ਬਾਬਾ ਸਾਹਿਬ ਦੇ ਬੁੱਤ ਨਾਲ ਛੇੜ-ਖਾਨੀ ਕਰਨ ਵਾਲਿਆਂ ਦੇ ਨੱਥ ਪਾਈ ਜਾਵੇ

ਬਲਦੇਵ ਰਾਜ ਭਾਰਦਵਾਜ

ਸ਼ਰਾਰਤੀ ਅਨਸਰਾਂ ਨੂੰ ਦਿੱਤੀਆਂ ਜਾਣ ਸਖ਼ਤ ਸਜਾਵਾਂਸੰਧੂ

ਚਰਨ ਦਾਸ ਸੰਧੂ

ਜਲੰਧਰ (ਸਮਾਜ ਵੀਕਲੀ) ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.) ਦੇ ਪ੍ਰਧਾਨ ਚਰਨ ਦਾਸ ਸੰਧੂ ਅਤੇ ਜਨਰਲ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਇੱਕ ਸਾਂਝੇ ਬਿਆਨ ਵਿਚ ਕਿਹਾ ਹੈ ਕਿ  ਭਾਰਤ ਰਤਨ ਬਾਬਾ ਸਾਹਿਬ ਡਾ.  ਭੀਮ ਰਾਓ ਅੰਬੇਡਕਰ ਦੀਆਂ ਮੂਰਤੀਆਂ ਨੂੰ ਲੈ ਕੇ ਕਿਸੇ ਗਹਿਰੀ ਸਾਜਿਸ਼ ਦੇ ਅਧੀਨ ਆਏ ਦਿਨ ਅਜੀਬੋ-ਗਰੀਬ ਸ਼ਰਾਰਤਾਂ ਕੀਤੀਆਂ ਜਾ ਰਹੀਆਂ ਹਨ। ਅਜਿਹੀਆਂ ਸ਼ਰਾਰਤਾਂ ਕਰਨ ਵਾਲੇ ਲੋਕ  ਬਾਬਾ ਸਾਹਿਬ ਨੂੰ ਬਿਨਾਂ ਪੜ੍ਹਿਆਂ, ਬਿਨਾਂ ਸਮਝਿਆਂ ਆਪ ਹੁਦਰੀਆਂ ਕਰ ਰਹੇ ਹਨ। ਪਿਛਲੇ ਦਿਨੀ ਭਾਰਤ ਦੇ  ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੰਸਦ ਵਿੱਚ ਬਾਬਾ ਸਾਹਿਬ ਦਾ ਨਾਮ ਲੈ ਕੇ ਭੱਦਾ ਮਜਾਕ ਕੀਤਾ, ਫਿਰ ਗਣਤੰਤਰ ਦਿਵਸ ਵਾਲੇ ਦਿਨ 26 ਜਨਵਰੀ 2025 ਨੂੰ ਕਿਸੇ ਸਿਰ ਫਿਰੇ ਵਿਅਕਤੀ ਦੁਆਰਾ ਅੰਮ੍ਰਿਤਸਰ ਵਿਖੇ ਬਾਬਾ ਸਾਹਿਬ ਦੇ ਬੁੱਤ ਨੂੰ ਤੋੜਨ ਦੀ ਨਾਕਾਮ ਕੋਸ਼ਿਸ਼ ਕੀਤੀ ਗਈ। ਹੁਣ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਕਸਬਾ ਫਿਲੌਰ ਦੇ ਪਿੰਡ ਨੰਗਲ ਵਿਖੇ ਬਾਬਾ ਸਾਹਿਬ ਦੇ  ਬੁੱਤ ਤੇ ਖਾਲਿਸਤਾਨੀ  ਨਾਅਰੇ ਲਿਖੇ ਗਏ ਅਤੇ  ਅਖੌਤੀ ਖਾਲਿਸਤਾਨੀ ਸਿਰ ਫਿਰੇ ਗੁਰਪਤਵੰਤ ਸਿੰਘ ਪੰਨੂ ਵੱਲੋਂ ਬਾਬਾ ਸਾਹਿਬ ਦੇ ਬੁੱਤ ਦੀ ਵੀਡੀਓ ਵਾਇਰਲ ਕਰ ਕੇ ਤਰ੍ਹਾਂ ਤਰ੍ਹਾਂ ਦੇ ਤੰਜ ਕੱਸੇ ਗਏ। ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.) ਇਹਨਾਂ ਸ਼ਰਾਰਤ ਪੂਰਨ ਘਟਨਾਵਾਂ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ। ਬਾਬਾ ਸਾਹਿਬ ਡਾ. ਅੰਬੇਡਕਰ ਦਾ 134ਵਾਂ ਜਨਮਦਿਨ 14 ਅਪ੍ਰੈਲ 2025 ਨੂੰ ਆ ਰਿਹਾ ਹੈ ਅਤੇ ਬਾਬਾ ਸਾਹਿਬ ਦੇ ਸ਼ਰਧਾਲੂ ਇਸ ਦਿਨ ਨੂੰ ਸ਼ਰਧਾ ਪੂਰਵਕ ਵਿਸ਼ਾਲ ਪੱਧਰ ਤੇ ਮਨਾਉਣ ਦੀਆਂ ਤਿਆਰੀਆਂ ਵਿੱਚ ਰੁੱਝੇ ਹੋਏ ਹਨ। ਇੱਕ ਮਹੱਤਵਪੂਰਨ ਗੱਲ ਇਹ ਵੀ ਹੈ ਕਿ ਬੋਧ ਗਯਾ ਵਿਖੇ ਮਹਾਬੋਧੀ ਮਹਾਵਿਹਾਰ ਨੂੰ ਗੈਰ ਬੋਧੀਆਂ ਦੇ ਕਬਜ਼ੇ ਤੋਂ ਮੁਕਤ ਕਰਾਉਣ ਵਾਸਤੇ, ਬੀ. ਟੀ. ਐਕਟ 1949 ਨੂੰ ਰੱਦ ਕਰਾਉਣ ਵਾਸਤੇ ਅਤੇ ਮਹਾਬੋਧੀ ਮਹਾਵਿਹਾਰ ਦਾ ਸੰਪੂਰਨ ਕੰਟਰੋਲ ਬੋਧੀਆਂ ਨੂੰ ਦੇਣ ਵਾਸਤੇ 12 ਫਰਵਰੀ, 2025 ਤੋਂ ਭੁੱਖ ਹੜਤਾਲ ਕਰਕੇ ਮਾਨਯੋਗ ਭਿਕਸ਼ੂਆਂ ਦੀ ਅਗਵਾਈ ਵਿੱਚ ਅੰਦੋਲਨ ਵੀ ਚੱਲ ਰਿਹਾ ਹੈ, ਜਿਸ ਦਾ ਸਮਰਥਨ ਦੇਸ਼-ਵਿਦੇਸ਼ ਦੇ ਬੋਧੀ, ਅੰਬੇਡਕਰੀ ਅਤੇ ਅਗ੍ਹਾਂ ਵਧੂ ਵਿਚਾਰਾਂ ਦੇ ਲੋਕ ਪੂਰੇ ਜੋਸ਼ੋ-ਖਰੋਸ਼ ਨਾਲ ਕਰ ਰਹੇ ਹਨ। ਅਜਿਹੇ ਸਮੇਂ ਸ਼ਰਾਰਤੀ ਲੋਕ ਸਮਾਜ ਅੰਦਰ ਲਾਅ ਐਂਡ ਆਰਡਰ ਦੀ ਸਥਿਤੀ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਅੰਬੇਡਕਰ ਮਿਸ਼ਨ ਸੁਸਾਇਟੀ ਸਮਾਜ ਦੇ ਨੌਜਵਾਨ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰਦੀ ਹੈ ਅਤੇ ਸਰਕਾਰ ਤੋਂ ਮੰਗ ਕਰਦੀ ਹੈ ਕਿ ਅਜਿਹੇ ਸ਼ਰਾਰਤੀ ਅਨਸਰਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤਾਂ ਜੋ ਸਮਾਜ ਅੰਦਰ ਭਾਈਚਾਰੇ ਦਾ ਮਾਹੌਲ ਬਣਿਆ ਰਹੇ।

ਬਲਦੇਵ ਰਾਜ ਭਾਰਦਵਾਜ

ਜਨਰਲ ਸਕੱਤਰ  ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.)

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

 

 

 

Previous articleਜਗਰਾਉਂ ਵਿਖੇ 14 ਅਪ੍ਰੈਲ ਨੂੰ ਭਾਰਤ ਰਤਨ ਬਾਬਾ ਸਾਹਿਬ ਡਾ.ਬੀ.ਆਰ ਅੰਬੇਡਕਰ ਜੈਯੰਤੀ ਮਨਾਉਣ ਸਬੰਧੀ ਬਾਮਸੇਫ ਅਤੇ ਡਾ.ਅੰਬੇਡਕਰ ਟਰੱਸਟ ਦੀ ਮੀਟਿੰਗ
Next articleਨੀਤੀ ਰਾਜਨ ਰਿਆੜ ਦੀ ਯਾਦ ਵਿੱਚ 59 ਖੂਨਦਾਨੀਆਂ ਨੇ ਖੂਨਦਾਨ ਕੀਤਾ