(ਸਮਾਜਵੀਕਲੀ)
ਕੁਦਰਤ ਵੱਲੋਂ ਜਿਹੜੀ ਪਈ ਸਾਨੂੰ ਮਾਰ ਐ।
ਕਿਤੇ ਨਾ ਕਿਤੇ ਬਈ ਇਹਦਾ ਬੰਦਾ ਜ਼ੁਮੇਵਾਰ ਐ।
ਟੋਭੇ ਬੰਦ ਕਰ ਪੱਕੀ ਕੋਠੀਆਂ ਨੇ ਪਾ ਲਈਆਂ।
ਵੱਢ ਵੱਢ ਨਦੀਆਂ ਜ਼ਮੀਨਾਂ ਚ ਰਲਾਂ ਲਈਆਂ।
ਹਉਮੇ ਵਾਲਾ ਭੂਤ ਸਿਰ ਅਜੇ ਵੀ ਸਵਾਰ ਐ।
ਕਿਤੇ ਨਾ ਕਿਤੇ ਬਈ ਇਹਦਾ ਬੰਦਾ ਜ਼ੁਮੇਵਾਰ ਐ।
ਕੁਦਰਤ ਵੱਲੋਂ ਜੋ ਅਵੱਲੀ ਪਈ ਮਾਰ ਐ।
ਆਪਣੇ ਸਵਾਰਥ ਲਈ ਜੰਗਲ ਨੂੰ ਵੱਡ ਦਾ।
ਨਵੀਂ ਨਵੀਂ ਖੋਜਾਂ ਰੋਜ਼ ਫਿਰਦਾ ਏਂ ਕੱਢ ਦਾ
ਲਾਲਚ ਜ਼ਿਆਦਾ ਦਾ ਹੀ ਹੋਗਿਆ ਸ਼ਿਕਾਰ ਐ।
ਕਿਤੇ ਨਾ ਕਿਤੇ ਬਈ ਇਹਦਾ ਬੰਦਾ ਜ਼ੁਮੇਵਾਰ ਐ।
ਕੁਦਰਤ ਵੱਲੋਂ ਜੋ ਅਵੱਲੀ ਪਈ ਮਾਰ ਐ।
ਵੱਡਾ ਘਾਟਾ ਪੈਣਾ ਇਹਦੇ ਨਾਲ ਛੇੜਛਾੜ ਦਾ।
ਪ੍ਰਾਕਿਰਤੀ ਦਾ ਜੋ ਤੂੰ ਨਕਸ਼ਾ ਵਿਗਾੜਦਾ।
ਜਾਣਦਾ ਏ ਟਿੱਚ ਆਪ ਬੜਾ ਹੁਸ਼ਿਆਰ ਐ।
ਕਿਤੇ ਨਾ ਕਿਤੇ ਬਈ ਇਹਦਾ ਬੰਦਾ ਜ਼ੁਮੇਵਾਰ ਐ।
ਕੁਦਰਤ ਵੱਲੋਂ ਜਿਹੜੀ ਪਈ ਸਾਨੂੰ ਮਾਰ ਐ।
“ਕਾਮੀ ਵਾਲੇ”ਦੱਸ ਕਿਉਂ ਕਹਿਰ ਐਨਾਂ ਢਾਹਵਂਦਾ।
ਧਰਤੀ ਨੂੰ ਧੱਕਦਾ ਤਬਾਹੀ ਵੱਲ ਜਾਂਵਦਾ।
“ਖਾਨਾਂ” ਬੰਦਾ ਬਣ ਜਾ ਜੇ ਜਿਊਂਣਾ ਦਿਨ ਚਾਰ ਐ।
ਕਿਤੇ ਨਾ ਕਿਤੇ ਬਈ ਇਹਦਾ ਬੰਦਾ ਜ਼ੁਮੇਵਾਰ ਐ।
ਕੁਦਰਤ ਵੱਲੋਂ ਜਿਹੜੀ ਪਈ ਸਾਨੂੰ ਮਾਰ ਐ।
ਸੁਕਰ ਦੀਨ ਕਾਮੀਂ ਖੁਰਦ
9592384393
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly