ਕੁਦਰਤ ਨਾਲ ਛੇੜ -ਛਾੜ

ਤਰਸੇਮ ਸਹਿਗਲ

(ਸਮਾਜ ਵੀਕਲੀ)

ਕੁਦਰਤ ਨਾਲ ਛੇੜ -ਛਾੜ ਤੂੰ ਕੀਤੀ ,
ਅੱਜ ਫਿਰ ਇਹ ਤਾਂ ਹੋਣਾ ਹੀ ਸੀ l
ਪਹਿਲਾਂ ਕਿਓਂ ਨਾ ਅਕਲ ਵਰਤੀ ,
ਤਾਂਹੀਓਂ ਅੱਜ ਤੂੰ ਰੋਣਾ ਹੀ ਸੀ l

ਨਦੀਆਂ -ਨਾਲੇ ਗੰਧਲੇ ਕਰਤੇ l
ਵਿੱਚ ਅਸਮਾਨੀ ਧੂੰਏਂ ਭਰਤੇ l
ਕੁਦਰਤ ਦੇ ਨਾਲ ਲਈ ਤੂੰ ਟੱਕਰ ,
ਫਿਰ ਉਸ ਕੱਖੋਂ ਹੌਲ਼ੇ ਕਰਤੇ l

ਆਪਣਾ ਰੰਗ ਦਿਖਾ ਦਿੱਤਾ ਉਸ l
ਘਰਾਂ ‘ਚ ਬੰਦ ਕਰਾ ਦਿੱਤਾ ਉਸ l
ਅਜੇ ਸੁੱਧਰਜਾ ਦੇਵੇ ਹੌਕਾ ,
ਐਸਾ ਸਬਕ ਸਿਖਾ ਦਿੱਤਾ ਉਸ l

ਰੁੱਖ ,ਕੁੱਖ ,ਧਰਤੀ ਦਾ ਕਰੀਏ ਸਤਿਕਾਰ l
ਕਾਦਿਰ ਦੀ ਕੁਦਰਤ ਤੇ ਜਾਈਏ ਬਲਿਹਾਰ l
ਬੀਤ ਗਏ ਤੌਂ ਕੁੱਝ ਤਾਂ ਸਿਖ ਲਓ ,
ਕਿਤੇ ਨਾ ਪਲੇ ਪੈ ਜਾਏ ਹਾਰ l

ਤਰਸੇਮ ਸਹਿਗਲ
93578-96207

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleLight rain/snow likely in J&K, Ladakh during next 48 hours
Next articleNatwest announces new Sikh Network Committee