ਖੁਰਾਲਗੜ੍ਹ ਸਾਹਿਬ ਤੋਂ ਚੰਡੀਗੜ੍ਹ ਬੱਸ ਸੇਵਾ ਬੰਦ ਹੋਣ ਤੇ ਪ੍ਰੇਸ਼ਾਨ ਲੋਕਾਂ ਨੇ ਪੱਤਰਕਾਰਾਂ ਨਾਲ ਦੁੱਖੜਾ ਰੋਇਆ।

ਗੜ੍ਹਸ਼ੰਕਰ (ਸਮਾਜ ਵੀਕਲੀ)  (ਬਲਵੀਰ ਚੌਪੜਾ )  ਬੀਤ ਇਲਾਕੇ ਦੇ ਲੋਕਾਂ  ਵਲੋਂ  ਵੱਖ ਵੱਖ ਪਿੰਡਾਂ ਅਤੇ  ਸ਼ਹਿਰਾਂ ਨੂੰ ਜਾਣ ਲਈ ਸਰਕਾਰ ਨੂੰ ਇਕ ਸਰਕਾਰੀ  ਬੱਸ ਦਾ ਰੂਟ ਚਲਾਉਣ ਦੀ ਕਾਫ਼ੀ ਸਮੇਂ ਪਹਿਲਾ  ਮੰਗ  ਕੀਤੀ ਗਈ ਸੀ  ਕਿ ਸਾਰਕਰੀ ਬੱਸ ਨੂੰ ਚਾਲੂ ਕੀਤਾ ਜਾਵੇ  |ਬੀਤ ਇਲਾਕੇ ਦੇ ਲੋਕਾਂ ਦੀ ਇਸ ਮੰਗ ਨੂੰ ਮਨ ਕੇ ਸਰਕਾਰ ਨੇ ਇਹ ਸਰਕਾਰੀ ਬੱਸ ਨੂੰ  ਤਪ ਅਸਥਾਨ ਸ੍ਰੀ ਖੁਰਾਲਗੜ੍ਹ   ਸਾਹਿਬ ਤੋਂ ਚੰਡੀਗੜ੍ਹ ਲਈ ਬੱਸ ਸੇਵਾ ਸ਼ੁਰੂ  ਵੀ ਕਰ ਦਿੱਤੀ ਗਈ ।  ਇਸ ਸਰਕਾਰੀ ਬੱਸ ਚੱਲਣ  ਨਾਲ ਲੋਕਾਂ ‘ਚ ਖੁਸ਼ੀ ਵੇਖਣ ਨੂੰ ਮਿਲ ਹੀ  ਰਹੀ ਸੀ ਪਰ  ਨਵੀਂ ਵਿਆਹੀ ਵਹੁਟੀ ਵਾਲਾ ਚਾਅ ਵੀ ਪੂਰਾ ਨਹੀਂ ਹੋ ਸਕਿਆ  ਇਹ ਸਰਕਾਰੀ  ਬੱਸ ਨੂੰ  ਬੰਦ ਵੀ ਕਰ ਦਿੱਤਾ  ਗਿਆ ।ਪਰ  ਇਸ   ਸਰਕਾਰੀ ਬੱਸ ਦਾ  ਬੰਦ ਹੋਣ ਦਾ ਕਾਰਨ  ਕੁੱਝ ਵੀ ਪਤਾ ਨਹੀਂ ਚੱਲਿਆ  ਕਿ ਇਸ ਬੱਸ ਨੂੰ ਬੰਦ ਕੀਤਾ ਕਿਉਂ ਗਿਆ | ਪਰ ਇਸ ਬਸ ਦੇ  ਰੂਟ ਦਾ  ਬੰਦ ਹੋਣ ਨਾਲ ਨੌਕਰੀ ਪੇਸ਼ੇ ਅਤੇ ਸਕੂਲ, ਕਾਲਜ ਨੂੰ ਜਾਣ ਵਾਲੇ ਵਿਦਿਆਰਥੀਆਂ ਨੂੰ  ਕਾਫ਼ੀ  ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੇ ਰਿਹਾ। ਇਸ ਸਬੰਧੀ  ਬੀਤ ਇਲਾਕੇ ਦੇ ਵੱਖ ਵੱਖ ਪਿੰਡਾਂ ਦੇ ਲੋਕਾਂ ਨੇ ਜਿਹਨਾਂ ਚ ਰਾਜ ਕੁਮਾਰ ਰਾਣਾ, ਪ੍ਰਦੀਪ ਰੰਗੀਲਾ, ਵਿਜੇ ਕੁਮਾਰ ਕੰਬਾਲਾ, ਸਤਪਾਲ ਹਰਵਾ, ਅਸ਼ਵਨੀ ਹੈਬੋਵਾਲ, ਸੋਨੂੰ ਟਿੱਬਾ, ਨੰਦ ਲਾਲ ਨੰਦੂ ਨੇ ਦੱਸਿਆ ਕਿ ਇਲਾਕੇ ਦੇ ਲੋਕਾਂ ਦੇ ਲੋਕਾਂ ਦੀ ਮੰਗ ਸੀ ਕਿ ਬੀਤ ਇਲਾਕੇ ਤੋਂ ਵੱਖ ਵੱਖ ਸ਼ਹਿਰਾਂ ਨੂੰ ਸਰਕਾਰੀ ਬੱਸਾਂ ਲਗਾਇਆ ਜਾਣ, ਜਿਸ ਲਈ ਸਰਕਾਰ ਵਲੋਂ ਸ਼੍ਰੀ ਖੁਰਾਲਗੜ੍ਹ ਸਾਹਿਬ ਤੋਂ ਇਹ ਬੱਸ ਕੁਝ ਮਹੀਨੇ  ਪਹਿਲਾਂ ਹੀ ਸ਼ੁਰੂ ਕੀਤੀ ਗਈ ਸੀ ਪਰ ਹੁਣ ਪਤਾ ਨਹੀਂ ਕਿ ਹੋ ਗਿਆ ਕਿ ਇਸ ਸਰਕਰੀ ਬੱਸ ਨੂੰ ਬੰਦ ਕਰ ਦਿੱਤਾ ਗਿਆ ਅਤੇ ਰਾਜ ਕੁਮਾਰ ਰਾਣਾ ਨੇ ਦੱਸਿਆ ਕਿ ਇਸ ਬੱਸ ਦੇ ਚੱਲਣ ਨਾਲ ਬੀਤ ਇਲਾਕੇ ਦੇ ਮੁਲਾਜ਼ਮਾਂ, ਵਿਦਿਆਰਥੀਆਂ ਨੂੰ ਬਹੁਤ ਫਾਇਦਾ ਹੋਇਆ ਸੀ, ਇਸ ਦੇ ਨਾਲ ਨਾਲ ਪੀ.ਜੀ.ਆਈ ਚੰਡੀਗੜ੍ਹ ਤੋਂ ਦਵਾਈ ਲੈਣ ਜਾਣ ਵਾਲੇ ਮਰੀਜਾਂ  ਨੂੰ ਇਸ ਸਰਕਾਰੀ  ਬੱਸ ਦੇ ਚੱਲਣ ਨਾਲ ਆਉਣ ਜਾਉਣ ਵਾਲੀ  ਪ੍ਰੇਸ਼ਾਨੀ ਦੂਰ ਹੋ ਗਈ ਸੀ।ਪਰ ਹੁਣ ਪਹਿਲਾ ਵਾਂਗ ਹੀ ਇਨ੍ਹਾਂ ਮਰੀਜਾਂ ਅਤੇ ਪਿੰਡ ਵਾਸੀਆਂ ਨੂੰ ਇਸ ਸਮੱਸਿਆ ਦਾ ਫ਼ਿਰ ਤੋਂ ਸਾਮਹਣਾ ਕਰਨਾ ਪੈ ਰਿਹਾ  ਇਲਾਕੇ ਦੇ ਲੋਕਾਂ ਨੇ ਸਰਕਾਰ ਤੋਂ  ਮੰਗ ਕੀਤੀ ਹੈ ਕਿ ਇਸ ਬੱਸ ਨੂੰ ਦੁਬਾਰਾ ਤੋਂ ਚਲਾਇਆ ਜਾਵੇ ਤੇ ਆਉਣ ਜਾਉਣ ਵਾਲੇ ਮੁਲਾਜਮਾਂ, ਸਕੂਲੀ ਬੱਚਿਆਂ ਅਤੇ ਮਰੀਜਾਂ ਨੂੰ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਾਵੇ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਵਿਧਾਨ ਸਭਾ ਦੇ ਘਿਰਾਓ ਲਈ ਗੜ੍ਹਸ਼ੰਕਰ ਤੋਂ ਡੀਐਮਐਫ ਦੀ ਅਗਵਾਈ ਹੇਠ ਮਾਣ ਭੱਤਾ ਵਰਕਰਾਂ ਅਤੇ ਮੁਲਾਜ਼ਮਾਂ ਦਾ ਜੱਥਾ ਰਵਾਨਾ
Next articleਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ 28 ਮਾਰਚ ਨੂੰ ਡਿਪਟੀ ਕਮਿਸ਼ਨਰ ਦਫਤਰ ਅੱਗੇ ਰੋਸ ਪ੍ਰਦਰਸ਼ਨ